
ਪੁਲਿਸ ਨੇ ਵੀ ਕੇਸ ਦਰਜ ਕਰਨ ਤੋਂ ਕੀਤਾ ਇਨਕਾਰ
ਲਖਨਉ : ਉੱਤਰ ਪ੍ਰਦੇਸ਼ ਦੇ ਦਿਨਾਜਪੁਰ ਤੋਂ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਵਿਅਕਤੀ ਦੇ ਘਰ ਅੰਦਰ ਉਸ ਦੀ ਗੁਆਂਢਣ ਦੀ ਬੱਕਰੀ ਨੇ ਦਾਖਲ ਹੋ ਕੇ ਪੌਦਾ ਖਾ ਲਿਆ। ਇਸ 'ਤੇ ਦੋਵੇ ਪਰਿਵਾਰਾਂ ਵਿਚ ਲੜਾਈ ਹੋ ਗਈ ਅਤੇ ਇਕ ਵਿਅਕਤੀ ਨੇ ਆਪਣੀ ਗੁਆਂਢਣ(ਬੱਕਰੀ ਦੀ ਮਾਲਕਿਣ) ਦੇ ਦੋਵੇਂ ਕੰਨ ਕੱਟ ਦਿੱਤੇ।
File Photo
ਦਰਅਸਲ ਘਟਨਾ ਦਿਨਾਜਪੁਰ ਜਿਲ੍ਹੇ ਦੇ ਅਧੀਨ ਪੈਂਦੇ ਪਿੰਡ ਰੰਗਾਮਾਟੀ ਦੀ ਹੈ ਜਿੱਥੇ ਇਸਰਾਈਲ ਹੱਕ ਦੇ ਘਰ ਦੀ ਬੱਕਰੀ ਨੇ ਗੁਆਂਢੀ ਸੋਯਾਰੁਲ ਦੇ ਘਰ ਦਾ ਇਕ ਪੌਦਾ ਖਾ ਲਿਆ। ਇਸ ਤੋਂ ਬਾਅਦ ਸੋਯਾਰੁਲ ਦੇ ਪਰਿਵਾਰ ਨੇ ਉਸ ਬੱਕਰੀ ਨੂੰ ਫੜ ਕੇ ਬੰਨ ਦਿੱਤਾ। ਜਦੋਂ ਬੱਕਰੀ ਦੇ ਮਾਲਿਕ ਇਸਰਾਇਲ ਹੱਕ ਦੀ ਘਰਵਾਲੀ ਬਿਪੁਨ ਖਾਤੁਨ ਅਤੇ ਉਸ ਦੀ ਲੜਕੀ ਸ਼ੁਕਤਾਰਾ ਖਾਤੁਨ ਆਪਣੀ ਬੱਕਰੀ ਨੂੰ ਲੈਣ ਲਈ ਗੁਆਂਢੀਆਂ ਦੇ ਘਰ ਪਹੁੰਚੇ ਤਾਂ ਸੋਯਾਰੁਲ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਦੋਵਾਂ ਨਾਲ ਕੁੱਟਮਾਰ ਕੀਤੀ।
File Photo
ਗੁਆਂਢੀਆਂ ਨੇ ਨਾਂ ਸਿਰਫ ਉਨ੍ਹਾਂ ਨੂੰ ਕੁੱਟਿਆ ਬਲਕਿ ਦੋਵਾਂ ਦੇ ਕੰਨਾ ਦੇ ਝੁਮਕੇ ਅਤੇ ਹੋਰ ਸੋਨੇ ਦੇ ਗਹਿਣੇ ਵੀ ਲੁੱਟ ਲਏ। ਆਰੋਪੀਆਂ ਨੇ ਮਹਿਲਾ ਦੇ ਕੰਨਾਂ ਤੋਂ ਝੁੱਮਕੇ ਇਸ ਤਰ੍ਹਾਂ ਖਿੱਚ ਦਿੱਤੇ ਜਿਸ ਨਾਲ ਉਸ ਦਾ ਕੰਨ ਕੱਟ ਗਿਆ। ਪੀੜਤਾ ਦੇ ਪਤੀ ਇਸਰਾਇਲ ਹੱਕ ਨੇ ਦੱਸਿਆ ਕਿ ਬੱਕਰੀ ਨੇ ਪੌਦਾ ਖਾ ਲਿਆ ਸੀ ਇਸ ਲਈ ਗੁਆਂਢੀ ਉਸ ਨੂੰ ਮਾਰ ਕੇ ਖਾਣਾ ਚਾਹੁੰਦਾ ਸਨ ਅਤੇ ਜਦੋਂ ਮੇਰੀ ਘਰਵਾਲੀ ਅਤੇ ਬੇਟੀ ਬੱਕਰੀ ਲੈਣ ਗਈ ਤਾਂ ਉਨ੍ਹਾਂ ਨੇ ਦੋਵਾਂ 'ਤੇ ਹਮਲਾ ਕਰ ਦਿੱਤਾ।
File Photo
ਇਸਰਾਇਲ ਨੇ ਦੱਸਿਆ ਕਿ ਗੁਆਂਢੀਆ ਨੇ ਪਤਨੀ ਦੇ ਝੁੱਮਕੇ ਅਤੇ ਗਹਿਣੇ ਵੀ ਖੋਅ ਲਏ। ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ ਥਾਣੇ ਗਏ ਤਾਂ ਪੁਲਿਸ ਨੇ ਕੇਸ ਲੈਣ ਤੋਂ ਹੀ ਮਨ੍ਹਾ ਕਰ ਦਿੱਤਾ ਫਿਲਹਾਲ ਪੀੜਤਾ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਸ ਦਾ ਇਲਾਜ ਜਾਰੀ ਹੈ।