
ਵਿਧਾਇਕ ਸ਼ੀਲਭੱਦਰ ਦੱਤਾ ਨੇ ਤਿ੍ਰਣਮੂਲ ਕਾਂਗਰਸ ਤੋਂ ਦਿਤਾ ਅਸਤੀਫ਼ਾ
ਕੋਲਕਾਤਾ, 18 ਦਸੰਬਰ : ਪਛਮੀ ਬੰਗਾਲ ਵਿਚ ਬੈਰਕਪੁਰ ਤੋਂ ਵਿਧਾਇਕ ਸ਼ਿਲਭੱਦਰ ਦੱਤਾ ਨੇ ਸ਼ੁਕਰਵਾਰ ਨੂੰ ਤਿ੍ਰਣਮੂਲ ਕਾਂਗਰਸ ਤੋਂ ਅਸਤੀਫ਼ਾ ਦੇ ਦਿਤਾ ਹੈ। ਪਿਛਲੇ 24 ਘੰਟਿਆਂ ਵਿਚ ਤਿ੍ਰਣਮੂਲ ਕਾਂਗਰਸ ਨੂੰ ਇਹ ਤੀਜਾ ਵੱਡਾ ਝਟਕਾ ਲੱਗਿਆ ਹੈ।
ਦੱਤਾ ਦੋ ਵਾਰ ਵਿਧਾਇਕ ਰਹਿ ਚੁਕੇ ਹਨ। ਦੱਤਾ ਨੇ ਕਿਹਾ ਕਿ ਉਸ ਨੇ ਅਪਣਾ ਅਸਤੀਫ਼ਾ ਈ-ਮੇਲ ਰਾਹੀਂ ਤਿ੍ਰਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੂੰ ਭੇਜਿਆ ਹੈ। ਦੱਤਾ ਦੇ ਅਸਤੀਫ਼ੇ ਨੇ ਅਟਕਲਾਂ ਹੋਰ ਤੇਜ਼ ਕਰ ਦਿਤੀਆਂ ਹਨ ਕਿ ਉਹ ਵੀ ਉਨ੍ਹਾਂ ਨੇਤਾਵਾਂ ਦੇ ਸਮੂਹ ਵਿਚ ਸ਼ਾਮਲ ਹੋ ਸਕਦੇ ਹਨ ਜੋ ਜਾਂ ਤਾਂ ਭਾਜਪਾ ਵਿਚ ਸ਼ਾਮਲ ਹੋ ਗਏ ਹਨ ਜਾਂ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਗਵਾ ਪਾਰਟੀ ਵਿਚ ਸ਼ਾਮਲ ਹੋਣ ਦੇ ਚਾਹਵਾਨ ਹਨ।
ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਸੋਚਦਾ ਹਾਂ ਕਿ ਮੌਜੂਦਾ ਦਿ੍ਰਸ਼ਟੀਕੋਣ ਵਿਚ ਮੈਂ ਪਾਰਟੀ ਵਿਚ ਫਿਟ ਨਹੀਂ ਹੋ ਪਾ ਰਿਹਾ ਸੀ। ਪਰ ਮੈਂ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਨਹੀਂ ਦੇਵਾਂਗਾ। ਉਨ੍ਹਾਂ ਕਿਹਾ ਕਿ ਮੈਂ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਕਿਉਂ ਦੇਵਾਂ? ਮੈਂ ਲੋਕਾਂ ਦੀ ਵੋਟ ਦੇ ਕਾਰਨ ਜਿੱਤਿਆ। ਜੇ ਮੈਂ ਜਾਂਦਾ ਹਾਂ (ਅਸਤੀਫ਼ਾ ਦੇ ਦਿੰਦਾ ਹੈ), ਤਾਂ ਉਹ ਕਿਥੇ ਜਾਣਗੇ?
ਪਿਛਲੇ ਕੁਝ ਮਹੀਨਿਆਂ ਤੋਂ ਦੱਤਾ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਅਤੇ ਪਾਰਟੀ ਮਾਮਲਿਆਂ ਵਿਚ ਉਸ ਦੇ ਦਖ਼ਲ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਦੱਤਾ ਇਕ ਵਾਰ ਮੁਕੁਲ ਰਾਏ ਦੇ ਕਰੀਬੀ ਰਹਿ ਚੁੱਕੇ ਹਨ। ਰਾਏ ਤਿ੍ਰਣਮੂਲ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਦੱਤਾ ਨੇ ਕੁਝ ਸੀਨੀਅਰ ਤਿ੍ਰਣਮੂਲ ਕਾਂਗਰਸ ਨੇਤਾਵਾਂ ਵਿਰੁਧ ਬਿਆਨ ਵੀ ਦਿਤੇ ਹਨ। ਤਿ੍ਰਣਮੂਲ ਕਾਂਗਰਸ ਦੇ ਦਿਗਜ਼ ਨੇਤਾ ਸ਼ੁਭੇਂਦੂ ਅਧਿਕਾਰੀ ਨੇ ਵੀਰਵਾਰ ਨੂੰ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ। ਇਸ ਤੋਂ ਪਹਿਲਾਂ ਉਨ੍ਹਾਂ ਨੇ ਰਾਜ ਸਰਕਾਰ ਵਿਚ ਮੰਤਰੀ ਵਜੋਂ ਅਸਤੀਫ਼ਾ ਦੇ ਦਿਤਾ ਸੀ। ਪਾਂਡੇਸ਼ਵਰ ਤੋਂ ਵਿਧਾਇਕ ਅਤੇ ਆਸਨਸੋਲ ਨਗਰ ਨਿਗਮ ਦੇ ਮੁਖੀ ਜਿਤੇਂਦਰ ਤਿਵਾੜੀ ਵੀ imageਅਧਿਕਾਰੀ ਤੋਂ ਬਾਅਦ ਪਾਰਟੀ ਛੱਡ ਗਏ। (ਪੀਟੀਆਈ)
ਚਰਚਾ ਹੈ ਕਿ ਉਹ ਭਾਜਪਾ ਵਿਚ ਸ਼ਾਮਲ ਹੋ ਸਕਦੇ ਹਨ। (ਪੀਟੀਆਈ)