
ਬਿਜਲੀ ਮੁਲਾਜ਼ਮ 15 ਦਸੰਬਰ ਨੂੰ ਮੁੱਖ ਦਫ਼ਤਰ ਸਾਹਮਣੇ ਕਰਨਗੇ ਵਿਸ਼ਾਲ ਪ੍ਰਦਰਸ਼ਨ: ਮਨਜੀਤ ਚਾਹਲ
ਚੰਡੀਗੜ੍ਹ, 18 ਨਵੰਬਰ (ਸਪੋਕਸਮੈਨ ਸਮਾਚਾਰ ਸੇਵਾ): ਬਿਜਲੀ ਮੁਲਾਜ਼ਮਾ ਦੀਆਂ ਪ੍ਰਮੱਖ ਜਥੇਬੰਦੀਆਂ ਦੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਸੁਬਾਈ ਆਗੂਆਂ ਦੀ ਸ੍ਰੀ ਆਰ.ਕੇ.ਕੋਸਿਕ. ਆਈ.ਏ.ਐਸ. ਸਕੱਤਰ ਪਾਵਰ ਪੰਜਾਬ ਸਰਕਾਰ ਨਾਲ ਇਥੇ ਮੀਟਿੰਗ ਹੋਈ। ਮੀਟਿੰਗ ਦੀ ਕਾਰਵਾਈ ਬਾਰੇ ਜਾਣਕਾਰੀ ਦੇਦੇ ਹੋਏ ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਸੁਬਾਈ ਬੁਲਾਰੇ ਮਨਜੀਤ ਸਿੰਘ ਚਾਹਲ ਨੇ ਦਸਿਆਂ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸਨ ਦੇ ਅਗਜਟੀ ਅਮਲੇ ਦਾ ਪੈ ਬੈਡ ਦਾ ਮਾਮਲਾ ਪਿਛਲੇ ਲੰਮੇ ਸਮੇਂ ਤੋਂ ਲਮਕਾਅ ਅਵਸਥਾ ਵਿਚ ਪਿਆਂ ਸੀ ਜਿਸ ਕਾਰਨ ਬਿਜਲੀ ਕਾਮੇ ਲਗਾਤਾਰ ਹੜਤਾਲਾਂ, ਧਰਨੇ, ਮੁਜ਼ਾਹਰੇ ਕਰਦੇ ਆ ਰਹੇ ਹਨ। ਲੇਕਿਨ ਪੰਜਾਬ ਸਰਕਾਰ ਤੇ ਮਨੇਜਮੈਟ ਮੁਲਾਜ਼ਮਾਂ ਦੇ ਇਸ ਮਹੱਤਵਪੂਰਨ ਮਾਮਲੇ ਬਾਰੇ ਘੈਸਲ ਮਾਰੀ ਬੈਠੀ ਸੀ ਲੇਕਿਨ ਹੁਣ ਪੰਜਾਬ ਸਰਕਾਰ ਨੇ ਪਹਿਲ ਕਰਦੇ ਹੋਏ ਇਸ ਮਾਮਲੇ ਨੂੰ ਬਿਜਲੀ ਮੁਲਾਜ਼ਮਾਂ ਨਾਲ ਵਿਚਾਰਨ ਲਈ ਇਥੇ ਮੀਟਿੰਗ ਬੁਲਾਈ ਸੀ। ਮੀਟਿੰਗ ਵਿਚ ਸ਼ਾਮਲ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਸੁਬਾਈ ਕਨਵੀਨਰ ਹਰਭਜਨ ਸਿੰਘ ਪਿਖਲਣੀ ਜਨਰਲ ਸਕੱਤਰ ਗੁਰਵੇਲ ਸਿੰਘ ਬੱਲਪੁਰੀਆ, ਨਰਿੰਦਰ ਸੈਣੀ ਅਤੇ ਜਰਨੈਲ ਸਿੰਘ ਚੀਮਾ ਨੇ ਦਸਿਆ ਕਿ ਮੰਚ ਨੇ ਸਕੱਤਰ ਪਾਵਰ ਨੂੰ ਦਸਿਆਂ ਕਿ ਪੰਜਾਬ ਸਰਕਾਰ ਦੇ ਮੁਲਾਜ਼ਮ 1 ਦਸੰਬਰ 2011 ਤੋਂ ਪੇ ਬੈਡ ਲੈ ਰਹੇ ਹਨ ਪ੍ਰਤੂੰ ਬਿਜਲੀ ਮੁਲਾਜਮਾਂ ਨੂੰ ਪੈ ਬੈਡ ਨਹੀਂ ਦਿਤਾ ਜਾ ਰਿਹਾ। ਆਰ.ਕੇ.ਕੋਸਿਕ ਨੇ ਮੰਚ ਦੇ ਆਗੁਆਂ ਨੂੰ ਵਿਸ਼ਵਾਸ ਦਿਵਾਇਆ ਕਿ ਇਹ ਬਿਜਲੀ ਮੁਲਾਜ਼ਮਾਂ ਨਾਲ ਬੇਇਨਸਾਫ਼ੀ ਹੋ ਰਹੀ ਹੈ। ਇਸ ਮਾਮਲੇ ਨੂੰ ਜਲਦੀ ਹੀ ਸਰਕਾਰ ਦੇ ਧਿਆਨ ਵਿਚ ਲਿਆਂ ਕੇ ਇਸ ਮਸਲੇ ਨੂੰ ਹੱਲ ਕੀਤਾ ਜਾਵੇਗਾ। ਮੰਚ ਦੇ ਆਗੁਆਂ ਨੇ ਦਸਿਆਂ ਕਿ ਤਨਖ਼ਾਹ ਕਮਿਸ਼ਨ ਦੀ ਰੀਪੋਰਟ ਲਾਗੂ ਹੋਣ ਤੋ ਪਹਿਲਾਂ ਇਹ ਮਸਲਾ ਹੱਲ ਕਰਨਾਂ ਅਤੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਮਾਮਲਾ ਤਨਖ਼ਾਹ ਕਮਿਸ਼ਨ ਦੀ ਰੀਪੋਰਟ ਤੋਂ ਪਹਿਲਾ ਲਾਗੂ ਨਾ ਕੀਤਾ ਤਾਂ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿਚ ਭਾਰੀ ਅਨਾਮਲੀਆਂ ਪੈਣਗੀਆਂ ਜਿਸ ਨੂੰ ਹੱਲ ਕਰਨਾ ਅੋਖਾ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਮੁਲਾਜ਼ਮਾਂ ਦੇ ਪੇ ਬੈਡ ਸਮੇਤ ਬਕਾਇਆ ਮਸਲੇ ਹੱਲ ਨਾ ਕੀਤੇ ਤਾਂ 15 ਦਸੰਬਰ ਨੂੰ ਮੁੱਖ ਦਫ਼ਤਰ ਪਟਿਆਲਾ ਸਾਹਮਣੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਮੀਟਿੰਗ ਵਿਚ ਭੁਸਨ ਕੁਮਾਰ ਮੁਖ ਲੇਖਾ ਅਫ਼ਸਰ ਤੇ ਉਪ ਸਕੱਤਰ ਆਈ ਆਰ ਬੀ ਐਸ ਗੁਰਮ ਵੀ ਸ਼ਾਮਲ ਹੋਏ।