
ਫਿਨਲੈਂਡ ਵਿਚ ਕਿਸੇ ਮਹਿਲਾ ਦਾ ਪ੍ਰਧਾਨ ਮੰਤਰੀ ਬਣਨਾ ਕੋਈ ਨਵੀਂ ਗੱਲ ਨਹੀਂ ਹੈ। ਪਰ ਸਭ ਤੋਂ ਛੋਟੀ ਉਮਰ ਵਿਚ ਸਿਆਸਤ ‘ਚ ਆਉਣ ਦਾ ਟਰੈਂਡ ਮਰੀਨ ਦੇ ਨਾਲ ਹੀ ਸ਼ੁਰੂ ਹੋਇਆ ਹੈ।
ਫਿਨਲੈਂਡ ਦੀ ਸੋਸ਼ਲ ਡੈਮੋਕ੍ਰੇਟ ਪਾਰਟੀ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਅਹੁਦੇ ਲਈ 34 ਸਾਲਾ ਸਾਬਕਾ ਆਵਾਜਾਈ ਮੰਤਰੀ ਸਨਾ ਮਰੀਨ ਨੂੰ ਚੁਣਿਆ ਹੈ। ਇਸ ਦੇ ਨਾਲ ਹੀ ਉਹ ਦੇਸ਼ ਦੇ ਇਤਿਹਾਸ ਵਿਚ ਸਭ ਤੋਂ ਨੌਜਵਾਨ ਪ੍ਰਧਾਨ ਮੰਤਰੀ ਬਣ ਗਈ ਹੈ। ਮਰੀਨ ਨੇ ਐਤਵਾਰ ਨੂੰ ਹੋਈਆਂ ਵੋਟਾਂ ਜਿੱਤ ਕੇ ਲੀਡਰ ਐਂਟੀ ਰਿਨੇ ਦਾ ਸਥਾਨ ਲਿਆ ਹੈ, ਜਿਨ੍ਹਾਂ ਨੇ ਡਾਕ ਹੜਤਾਲ ਤੋਂ ਨਜਿੱਠਣ ਨੂੰ ਲੈ ਕੇ ਗਠਜੋੜ ਸਹਿਯੋਗੀ ਸੈਂਟਰ ਪਾਰਟੀ ਦਾ ਵਿਸ਼ਵਾਸ ਗੁਆਉਣ ਤੋਂ ਬਾਅਦ ਮੰਗਲਵਾਰ ਨੂੰ ਅਸਤੀਫ਼ਾ ਦੇ ਦਿੱਤਾ ਸੀ।
Women in finland govt
ਫਿਨਲੈਂਡ ਵਿਚ ਕਿਸੇ ਮਹਿਲਾ ਦਾ ਪ੍ਰਧਾਨ ਮੰਤਰੀ ਬਣਨਾ ਕੋਈ ਨਵੀਂ ਗੱਲ ਨਹੀਂ ਹੈ। ਹਾਲਾਂਕਿ ਸਭ ਤੋਂ ਛੋਟੀ ਉਮਰ ਵਿਚ ਸਿਆਸਤ ‘ਚ ਆਉਣ ਦਾ ਟਰੈਂਡ ਮਰੀਨ ਦੇ ਨਾਲ ਹੀ ਸ਼ੁਰੂ ਹੋਇਆ ਹੈ। ਮਰੀਨ ਦੀ ਅਗਵਾਈ ਵਾਲੀ ਸਰਕਾਰ ਦੇ ਗਠਨ ਲਈ ਚਾਰ ਹੋਰ ਪਾਰਟੀਆਂ ਦਾ ਇਕ ਸੈਂਟਰ-ਲੈਫਟ ਗਠਜੋੜ ਬਣਾਇਆ ਗਿਆ ਹੈ। ਇਸ ਦੀ ਕਮਾਨ ਵੀ ਔਰਤਾਂ ਦੇ ਹੱਥਾਂ ਵਿਚ ਹੈ ਯਾਨੀ ਫਿਨਲੈਂਡ ਵਿਚ ਸਰਕਾਰ ਦੀ ਅਗਵਾਈ ਕਰਨ ਵਾਲੀਆਂ ਪੰਜ ਔਰਤਾਂ ਹੋਣਗੀਆਂ।
My party is not in government, but I rejoice that the leaders of the five parties in government are female. Shows that #Finland is a modern and progressive country. The majority of my government was also female. One day gender will not matter in government. Meanwhile pioneers. ? pic.twitter.com/dW8OMEOiqb
— Alexander Stubb (@alexstubb) December 9, 2019
ਇਹਨਾਂ ਵਿਚੋਂ ਚਾਰ ਲੀ ਐਡਰਸਨ (35), ਕਤਰੀ ਕੁਲਮੁਨੀ (32) ਮਾਰੀਆ ਓਹੀਸਾਲੋ (34) ਅਤੇ ਆਨਾ ਮਾਜਾ ਹੈਨਰੀਕਸਨ (55) ਹਨ। ਫਿਨਲੈਂਡ ਦੇ ਇਕ ਆਗੂ ਐਲੇਗਜ਼ੇਂਡਰ ਨੇ ਸਰਕਾਰ ਵਿਚ ਜ਼ਿਆਦਾ ਔਰਤਾਂ ਦੇ ਸ਼ਾਮਲ ਹੋਣ ‘ਤੇ ਖੁਸ਼ੀ ਜ਼ਾਹਿਰ ਕੀਤੀ ਅਤੇ ਕਿਹਾ ਕਿ ਚਾਹੇ ਉਹਨਾਂ ਦੀ ਪਾਰਟੀ ਦੀ ਸਰਕਾਰ ਨਹੀਂ ਹੈ ਪਰ ਮੈਨੂੰ ਖੁਸ਼ੀ ਹੈ ਕਿ ਸਰਕਾਰ ਦੀਆਂ ਪੰਜ ਪਾਰਟੀਆਂ ਦੀ ਅਗਵਾਈ ਔਰਤਾਂ ਦੇ ਹੱਥਾਂ ਵਿਚ ਹੈ।
Li Andersson
ਉਹਨਾਂ ਕਿਹਾ ਕਿ ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਫਿਨਲੈਂਡ ਇਕ ਮਾਡਰਨ ਅਤੇ ਪ੍ਰਗਤੀਸ਼ੀਲ ਦੇਸ਼ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਸਰਕਾਰ ਵਿਚ ਵੀ ਜ਼ਿਆਦਾ ਗਿਣਤੀ ਔਰਤਾਂ ਦੀ ਸੀ। ਸਨਾ ਮਰੀਨ ਨੇ ਸਿਰਫ਼ 27 ਸਾਲ ਦੀ ਉਮਰ ਵਿਚ ਹੀ ਸਰਗਰਮ ਸਿਆਸਤ ਵਿਚ ਕਦਮ ਰੱਖ ਦਿੱਤਾ ਸੀ। ਪੀਐਮ ਬਣਨ ਤੋਂ ਪਹਿਲਾਂ ਸਨਾ ਫਿਨਲੈਂਡ ਦੀ ਸੋਸ਼ਲ ਡੈਮੋਕ੍ਰੇਟ ਪਾਰਟੀ ਦੀ ਸਰਕਾਰ ਵਿਚ ਆਵਾਜਾਈ ਮੰਤਰੀ ਰਹਿ ਚੁੱਕੀ ਹੈ।
Maria Ohisalo
ਫਿਨਲੈਡ ਦੀ ਕੈਬਨਿਟ ਵਿਚ ਸ਼ਾਮਲ ਲੀ ਐਡਰਸਨ ਲੈਫਟ ਗਠਜੋੜ ਦੀ ਪ੍ਰਧਾਨ ਹੈ। ਜੂਨ 2019 ਵਿਚ ਉਹਨਾਂ ਨੂੰ ਸਿੱਖਿਆ ਮੰਤਰੀ ਚੁਣਿਆ ਗਿਆ ਸੀ। ਕਿਹਾ ਜਾ ਰਿਹਾ ਹੈ ਕਿ ਮਰੀਨਾ ਦੀ ਸਰਕਾਰ ਵਿਚ ਵੀ ਉਹ ਸਿੱਖਿਆ ਮੰਤਰੀ ਵਜੋਂ ਸੇਵਾਵਾਂ ਨਿਭਾਵੇਗੀ। 34 ਸਾਲਾ ਮਾਰੀਆ ਓਹੀਸਾਲੋ ਗ੍ਰੀਨ ਲੀਗ ਪਾਰਟੀ ਦੀ ਪ੍ਰਧਾਨ ਹੈ, ਜੂਨ 2019 ਵਿਚ ਉਹਨਾਂ ਨੂੰ ਗ੍ਰਹਿ ਮੰਤਰੀ ਵਜੋਂ ਨਿਯੁਕਤ ਕੀਤਾ ਗਿਆ ਸੀ।
Finland cabinet
ਮਰੀਨਾ ਦੀ ਕੈਬਨਿਟ ਵਿਚ ਵੀ ਮਾਰੀਆ ਓਹੀਸਾਲੋ ਗ੍ਰਹਿ ਮੰਤਰੀ ਹੀ ਰਹਿ ਸਕਦੇ ਹਨ। 32 ਸਾਲਾ ਕਤਰੀ ਕੁਲਮੁਨੀ ਸੈਂਟਰ ਪਾਰਟੀ ਆਫ ਫਿਨਲੈਂਡ ਦੀ ਪ੍ਰਧਾਨ ਹੈ। ਉਹਨਾਂ ਨੂੰ ਜੂਨ 2019 ਵਿਚ ਆਰਥਿਕ ਮਾਮਲਿਆਂ ਦੀ ਮੰਤਰੀ ਅਤੇ ਫਿਰ ਸਤੰਬਰ 2019 ਵਿਚ ਫਿਨਲੈਂਡ ਦੀ ਉਪ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਸੀ। ਇਸ ਦੇ ਨਾਲ ਹੀ ਫਿਨਲੈਂਡ ਕੈਬਨਿਟ ਵਿਚ ਸ਼ਾਮਲ 5 ਸਾਲਾ ਆਨਾ ਮਾਜਾ ਹੈਨਰੀਕਸਨ ਸਵੀਡਿਸ਼ ਪੀਲਜ਼ ਪਾਰਟੀ ਦੀ ਪ੍ਰਧਾਨ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।