ਜੰਗੀ ਸ਼ਹੀਦਾਂ ਦੀ ਯਾਦ ਵਿੱਚ ਫ਼ਾਜ਼ਿਲਕਾ ਵਿਖੇ 'ਵਿਕਟਰੀ ਟਾਵਰ' ਦਾ ਉਦਘਾਟਨ 
Published : Dec 19, 2022, 1:54 pm IST
Updated : Dec 19, 2022, 3:14 pm IST
SHARE ARTICLE
Image
Image

1971 ਦੀ ਭਾਰਤ-ਪਾਕਿ ਜੰਗ ਦੇ ਸ਼ਹੀਦਾਂ ਦੀ ਯਾਦ 'ਚ ਬਣਾਇਆ ਗਿਆ 71 ਫ਼ੁੱਟ ਉੱਚਾ ਟਾਵਰ 

 

ਫ਼ਾਜ਼ਿਲਕਾ - 10 ਕੋਰਪਸ ਦੇ ਜਨਰਲ ਆਫ਼ਿਸਰ ਕਮਾਂਡਿੰਗ ਲੈਫਟੀਨੈਂਟ ਜਨਰਲ ਸੰਜੀਵ ਰਾਏ ਨੇ ਫ਼ਾਜ਼ਿਲਕਾ ਵਿੱਚ ਇਸ ਸੈਕਟਰ ਵਿੱਚ 1971 ਦੀ ਭਾਰਤ-ਪਾਕਿ ਜੰਗ ਦੌਰਾਨ ਆਪਣੀਆਂ ਜਾਨਾਂ ਨਿਛਾਵਰ ਕਰਨ ਵਾਲੇ 228 ਸ਼ਹੀਦਾਂ ਦੀ ਯਾਦ ਵਿੱਚ ਬਣਾਏ ਗਏ 'ਵਿਕਟਰੀ ਟਾਵਰ' ਦਾ ਉਦਘਾਟਨ ਕੀਤਾ। ਇਸ ਟਾਵਰ ਦਾ ਉਦਘਾਟਨ ਵਿਜੇ ਦਿਵਸ ਨੂੰ ਸਮਰਪਿਤ ਸਮਾਗਮਾਂ ਦੌਰਾਨ ਕੀਤਾ ਗਿਆ। 

39 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਇਹ 71 ਫੁੱਟ ਉੱਚਾ ਟਾਵਰ, ਆਸਫਵਾਲਾ ਵਾਰ ਮੈਮੋਰੀਅਲ ਕੰਪਲੈਕਸ ਵਿਖੇ 'ਸ਼ਹੀਦੋਂ ਕੀ ਸਮਾਧ' ਕਮੇਟੀ ਦੀ ਸਰਪ੍ਰਸਤੀ ਹੇਠ ਉਸਾਰਿਆ ਗਿਆ ਹੈ। 1972 ਤੋਂ ਇਸ ਸ਼ਾਨਦਾਰ ਜੰਗੀ ਯਾਦਗਾਰ ਦੀ ਦੇਖ-ਰੇਖ 'ਸ਼ਹੀਦੋਂ ਕੀ ਸਮਾਧ' ਕਮੇਟੀ ਹੀ ਕਰ ਰਹੀ ਹੈ। 

4-ਜਾਟ ਰੈਜੀਮੈਂਟ ਦੇ 82 ਜਵਾਨ, ਜਿਨ੍ਹਾਂ ਦਾ ਸਮੂਹਿਕ ਸਸਕਾਰ ਪਿੰਡ ਵਿੱਚ ਕੀਤਾ ਗਿਆ ਸੀ, ਦੀਆਂ ਅਸਥੀਆਂ ਵੀ ਇਸ ਯਾਦਗਾਰ ਵਿੱਚ ਸੁਰੱਖਿਅਤ ਰੱਖੀਆਂ ਗਈਆਂ ਹਨ। 

