ਦਾਖ਼ਲਾ ਮੁਹਿੰਮ ਨੂੰ ਮਿਲਿਆ ਭਰਵਾਂ ਹੁੰਗਾਰਾ
Published : Dec 19, 2018, 6:27 pm IST
Updated : Dec 19, 2018, 9:19 pm IST
SHARE ARTICLE
Campaign for admissions
Campaign for admissions

ਸਰਕਾਰੀ ਸਕੂਲਾਂ 'ਚ 22 ਜਿਲ੍ਹਿਆਂ ਤੋਂ ਮੁੱਖ ਦਫਤਰ ਨੂੰ ਪ੍ਰਾਪਤ ਰਿਪੋਰਟਾਂ ਅਨੁਸਾਰ ਬੱਚਿਆਂ ਦੇ ਆਰਜੀ ਦਾਖ਼ਲੇ ਹੋ ਚੁੱਕੇ ਹਨ| ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ...

ਐੱਸ.ਏ.ਐੱਸ. ਨਗਰ, ( ਸ.ਸ.ਸ.) : ਸਰਕਾਰੀ ਸਕੂਲਾਂ 'ਚ 22 ਜਿਲ੍ਹਿਆਂ ਤੋਂ ਮੁੱਖ ਦਫਤਰ ਨੂੰ ਪ੍ਰਾਪਤ ਰਿਪੋਰਟਾਂ ਅਨੁਸਾਰ ਬੱਚਿਆਂ ਦੇ ਆਰਜੀ ਦਾਖ਼ਲੇ ਹੋ ਚੁੱਕੇ ਹਨ| ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਅਗਵਾਈ 'ਚ ਸਿੱਖਿਆ ਵਿਭਾਗ ਦੀ ਦਾਖ਼ਲਾ ਮੁਹਿੰਮ ਨੂੰ ਕਾਰਗਰ ਬਣਾਉਣ ਲਈ ਮੁੱਖ ਦਫ਼ਤਰ ਵੱਲੋਂ ਵੱਖ-ਵੱਖ ਜ਼ਿਲ਼੍ਹਿਆਂ ਵਿੱਚ ਨੋਡਲ ਅਫ਼ਸਰਾਂ ਦੀ ਡਿਊਟੀਆਂ ਲਗਾਈਆਂ ਹੋਈਆਂ ਹਨ ਜੋ ਕਿ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਨਾਲ ਨਿਰੰਤਰ ਰਾਬਤਾ ਕਾਇਮ ਰੱਖ ਰਹੇ ਹਨ|

ਇਸ ਸਬੰਧੀ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਪਿਛਲੇ ਸਾਲਾਂ ਦੌਰਾਨ ਜਿੱਥੇ ਦਾਖ਼ਲਾ ਚੇਤਨਾ ਮਾਰਚ ਨਾਲ ਲੋਕਾਂ ਨੂੰ ਸਰਕਾਰੀ ਸਕੂਲਾਂ 'ਚ ਦਾਖ਼ਲਾ ਵਧਾਉਣ ਲਈ ਅਪੀਲ ਕੀਤੀ ਸੀ ਜਿਸ ਦੇ ਚੰਗੇ ਨਤੀਜੇ ਆਏ ਸਨ ਤੇ ਇਸ ਸਾਲ ਉਸ ਮੁਹਿੰਮ ਨੂੰ ਪਿੰਡ-ਪਿੰਡ, ਸ਼ਹਿਰ-ਸ਼ਹਿਰ ਵਿੱਚ ਚਲਾਉਣ ਲਈ ਹਰੇਕ ਸਕੂਲ ਦਾ ਅਧਿਆਪਕ, ਮੁਖੀ ਤੇ ਸਬੰਧਿਤ ਸਿੱਖਿਆ ਅਧਿਕਾਰੀ ਪੂਰੇ ਤਨੋਂ-ਮਨੋਂ ਅੱਗੇ ਆ ਕੇ ਕੰਮ ਕਰ ਰਿਹਾ ਹੈ|

13 ਹਜ਼ਾਰ ਦੇ ਕਰੀਬ ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਜਿੱਥੇ ਦਾਖਲਾ ਮੁਹਿੰਮ ਦੇ ਪਹਿਲੇ ਦਿਨ ਸਕੂਲ ਮੁਖੀਆਂ ਨੇ ਨਿੱਕੇ-ਨਿੱਕੇ ਪ੍ਰਭਾਵਸ਼ਾਲੀ ਸਮਾਗਮ ਕੀਤੇ ਜਿਨ੍ਹਾਂ 'ਚ ਵਿਦਿਆਰਥੀਆਂ ਦੇ ਗੁਣਾਤਮਿਕ ਤੇ ਸਹਿ-ਅਕਾਦਮਿਕ ਵਿਕਾਸ ਦੀਆਂ ਝਲਕੀਆਂ ਪੇਸ਼ ਕੀਤੀਆਂ ਉੱਥੇ ਹੀ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਨੇ ਵੀ ਮੰਚ 'ਤੇ ਆ ਕੇ ਕਵਿਤਾਵਾਂ ਤੇ ਕੋਰੀਓਗ੍ਰਾਫੀਆਂ ਦੀ ਪੇਸ਼ਕਾਰੀ ਕਰਕੇ ਮਾਪਿਆਂ ਤੇ ਪਤਵੰਤੇ ਸੱਜਣਾਂ ਦੀ ਵਾਹ-ਵਾਹ ਲੁੱਟੀ ਜਿਸ ਨਾਲ ਸਰਕਾਰੀ ਸਕੂਲਾਂ ਦੇ ਵਿੱਚ ਮਾਪਿਆਂ ਦਾ ਵਿਸ਼ਵਾਸ਼ ਬਣਿਆ|

ਨਤੀਜਾ ਇਹ ਨਿਕਲਿਆ ਕਿ ਦਾਖ਼ਲਾ ਮੁਹਿੰਮ ਦੇ ਪਹਿਲੇ ਹੀ ਦਿਨ ਪੰਜਾਬ ਭਰ 'ਚ 15 ਹਜ਼ਾਰ ਦੇ ਕਰੀਬ ਪ੍ਰੀ-ਪ੍ਰਾਇਮਰੀ ਜਮਾਤਾਂ ਵਿੱਚ ਬੱਚਿਆਂ ਦਾ ਦਾਖ਼ਲਾ ਹੋਇਆ| ਇਹਨਾਂ ਸਮਾਗਮਾਂ ਦਾ ਦੂਜਾ ਲਾਭ ਇਹ ਹੋਇਆ ਕਿ ਸਿੱਖਿਆ ਵਿਭਾਗ ਵੱਲੋਂ ਤਿਆਰ ਕੀਤੇ ਜਾ ਰਹੇ ਸਮਾਰਟ ਸਕੂਲਾਂ 'ਚ ਮਾਪਿਆਂ ਤੇ ਇਲਾਕੇ ਦੇ ਪਤਵੰਤੇ ਸੱਜਣਾਂ ਨੇ ਨਿਜੀ ਤੌਰ 'ਤੇ ਜਾ ਕੇ ਸਕੂਲਾਂ ਦੀ ਬਦਲਦੀ ਨੁਹਾਰ ਨੂੰ ਦੇਖਿਆ ਤੇ ਅਧਿਆਪਕਾਂ ਤੇ ਅਧਿਕਾਰੀਆਂ ਦੀ ਪਿੱਠ ਵੀ ਥਪਥਪਾਈ| ਇਸ ਨਾਲ ਵੱਖ-ਵੱਖ ਸਥਾਨਾਂ 'ਤੇ ਪਹੁੰਚੇ ਦਾਨੀ ਸੱਜਣਾਂ ਨੇਵੀ ਸਕੂਲਾਂ ਦੀ ਪ੍ਰਗਤੀ ਵਿੱਚ ਸਹਿਯੋਗ ਪਾਉਣ ਲਈ ਆਪਣਾ ਹੱਥ ਅੱਗੇ ਵਧਾਇਆ|

ਸਰਕਾਰੀ ਸਕੂਲਾਂ 'ਚ ਸਮਾਰਟ ਕਲਾਸਰੂਮ, ਈ-ਕੰਟੈਂਟ ਨਾਲ ਪੜ੍ਹਾਈ, 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਪ੍ਰੋਜੈਕਟ ਕਾਰਨ ਪੰਜਾਬੀ, ਅੰਗਰੇਜ਼ੀ, ਵਿਗਿਆਨ, ਗਣਿਤ ਅਤੇ 'ਖੇਡੋ ਪੰਜਾਬ' ਨਾਲ ਖੇਡਾਂ 'ਚ ਵਿਸ਼ੇਸ਼ ਪ੍ਰਾਪਤੀਆਂ ਦਾ ਜਿਕਰ ਵੀ ਦਾਖ਼ਲਾ ਮੁਹਿੰਮ ਦੀ ਸ਼ੁਰੁਆਤ ਦੇ ਸਮਾਗਮਾਂ ਵਿੱਚ ਅਧਿਕਾਰੀਆਂ ਵੱਲੋਂ ਕੀਤਾ ਗਿਆ ਜਿਸ ਨਾਲ ਆਏ ਮਾਪਿਆਂ ਨੂੰ ਸਰਕਾਰ ਦੀ ਸਿੱਖਿਆ ਪ੍ਰਤੀ ਸੁਧਾਰ ਦੀਆਂ ਨੀਤੀਆਂ ਬਾਰੇ ਵੀ ਜਾਣਕਾਰੀ ਮੁਹੱਈਆ ਕਰਵਾਈ ਗਈ|

ਕੁੜੀਆਂ ਦੀ ਸਿਹਤ ਸੰਭਾਲ ਅਤੇ ਆਤਮ ਵਿਸ਼ਵਾਸ਼ ਵਧਾਉਣ ਵਾਲੇ ਉਪਰਾਲਿਆਂ ਦੇ ਨਾਲ਼-ਨਾਲ਼ ਇਮਤਿਹਾਨਾਂ 'ਚ ਵਧੀਆ ਅੰਕ ਪ੍ਰਾਪਤ ਕਰਨ 'ਤੇ ਮਿਲਣ ਵਾਲੀਆਂ ਸਕਾਲਰਸ਼ਿਪ ਬਾਰੇ ਵੀ ਮਾਪਿਆਂ ਨੂੰ ਜਾਣਕਾਰੀ ਦਿੱਤੀ ਗਈ| ਪੰਜਾਬ ਦੇ ਬਹੁਤ ਸਾਰੇ ਸਕੂਲਾਂ ਨੇ ਵਿਦਿਆਰਥੀਆਂ ਦੀਆਂ ਅਕਾਦਮਿਕ ਤੇ ਸਹਿ-ਅਕਾਦਮਿਕ ਪ੍ਰਾਪਤੀਆਂ ਦੀਆਂ ਫਲੈਕਸਾਂ ਵੀ ਸਕੂਲ ਦੇ ਬਾਹਰ ਤੇ ਇਲਾਕੇ 'ਚ ਲਗਾ ਕੇ ਬੱਚਿਆਂ ਦੇ ਮਾਪਿਆਂ ਦਾ ਮਾਣ ਵਧਾਇਆ ਹੈ|
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement