
ਸਿੱਖ ਵਿਰਸੇ ਦੀ ਦਿਖ ਰੇਲਵੇ ਸਟੇਸ਼ਨ ਤੋਂ ਖ਼ਤਮ ਕਰ ਕੇ ਕਮਲ ਦੇ ਫੁੱਲ ਵਰਗਾ ਬਣਾਉਣ ਦੀ ਵਿਰੋਧਤਾ
ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਗੁਰਦਵਾਰਾ ਬਾਬੇ ਦੀ ਕੁੱਲੀ (ਬਾਬਾ ਦਰਸ਼ਨ ਸਿੰਘ) ਅੰਮ੍ਰਿਤਸਰ ਵਿਖੇ ਬਲਦੇਵ ਸਿੰਘ ਸਿਰਸਾ ਵੱਲੋਂ ਭਖਦੇ ਮਸਲਿਆਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਜਾਂਦੇ ਮੁੱਖ ਰਸਤੇ ਉਪਰ ਲੱਗੇ ਬੁੱਤਾਂ ਨੂੰ ਤੋੜਣ ਵਾਲੇ ਸਿੰਘਾਂ ਦੀ ਬਿਨਾਂ ਸ਼ਰਤ ਰਿਹਾਈ, ਸਿੱਖ ਵਿਰਸੇ ਨਾਲ ਜੁੜੇ ਰੇਲਵੇ ਸ਼ਟੇਸ਼ਨ ਦੀ ਪਹਿਲੀ ਦਿਖ ਨੂੰ ਖ਼ਤਮ ਕਰ ਕੇ ਇਸ ਨੂੰ 'ਕਮਲ ਦੇ ਫੁੱਲ' ਦੀ ਸ਼ੇਪ (ਦਿਖ) ਦਾ ਰੂਪ ਦੇਣ ਵਿਰੁਧ ਅਤੇ ਜਲ੍ਹਿਆਂ ਵਾਲੇ ਬਾਗ਼ ਨੂੰ ਦੂਰੋਂ-ਦੂਰੋਂ
Jallianwala Bagh
ਆ ਕੇ ਵੇਖਣ ਵਾਲੇ ਲੋਕਾਂ ਤੋਂ ਜਜੀਏ ਦੇ ਰੂਪ ਵਿਚ ਟਿਕਟ ਲਾਉਣ ਵਿਰੁਧ ਇਕ ਹੰਗਾਮੀ ਕੀਤੀ ਗਈ ਮੀਟਿੰਗ ਵਿਚ ਵੱਖ-ਵੱਖ ਧਾਰਮਕ, ਰਾਜਨੀਤਕ ਅਤੇ ਸੋਸ਼ਲ ਜਥੇਬੰਦੀਆਂ ਦੇ ਆਗੂਆਂ ਨੇ ਹਿੱਸਾ ਲਿਆ। ਬਲਦੇਵ ਸਿੰਘ ਸਿਰਸਾ ਨੇ ਪੈੱਰਸ ਨੂੰ ਸੰਬੋਧਨ ਕਰਦਿਆਂ ਦਸਿਆ ਕਿ ਅੱਜ ਦੀ ਮੀਟਿੰਗ ਵਿਚ ਸ਼ਾਮਲ ਸਾਰੀਆਂ ਧਿਰਾਂ ਨੇ ਇਕਮਤ ਹੋ ਕੇ ਫ਼ੈਸਲਾ ਕੀਤਾ ਕਿ ਜਿਨ੍ਹਾਂ ਸਿੱਖ ਨੌਜਵਾਨਾਂ ਨੇ ਉਕਤ ਬੁੱਤਾਂ ਨੂੰ ਤੋੜਿਆ ਹੈ ਇਹ ਕੰਮ ਬਿਲਕੁਲ ਠੀਕ ਅਤੇ ਸਹੀ ਕੀਤਾ ਹੈ
File Photo
ਕਿਉਂਕਿ ਪੂਰੇ ਸੰਸਾਰ ਦੇ ਸੱਭ ਧਰਮਾਂ ਦੇ ਲੋਕ ਇਸ ਸਰਬ ਸਾਂਝੀਵਾਲਤਾ ਦੇ ਰੂਹਾਨੀਅਤ ਦੇ ਕੇਂਦਰ ਸ੍ਰੀ ਦਰਬਾਰ ਸਾਹਿਬ ਸੱਚਖੰਡ ਦੇ ਦਰਸ਼ਨਾਂ ਨੂੰ ਇਸ ਕਰ ਕੇ ਆਉਂਦੇ ਹਨ ਕਿ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕੀਤੀਆਂ ਸਾਡੇ ਮਨਾਂ ਦੀਆਂ ਮੰਦ ਭਾਵਨਾਵਾਂ (ਭਟਕਨਾਵਾਂ) 'ਤੇ ਕੰਟਰੋਲ ਹੋਵੇਗਾ। ਪਰ ਇਸ ਸਥਾਨ ਦੇ ਮੁੱਖ ਰਸਤੇ ਉਪਰ ਇਸ ਤਰ੍ਹਾਂ ਦੇ ਬੁੱਤ ਨੂੰ ਵੇਖਦਿਆਂ ਨੌਜਵਾਨ ਬੱਚੇ-ਬੱਚੀਆਂ ਦੇ ਮਨਾਂ ਵਿਚ ਗ਼ਲਤ ਫੁਰਨੇ-ਫੁਰਦੇ ਹਨ