ਬ੍ਰਿਗੇਡੀਅਰ ਮਨੀਸ਼ ਕੁਮਾਰ ਜੈਨ, ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਡਾ. ਸੇਨੂੰ ਦੁੱਗਲ, ਵਿਧਾਇਕ ਨਰਿੰਦਰਪਾਲ ਸਿੰਘ ਸਵਨਾ, ਜ਼ਿਲ੍ਹਾ ਤੇ ਸੈਸ਼ਨ ਜੱਜ ਜਤਿੰਦਰ ਕੌਰ ਅਤੇ ਐਸ.ਐਸ.ਪੀ. ਭੁਪਿੰਦਰ ਸਿੰਘ ਸਿੱਧੂ ਨੇ ਯਾਦਗਾਰ 'ਤੇ ਫੁੱਲਮਾਲਾਵਾਂ ਭੇਟ ਕੀਤੀਆਂ, ਅਤੇ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਵੱਖ-ਵੱਖ ਰਾਜਾਂ ਤੋਂ ਆਏ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਦਾ ਸਨਮਾਨ ਕੀਤਾ। 

ਤਿੰਨ ਸਾਬਕਾ ਫ਼ੌਜੀ ਬ੍ਰਿਗੇਡੀਅਰ ਕੰਵਲਜੀਤ ਸਿੰਘ ਹੀਰਾ, ਕਰਨਲ ਐਮ.ਐਸ. ਗਿੱਲ ਅਤੇ ਕਰਨਲ ਐਚ.ਐਸ. ਗਿੱਲ ਨੇ ਜੰਗ ਦੇ ਆਪਣੇ ਜੰਗੀ ਤਜਰਬੇ ਹਾਜ਼ਰ ਲੋਕਾਂ ਨਾਲ ਸਾਂਝੇ ਕੀਤੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Big Breaking: ਸ਼ੱਕੀ ਤਸਕਰਾਂ ਦੀ ਰਸੋਈ ਚ ਵੜ ਗਈ ਪੰਜਾਬ ਪੁਲਿਸ, 13 SHO ਸਣੇ 4 DSP ਨੇ ਮਾਰੀ ਥਾਂ ਥਾਂ ਰੇਡ |

13 Jun 2024 5:06 PM

Innova ਨੂੰ Ambulance ਬਣਾ ਕੇ ਘੁੰਮ ਰਹੇ Manali, ਪੁਲਿਸ ਦੇ ਚੜ੍ਹ ਗਏ ਅੜ੍ਹਿੱਕੇ, ਕੱਟਿਆ ਮੋਟਾ Challan

13 Jun 2024 4:10 PM

ਵੋਟਾਂ ਦੇ ਮਾਮਲੇ 'ਚ SAD ਕਿਉਂ ਰਹਿ ਗਿਆ ਸਾਰਿਆਂ ਤੋਂ ਪਿੱਛੇ? 13-0 ਦਾ ਦਾਅਵਾ ਕਰਦੀ AAP ਕਿਉਂ 3 ਸੀਟਾਂ 'ਤੇ ਸਿਮਟੀ?

13 Jun 2024 3:54 PM

ਸਿੱਖਾਂ ਦੀ ਸੇਵਾ ਭਾਵਨਾ ਤੋਂ ਪ੍ਰੇਰਿਤ ਹੋ ਕੇ ਯੂਪੀ ਦੇ ਇਸ ਹਿੰਦੂ ਵੀਰ ਨੇ ਅਪਣਾਇਆ ਸਿੱਖ ਧਰਮ ਸੁਣੋ ਰਾਜ ਕੁਮਾਰ ਤੋਂ

13 Jun 2024 1:42 PM

Motorcycles 'ਤੇ ਕੇਸਰੀ ਝੰਡੇ ਲਗਾ 17ਵੀਂ ਵਾਰ Hemkund Sahib ਦੀ ਯਾਤਰਾ ਕਰਕੇ ਮੁੜੇ ਨੌਜਵਾਨ ਸੁਣੋ ਯਾਤਰਾ ਦੌਰਾਨ...

13 Jun 2024 1:27 PM
Advertisement