
ਪੰਜਾਬ ਪੁਲਿਸ ਦੇ ਡੀਐਸਪੀ ਅਤੁਲ ਸੋਨੀ ਆਪਣੀ ਸਰੀਰਕ ਫਿਟਨੈਸ ਕਰਕੇ ਕਾਫੀ ਚਰਚਾ ਵਿਚ ਰਹਿੰਦੇ ਹਨ
ਚੰਡੀਗੜ੍ਹ : ਸਿੰਘਮ ਦੇ ਨਾਮ ਨਾਲ ਮਸ਼ਹੂਰ ਪੰਜਾਬ ਪੁਲਿਸ ਦੇ ਡੀਐਸਪੀ ਅਤੁਲ ਸੋਨੀ ਉੱਤੇ ਉਸ ਦੀ ਪਤਨੀ ਨੇ ਕੁੱਟਮਾਰ ਅਤੇ ਜਾਨਲੇਵਾ ਹਮਲਾ ਕਰਨ ਦਾ ਗੰਭੀਰ ਆਰੋਪ ਲਗਾਇਆ ਹੈ ਅਤੇ ਉਨ੍ਹਾਂ ਵਿਰੁੱਧ ਮੋਹਾਲੀ ਦੇ 8 ਫੇਸ ਪੁਲਿਸ ਸਟੇਸ਼ਨ ਵਿਚ ਸ਼ਿਕਾਇਤ ਵੀ ਦਰਜ ਕਰਵਾਈ ਹੈ।
File Photo
ਜਾਣਕਾਰੀ ਅਨੁਸਾਰ ਡੀਐਸਪੀ ਸੋਨੀ ਆਪਣੀ ਪਤਨੀ ਸੁਨੀਤਾ ਅਤੇ ਆਪਣੇ ਇਕ ਇੰਸਪੈਕਟਰ ਦੋਸਤ ਦੇ ਨਾਲ ਸ਼ਨਿੱਚਰਵਾਰ ਰਾਤ 26 ਸਕੈਟਰ ਦੇ ਇਕ ਸਤਵਾ ਡਿਸਕ ਵਿਚ ਆਏ ਸਨ। ਇਸੇ ਦੌਰਾਨ ਦੋਵਾਂ (ਪਤੀ-ਪਤਨੀ) ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਮਾਮਲਾ ਵੱਧਣ 'ਤੇ ਸੈਕਟਰ 26 ਦੀ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ ਪਰ ਉਸ ਵੇਲੇ ਦੋਵਾਂ ਵਿਚੋਂ ਕਿਸੇ ਨੇ ਇਕ-ਦੂਜੇ ਵਿਰੁੱਧ ਸ਼ਿਕਾਇਤ ਨਾਂ ਦਿੱਤੀ।
File Photo
ਇਸ ਤੋਂ ਬਾਅਦ ਦੋਵੇ ਪਤੀ-ਪਤਨੀ ਮੋਹਾਲੀ ਸਥਿਤ 68 ਸੈਕਟਰ ਆਪਣੇ ਘਰ ਚੱਲੇ ਗਏ ਪਰ ਘਰ ਜਾ ਕੇ ਦੋਵਾਂ ਵਿਚਾਲੇ ਫਿਰ ਝਗੜਾ ਸ਼ੁਰੂ ਹੋ ਗਿਆ। ਪਤਨੀ ਸੁਨੀਤਾ ਨੇ ਆਰੋਪ ਲਗਾਇਆ ਕਿ ਇਸੇ ਦੌਰਾਨ ਡੀਐਸਪੀ ਅਤੁਲ ਨੇ ਆਪਣੀ ਪਸਤੌਲ ਨਾਲ ਉਸ 'ਤੇ ਫਾਇਰ ਕਰ ਦਿੱਤਾ ਪਰ ਇਸੇ ਵਿਚਾਲੇ ਉਸ ਦਾ ਲੜਕਾ ਵਿਚ ਆ ਗਿਆ ਜਿਸ ਕਰਕੇ ਨਿਸ਼ਾਨਾ ਚੁੱਕ ਗਿਆ ਨਹੀਂ ਤਾਂ ਗੋਲੀ ਉਸੇ ਨੂੰ ਲੱਗ ਜਾਣੀ ਸੀ। ਪਤਨੀ ਅਨੁਸਾਰ ਗੋਲੀ ਚਲਾਉਣ ਤੋਂ ਬਾਅਦ ਡੀਐਸਪੀ ਘਰੋਂ ਚੱਲੇ ਗਏ।
File Photo
ਇਸ ਪੂਰੀ ਘਟਨਾ ਤੋਂ ਬਾਅਦ ਪਤਨੀ ਸੁਨੀਤਾ ਨੇ ਫੇਜ਼ ਅੱਠ ਦੇ ਪੁਲਿਸ ਸਟੇਸ਼ਨ ਵਿਚ ਆਪਣੇ ਪਤੀ ਡੀਐਸਪੀ ਅਤੁਲ ਸੋਨੀ ਵਿਰੁੱਧ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਦਰਜ ਕਰਵਾਇਆ ਹੈ। ਇਸ ਪੂਰੇ ਮਾਮਲੇ 'ਤੇ ਐਸਐਸਪੀ ਕੁਲਦੀਪ ਚਾਹਲ ਨੇ ਦੱਸਿਆ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੇ ਦੌਰਾਨ ਡੀਐਸਪੀ ਦੇ ਘਰੋਂ ਗੋਲੀ ਦਾ ਇਕ ਖੋਲ ਵੀ ਬਰਾਮਦ ਹੋਇਆ ਹੈ।
File Photo
ਐਸਐਸਪੀ ਅਨੁਸਾਰ ਘਟਨਾ ਸਥਾਨ ਦੀ ਸਮੀਖਿਆ ਕਰਨ ਅਤੇ ਗੋਲੀ ਦਾ ਖੋਲ ਮਿਲਣ ਤੋਂ ਬਾਅਦ ਡੀਐਸਪੀ ਸੋਨੀ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। ਦੱਸ ਦਈਏ ਕਿ ਪੰਜਾਬ ਪੁਲਿਸ ਦੇ ਡੀਐਸਪੀ ਅਤੁਲ ਸੋਨੀ ਆਪਣੀ ਸਰੀਰਕ ਫਿਟਨੈਸ ਕਰਕੇ ਕਾਫੀ ਚਰਚਾ ਵਿਚ ਰਹਿੰਦੇ ਹਨ ਇਸ ਤੋਂ ਇਲਾਵਾ ਉਨ੍ਹਾਂ ਦੇ ਕੰਮਕਾਜ ਕਰਕੇ ਉਨ੍ਹਾਂ ਨੂੰ 'ਸਿੰਘਮ' ਦੇ ਨਾਮ ਨਾਲ ਜਾਣਿਆ ਜਾਂਦਾ ਹੈ।