Darbar Sahib
ਜਿਸ ਦਾ ਸਬੂਤ ਇਨ੍ਹਾਂ ਬੁਤਾਂ ਕੋਲ ਖਲੋ ਕੇ ਲੋਕ ਫ਼ੋਟੋਆਂ ਖਿੱਚਦੇ ਸੈਲਫ਼ੀਆਂ ਬਣਾਉਂਦੇ ਹਨ। ਮੀਟਿੰਗ ਵਿਚ ਸਾਰੀਆਂ ਜਥੇਬੰਦੀਆਂ ਨੇ ਇਕਮਤ ਹੋ ਕੇ ਫ਼ੈਸਲਾ ਕੀਤਾ ਕਿ ਉਕਤ ਮਸਲਿਆਂ ਦੇ ਸਬੰਧ ਵਿਚ 22 ਜਨਵਰੀ ਦੁਪਹਿਰ 12 ਵਜੇ ਗੁਰਦੁਆਰਾ ਸ੍ਰੀ ਸੰਤੋਖਸਰ ਵਿਖੇ ਸਿੰਘਾਂ ਦੀ ਰਿਹਾਈ ਵਾਸਤੇ ਪਹਿਲਾ ਬਣੀ ਹੋਈ ਕਮੇਟੀ ਮੈਂਬਰਾਂ ਅਤੇ ਹੋਰ ਵੀ ਸਿੱਖ ਜਥੇਬੰਦੀਆਂ ਨੂੰ ਖੁੱਲ੍ਹਾ ਸੱਦਾ ਕੇ ਇਕ ਮੀਟਿੰਗ ਕਰਨੀ ਤਹਿ ਹੋਈ ਜਿਸ ਵਿਚ ਸਾਰੀਆਂ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ
File Photo
ਕਿ 22 ਤਰੀਕ ਨੂੰ ਵੱਧ-ਵੱਧ ਇਸ ਮੀਟਿੰਗ ਵਿਚ ਪਹੁੰਚ ਕੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਉਕਤ ਮੰਗਾਂ ਨੂੰ ਮਨਵਾਉਣ ਲਈ ਸਾਰਿਆਂ ਦੀ ਰਾਇ ਨਾਲ ਲੋਕਤੰਤਰ ਤਰੀਕੇ ਨਾਲ ਸ਼ਾਂਤੀਪੂਰਵਕ ਤਿੱਖਾ ਸੰਘਰਸ਼ ਕਰਨ ਲਈ ਰੂਪ ਰੇਖਾ ਤਿਆਰ ਕੀਤੀ ਹੈ। ਅੱਜ ਦੀ ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ ਬਾਬਾ ਹਰਦੀਪ ਸਿੰਘ ਮਹਿਰਾਜ,
Lakha Sidhana
ਪ੍ਰੋ. ਬਲਜਿੰਦਰ ਸਿੰਘ ਬੁਲਾਰਾ ਹਵਾਰਾ ਕਮੇਟੀ, ਲੱਖਾ ਸਿੰਘ ਸਿਧਾਣਾ, ਭਾਈ ਸੁੱਖਜੀਤ ਸਿੰਘ ਖੋਸਾ, ਭਾਈ ਲਖਬੀਰ ਸਿੰਘ ਮਹਾਲਮ, ਪਰਮਜੀਤ ਸਿੰਘ ਖ਼ਾਲਸਾ, ਮਨਜੀਤ ਸਿੰਘ ਕਰਤਾਰਪੁਰ, ਜੋਬਨਜੀਤ ਸਿੰਘ ਖਡੂਰ ਸਾਹਿਬ, ਰਾਗੀ ਬਿਕਰਮਜੀਤ ਸਿੰਘ, ਰਾਗੀ ਸੁਖਵਿੰਦਰ ਸਿੰਘ, ਜਥੇਦਾਰ ਜਗਦੇਵ ਸਿੰਘ ਸਤਿਕਾਰ ਕਮੇਟੀ ਨਕੋਦਰ ਆਦਿ ਹਾਜ਼ਰ ਸਨ।