
ਬਠਿੰਡਾ ਦੀ ਮਾਚਿਸ ਫੈਕਟਰੀ ‘ਚ ਭਿਆਨਕ ਅੱਗ ਲੱਗਣ ਨਾਲ ਇਲਾਕੇ ‘ਚ ਹਫ਼ੜਾ-ਦਫ਼ੜੀ ਦਾ ਮਾਹੌਲ ਬਣ...
ਬਠਿੰਡਾ (ਸਸਸ) : ਸ਼ਹਿਰ ਵਿਚ ਅੱਜ ਦੁਪਹਿਰ ਇਕ ਫੈਕਟਰੀ ਵਿਚ ਧਮਾਕਾ ਹੋ ਜਾਣ ਕਾਰਨ ਇਲਾਕੇ ਵਿਚ ਹਫ਼ੜਾ ਦਫ਼ੜੀ ਦਾ ਮਾਹੌਲ ਬਣ ਗਿਆ। ਇਸ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਇਕ ਵਿਅਕਤੀ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ। ਧਮਾਕਾ ਸ਼ਹਿਰ ਦੇ ਮਾਨਸਾ ਰੋਡ ਸਥਿਤ ਇਡੰਸਟਰੀਅਲ ਫੋਕਲ ਪੁਆਇੰਟ ਸਥਿਤ ਇਕ ਬੰਦ ਪਈ ਮਾਚਿਸ ਫੈਕਟਰੀ ਵਿਚ ਹੋਇਆ। ਜ਼ਖ਼ਮੀ ਵਿਅਕਤੀ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
Blast in factoryਜਾਣਕਾਰੀ ਦੇ ਮੁਤਾਬਕ, ਸ਼ਹਿਰ ਦੇ ਮਾਨਸਾ ਰੋਡ ਸਥਿਤ ਇਡੰਸਟਰੀਅਲ ਫੋਕਲ ਪੁਆਇੰਟ ‘ਤੇ ਸਥਿਤ ਪੰਜਾਬ ਮਾਚ ਫੈਕਟਰੀ ਨਾਮਕ ਮਾਚਿਸ ਫੈਕਟਰੀ ਕਈ ਸਾਲਾਂ ਤੋਂ ਬੰਦ ਸੀ। ਫੈਕਟਰੀ ਦੇ ਅੰਦਰ ਕਾਫ਼ੀ ਸਮਾਨ ਪਿਆ ਸੀ। ਬੁੱਧਵਾਰ ਨੂੰ ਇੱਥੇ ਦੋ ਵਿਅਕਤੀ ਕਵਾੜ ਲੈਣ ਪਹੁੰਚੇ। ਜਿਵੇਂ ਹੀ ਉਨ੍ਹਾਂ ਨੇ ਕਵਾੜ ਵਿਚ ਪਈ ਇਕ ਬਾਲਟੀ ਨੂੰ ਹੱਥ ਲਗਾਇਆ ਤਾਂ ਧਮਾਕਾ ਹੋ ਗਿਆ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਆਸਪਾਸ ਦੀਆਂ ਦੀਵਾਰਾਂ ਤੱਕ ਉੱਡ ਗਈਆਂ।
Police Investigateਦੱਸਿਆ ਜਾ ਰਿਹਾ ਹੈ ਬਾਲਟੀ ਵਿਚ ਕੋਈ ਕੈਮੀਕਲ ਸੀ ਜਿਸ ਕਾਰਨ ਧਮਾਕਾ ਹੋ ਗਿਆ। ਘਟਨਾ ਵਿਚ ਇਕ ਵਿਅਕਤੀ ਦੀ ਮੌਕੇ ‘ਤੇ ਮੌਤ ਹੋ ਗਈ ਅਤੇ ਦੂਜਾ ਵਿਅਕਤੀ ਜ਼ਖ਼ਮੀ ਹੋ ਗਿਆ। ਘਟਨਾ ਕਾਰਨ ਪੂਰੇ ਇਲਾਕੇ ਵਿਚ ਹਫ਼ੜਾ ਦਫ਼ੜੀ ਮੱਚ ਗਈ। ਧਮਾਕੇ ਦੀ ਆਵਾਜ਼ ਸੁਣ ਕੇ ਲੋਕ ਫੈਕਟਰੀ ਵੱਲ ਭੱਜੇ ਅਤੇ ਮਲਬੇ ਵਿਚ ਦੱਬੇ ਦੋ ਲੋਕਾਂ ਨੂੰ ਕੱਢਿਆ। ਇਕ ਵਿਅਕਤੀ ਦੀ ਮੌਕੇ ਉਤੇ ਹੀ ਮੌਤ ਹੋ ਗਈ ਸੀ। ਗੰਭੀਰ ਰੂਪ ‘ਚ ਜ਼ਖ਼ਮੀ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ।
Factoryਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਉਤੇ ਡੀਸੀ ਪਰਮੀਤ ਸਿੰਘ, ਐਸਐਸਪੀ ਡਾ. ਨਾਨਕ ਸਿੰਘ ਅਤੇ ਏਡੀਸੀ ਸੁਖਪ੍ਰੀਤ ਸਿੰਘ ਹੋਰ ਮੁਲਾਜ਼ਮਾਂ ਸਮੇਤ ਪਹੁੰਚ ਗਏ। ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟੀ ਹੈ। ਪੁਲਿਸ ਦੇ ਮੁਤਾਬਕ ਮੁੱਢਲੀ ਜਾਂਚ ਵਿਚ ਪਤਾ ਲੱਗਿਆ ਹੈ ਕਿ ਬਾਲਟੀ ਵਿਚ ਪੌਟਾਸ਼ ਸੀ ਜਿਸ ਕਾਰਨ ਉਸ ਵਿਚ ਧਮਾਕਾ ਹੋ ਗਿਆ। ਡੀਸੀ ਨੇ ਦੱਸਿਆ ਕਿ ਘਟਨਾ ਦੇ ਮੈਜਿਸਟ੍ਰੇਟ ਜਾਂਚ ਦੇ ਹੁਕਮ ਦੇ ਦਿਤੇ ਗਏ ਹਨ।