ਔਰਤਾਂ ਨੂੰ ਰਾਤ ਸਮੇਂ ਘਰ ਪਹੁੰਚਾਉਣ ਦੀ ਸਹੂਲਤ ਸ਼ੁਰੂ
Published : Dec 19, 2019, 5:06 pm IST
Updated : Apr 9, 2020, 11:26 pm IST
SHARE ARTICLE
 Women Reach Safety Home
Women Reach Safety Home

ਇਸ ਦੇ ਮੱਦੇਨਜ਼ਰ ਮਹਿਲਾ ਪੀਸੀਆਰ ਵੈਨਾਂ ਨੂੰ ਪੰਜਾਬ ਦੇ ਵੱਡੇ 5 ਸ਼ਹਿਰਾਂ ਵਿਚ ਸ਼ੁਰੂ ਕਰਨ ਦੇ ਆਦੇਸ਼ ਦਿੱਤੇ ਹਨ

ਚੰਡੀਗੜ੍ਹ- ਔਰਤਾਂ ਦੀ ਸੁਰੱਖਿਆ ਪ੍ਰਤੀ ਵੱਧ ਰਹੀ ਫਿਕਰਮੰਦੀ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਤ 9 ਵਜੇ ਤੋਂ ਸਵੇਰੇ 6 ਵਜੇ ਦਰਮਿਆਨ ਔਰਤਾਂ ਨੂੰ ਘਰ ਜਾਣ ਲਈ ਢੁੱਕਵਾਂ ਸਾਧਨ ਨਾ ਮਿਲਣ ਦੀ ਸੂਰਤ ਵਿਚ ਉਨ੍ਹਾਂ ਨੂੰ ਸੁਰੱਖਿਅਤ ਘਰ ਪਹੁੰਚਾਉਣ ਲਈ ਮੁਫਤ ਪੁਲਿਸ ਸਹਾਇਤਾ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਹੈ। 

ਇਸ ਦੇ ਮੱਦੇਨਜ਼ਰ ਮਹਿਲਾ ਪੀਸੀਆਰ ਵੈਨਾਂ ਨੂੰ ਪੰਜਾਬ ਦੇ ਵੱਡੇ 5 ਸ਼ਹਿਰਾਂ ਵਿਚ ਸ਼ੁਰੂ ਕਰਨ ਦੇ ਆਦੇਸ਼ ਦਿੱਤੇ ਹਨ। ਮੁੱਖ ਮੰਤਰੀ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਮਹਿਲਾ ਪੀਸੀਆਰ ਵੈਨਾਂ ਮੋਹਾਲੀ, ਅੰਮ੍ਰਿਤਸਰ, ਪਟਿਆਲਾ, ਲੁਧਿਆਣਾ ਤੇ ਜਲੰਧਰ ਦੀਆਂ ਮਹਿਲਾਵਾਂ ਨੂੰ ਸੁਰੱਖਿਅਤ ਘਰ ਪਹੁੰਚਾਵੇਗੀ।

 ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਮੁਤਾਬਿਕ ਪੁਲਿਸ ਪਿੱਕ-ਡਰਾਪ ਸਕੀਮ ਤਹਿਤ ਸ਼ੁਰੂਆਤ 3 ਤੋਂ 18 ਦਸੰਬਰ ਦੇ ਦਰਮਿਆਨ 100/112, 181 ਤੇ 1091 ਹੈਲਪਲਾਈਨ ਨੰਬਰਾਂ 'ਤੇ ਕੁੱਲ 40 ਕਾਲਾਂ ਆਈਆਂ ਸਨ। ਮੁੱਖ ਮੰਤਰੀ ਨੇ ਇਸ ਯੋਜਨਾ ਦੀ ਸ਼ੁਰੂਆਤ 3 ਦਸੰਬਰ ਨੂੰ ਕੀਤੀ ਸੀ। ਇਸ ਤਹਿਤ ਰਾਤ 9 ਤੋਂ ਸਵੇਰੇ 6 ਵਜੇ ਦੇ ਦੌਰਾਨ ਮੁਸੀਬਤ ਵਿੱਚ ਜਾਂ ਇਕੱਲੀਆਂ ਮਹਿਲਾਵਾਂ ਨੂੰ ਜ਼ਰੂਰਤ ਪੈਣ 'ਤੇ ਪੁਲਿਸ ਸੁਰੱਖਿਤ ਘਰ/ਦਫ਼ਤਰ ਆਪਣੀ ਨਿਗਰਾਨੀ ਵਿੱਚ ਪਹੁੰਚਾਏਗੀ।

ਉਨ੍ਹਾਂ ਦੱਸਿਆ ਕਿ ਜਿਨ੍ਹਾਂ ਥਾਵਾਂ 'ਤੇ ਟੈਕਸੀ ਜਾਂ ਥ੍ਰੀ-ਵ੍ਹੀਲਰ ਸਮੇਤ ਸੁਰੱਖਿਅਤ ਵਾਹਨਾਂ ਦੀ ਪਹੁੰਚ ਨਹੀਂ, ਉੱਥੇ ਪੁਲਿਸ ਮੁਫ਼ਤ ਪਿੱਕ-ਡਰਾਪ ਦੀ ਸਹੂਲਤ ਵੀ ਦਿੰਦੀ ਹੈ। ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ ਪੁਲਿਸ ਦੀ ਪੈਟ੍ਰੋਲਿੰਗ ਵੈਨ ਘੱਟੋ-ਘੱਟ 7 ਤੇ ਵੱਧ ਤੋਂ ਵੱਧ 30 ਮਿੰਟਾਂ ਵਿੱਚ ਕਾਲ ਕਰਨ 'ਤੇ ਮਦਦ ਲਈ ਪਹੁੰਚ ਜਾਂਦੀ ਹੈ। ਡੀਜੀਪੀ ਨੇ ਕਿਹਾ ਕਿ ਜ਼ਿਆਦਾਤਰ ਮਾਮਲਿਆਂ 'ਚ ਇੱਕ ਮਹਿਲਾ ਪੁਲਿਸ ਅਧਿਕਾਰੀ ਪੀਸੀਆਰ ਵਿੱਚ ਮੌਜੂਦ ਸੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement