ਫ਼ਿਰੋਜ਼ਪੁਰ ‘ਚ ਕਸ਼ਮੀਰੀ ਨੌਜਵਾਨ ਹੋਇਆ ਲਾਪਤਾ, ਭਾਲ ਜਾਰੀ
Published : Feb 20, 2019, 12:18 pm IST
Updated : Feb 20, 2019, 12:18 pm IST
SHARE ARTICLE
Kashmiri Boy
Kashmiri Boy

ਫਿਰੋਜ਼ਪੁਰ ਦੀ ਜ਼ਿਲ੍ਹਾ ਸਰਹੱਦ ਨੇੜੇ ਪਿੰਡ ਲੱਖਾ ਹਾਜੀ ਤੋਂ ਇੱਕ ਕਸ਼ਮੀਰੀ ਨੌਜਵਾਨ ਅਚਾਨਕ ਗਾਇਬ ਹੋ ਗਿਆ ਜਿਸ ਤੋਂ ਬਾਅਦ ਖੂਫੀਆ ਏਜੰਸੀਆਂ ਅਲਰਟ ਹੋ ਗਈਆਂ ...

ਫਿਰੋਜ਼ਪੁਰ : ਫਿਰੋਜ਼ਪੁਰ ਦੀ ਜ਼ਿਲ੍ਹਾ ਸਰਹੱਦ ਨੇੜੇ ਪਿੰਡ ਲੱਖਾ ਹਾਜੀ ਤੋਂ ਇੱਕ ਕਸ਼ਮੀਰੀ ਨੌਜਵਾਨ ਅਚਾਨਕ ਗਾਇਬ ਹੋ ਗਿਆ ਜਿਸ ਤੋਂ ਬਾਅਦ ਖੂਫੀਆ ਏਜੰਸੀਆਂ ਅਲਰਟ ਹੋ ਗਈਆਂ ਹਨ। ਪੁਲਿਸ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਹਾਂਸਲ ਜਾਣਕਾਰੀ ਮੁਤਾਬਕ ਸ੍ਰੀਨਗਰ ਦਾ ਕਸ਼ਮੀਰੀ ਨੌਜਵਾਨ ਪੰਜਾਬ ਦੇ ਪਿੰਡਾਂ ਵਿੱਚ ਗਰਮ ਕੱਪੜੇ ਵੇਚਦਾ ਸੀ ਜੋ ਪਿਛਲੇ ਇੱਕ ਹਫ਼ਤੇ ਤੋਂ ਗਾਇਬ ਹੈ। ਉਸ ਦੇ ਭਰਾ ਨੇ ਉਸ ਦੀ ਗੁਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਹੈ।

Ferozpur Ferozpur

ਸੋਸ਼ਲ ਮੀਡੀਆ ’ਤੇ ਵੀ ਇਸ ਨੌਜਵਾਨ ਦੀ ਤਸਵੀਰ ਵਾਇਰਲ ਹੋ ਰਹੀ ਹੈ। ਮੈਸੇਜ ਵਿੱਚ ਦੱਸਿਆ ਗਿਆ ਹੈ ਕਿ ਤੌਫੀਕ ਅਹਿਮਦ ਭੱਟ 11 ਫਰਵਰੀ ਨੂੰ ਫਿਰੋਜ਼ਪੁਰ ਦੇ ਮਮਦੋਟ ਦੇ ਪਿੰਡ ਲੱਖਾ ਹਾਜੀ ਵਿੱਚ ਪੈਸੇ ਲੈਣ ਆਇਆ ਸੀ ਪਰ ਵਾਪਸ ਆਪਣੇ ਸਾਥੀਆਂ ਕੋਲ ਨਹੀਂ ਪੁੱਜਾ। ਪਤਾ ਲੱਗਾ ਹੈ ਕਿ ਨੌਜਵਾਨ ਪਿਛਲੇ 3-4 ਸਾਲਾਂ ਤੋਂ ਸ੍ਰੀਨਗਰ ਦੇ ਕੁਪਵਾੜਾ ਜ਼ਿਲ੍ਹੇ ਦੇ ਇੱਖਕ ਪਿੰਡ ਤੋਂ ਆਪਣੇ ਭਰਾ ਤੇ ਹੋਰ ਸਾਥੀਆਂ ਨਾਲ ਆ ਕੇ ਪੰਜਾਬ ਵਿੱਚ ਗਰਮ ਕੱਪੜੇ ਵੇਚਣ ਦਾ ਕੰਮ ਕਰਦਾ ਸੀ।

Kashmiri Kashmiri

ਇਹ ਸਾਰੇ ਨੌਜਵਾਨ ਸਵੇਰੇ ਪਿੰਡਾਂ ’ਚ ਜਾ ਕੇ ਗਰਮ ਕੱਪੜੇ ਵੇਚਦੇ ਤੇ ਸ਼ਾਮੀਂ ਆਪਣੇ ਕਮਰੇ ਵਿੱਚ ਵਾਪਸ ਆ ਜਾਂਦੇ। ਵਾਇਰਲ ਮੈਸੇਜ ਵਿੱਚ ਦਿੱਤੇ ਮੋਬਾਈਲ ਨੰਬਰ ’ਤੇ ਸੰਪਰਕ ਕਰਨ ’ਤੇ ਠੇਕੇਦਾਰ ਬਸ਼ੀਰ ਅਹਿਮਦ ਵਾਨੀ ਨੇ ਦੱਸਿਆ ਕਿ ਲਾਪਤਾ ਨੌਜਵਾਨ ਤੌਫੀਕ ਅਹਿਮਦ ਭੱਟ ਕੰਮ ਕਰਨ ਲਈ ਇੱਥੇ ਆਇਆ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement