ਫ਼ੌਜ ਨੇ ਕਸ਼ਮੀਰੀਆਂ ਅਤੇ ਪੱਥਰਬਾਜਾਂ ਨੂੰ ਦਿੱਤੀ ਵੱਡੀ ਚਿਤਾਵਨੀ, ਦਿੱਤਾ ਗੋਲੀ ਮਾਰਨ ਦਾ ਹੁਕਮ
Published : Feb 19, 2019, 12:22 pm IST
Updated : Feb 19, 2019, 12:22 pm IST
SHARE ARTICLE
Indian Army
Indian Army

14 ਫਰਵਰੀ ਨੂੰ ਜੰਮੂ-ਕਸ਼ਮੀਰ ਵਿਚ ਭਾਰਤੀ ਫੌਜ ਦੇ 44 ਜਵਾਨ ਸ਼ਹੀਦ ਹੋ ਗਏ। ਬੀਤੇ ਦਿਨ ਵੀ ਪੁਲਵਾਮਾ ਵਿਚ ਫੌਜ ਦੇ 4 ਜਵਾਨ ਸ਼ਹੀਦ ਹੋ ਗਏ। ਸ਼ਹੀਦਾਂ ਦਾ ਵਗਦਾ ...

ਜੰਮੂ-ਕਸ਼ਮੀਰ : 14 ਫਰਵਰੀ ਨੂੰ ਜੰਮੂ-ਕਸ਼ਮੀਰ ਵਿਚ ਭਾਰਤੀ ਫੌਜ ਦੇ 44 ਜਵਾਨ ਸ਼ਹੀਦ ਹੋ ਗਏ। ਬੀਤੇ ਦਿਨ ਵੀ ਪੁਲਵਾਮਾ ਵਿਚ ਫੌਜ ਦੇ 4 ਜਵਾਨ ਸ਼ਹੀਦ ਹੋ ਗਏ। ਸ਼ਹੀਦਾਂ ਦਾ ਵਗਦਾ ਖੂਨ ਵੇਖ ਪੂਰਾ ਭਾਰਤ ਗ਼ੁੱਸੇ ਵਿਚ ਆ ਗਿਆ ਹੈ। ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਹੋਏ ਅਤਿਵਾਦੀ ਹਮਲੇ ਅਤੇ ਉਸ ਤੋਂ ਬਾਅਦ ਹੋਏ ਏਨਕਾਉਂਟਰ ਨੂੰ ਲੈ ਕੇ ਅੱਜ ਸੁਰੱਖਿਆ ਬਲਾਂ ਵਲੋਂ ਪ੍ਰੈਸ ਕਾਂਨਫਰੰਸ ਕੀਤੀ ਗਈ।

Lt, General KGS Dhillon Lt, General KGS Dhillon

ਸਾਂਝੀ ਪ੍ਰੈਸ ਕਾਂਨਫਰੰਸ ਵਿਚ Chinar Corps  ਦੇ ਲੈਫਟੀਨੈਂਟ ਜਨਰਲ ਕੇ.ਜੀ.ਐਸ ਢਿਲੋਂ ਨੇ ਜਾਣਕਾਰੀ ਦਿੱਤੀ ਕਿ ਸੁਰੱਖਿਆ ਬਲਾਂ ਨੇ 100 ਘੰਟੇ ਦੇ ਅੰਦਰ ਪੁਲਵਾਮਾ ਹਮਲੇ ਦੇ ਮਾਸਟਰਮਾਇੰਡ ਕਾਮਰਾਨ ਨੂੰ ਮਾਰ ਦਿੱਤਾ ਹੈ। ਉਨ੍ਹਾਂ ਨੇ ਇੱਥੋਂ ਘਾਟੀ ਦੇ ਪੱਥਰਬਾਜਾਂ ਨੂੰ ਵੀ ਚਿਤਾਵਨੀ ਦਿੱਤੀ। ਸਾਂਝਾ ਪ੍ਰੈਸ ਕਾਂਨਫਰੰਸ ਵਿਚ Chinar Corps  ਦੇ ਲੈਫਟੀਨੈਂਟ ਜਨਰਲ ਕੇ.ਜੀ.ਐਸ ਢਿਲੋਂ ਨੇ ਕਿਹਾ ਕਿ ਲੋਕ ਪਿਛਲੇ ਕਾਫ਼ੀ ਸਮੇਂ ਤੋਂ ਜੈਸ਼-ਏ-ਮੁਹੰਮਦ  ਦੇ ਅਤਿਵਾਦੀਆਂ ਉੱਤੇ ਨਜ਼ਰ ਰੱਖੀ ਬੈਠੇ ਹਨ। ਜੈਸ਼ ਦੇ ਅਤਿਵਾਦੀਆਂ ਨੇ ਹੀ ਪੁਲਵਾਮਾ ਵਿਚ ਅਤਿਵਾਦੀ ਹਮਲਾ ਕੀਤਾ ਸੀ।

PatharbaazPatharbaaz

ਅਸੀਂ ਪੁਲਵਾਮਾ ਹਮਲੇ ਦੇ 100 ਘੰਟੇ  ਦੇ ਅੰਦਰ ਘਾਟੀ ਵਿਚ ਮੌਜੂਦ ਜੈਸ਼ ਦੀ ਲੀਡਰਸ਼ਿਪ ਨੂੰ ਖਤਮ ਕਰ ਦਿੱਤਾ ਹੈ। ਪ੍ਰੈਸ ਕਾਂਨਫਰੰਸ ਵਿਚ CRPF,  ਜੰਮੂ-ਕਸ਼ਮੀਰ ਪੁਲਿਸ ਦੇ ਉੱਤਮ ਅਧਿਕਾਰੀ ਸ਼ਾਮਿਲ ਹੋਏ। ਇਨ੍ਹਾਂ ਵਿਚ ਚਿਨਾਰ ਕਾਰਪਸ  ਦੇ ਲੈਫਟੀਨੈਂਟ ਜਨਰਲ ਕੇ.ਜੀ ਢਿਲੋਂ,  ਸ਼੍ਰੀਨਗਰ ਦੇ ਆਈ.ਜੀ ਐਸ.ਪੀ ਪਾਣੀ, CRPF  ਦੇ ਆਈ.ਜੀ ਜੁਲਫਿਕਾਰ ਹਸਨ ਅਤੇ GoC ਵਿਕਟਰ ਫੋਰਸ ਦੇ ਮੇਜਰ ਜਨਰਲ ਮੈਥਿਊ ਸ਼ਾਮਿਲ ਹੋਏ।

PatharbaazPatharbaaz

ਉਨ੍ਹਾਂ ਨੇ ਜੰਮੂ-ਕਸ਼ਮੀਰ ਦੀਆਂ ਔਰਤਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਸਮਝਾ ਲੈਣ ਅਤੇ ਉਨ੍ਹਾਂ ਨੂੰ ਸਰੇਂਡਰ ਕਰਮ ਨੂੰ ਕਹੋ। ਉਨ੍ਹਾਂ ਨੇ ਕਿਹਾ ਕਿ ਫੌਜ ਕੋਲ ਸਰੇਂਡਰ ਪਾਲਿਸੀ ਹੈ,  ਹੁਣ ਜੇਕਰ ਜੋ ਵੀ ਫੌਜ ਦੇ ਖਿਲਾਫ ਬੰਦੂਕ ਚੁੱਕੇਗਾ ਉਹ ਮਾਰਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਕੋਈ ਵੀ ਨਾਗਰਿਕ ਜਖ਼ਮੀ ਹੋਏ ਜਾਂ ਮਾਰਿਆ ਜਾਵੇ।

ArmyArmy

ਫੌਜ ਦੇ ਅਫਸਰਾਂ ਨੇ ਵੱਡਾ ਖੁਲਾਸਾ ਕਰਦੇ ਹੋਏ ਕਿਹਾ ਕਿ ਪੁਲਵਾਮਾ ਵਿਚ ਹੋਏ ਅਤਿਵਾਦੀ ਹਮਲੇ ਦੇ ਪਿੱਛੇ ISI ਦਾ ਹੱਥ ਸੀ, ਉਨ੍ਹਾਂ ਦੀ ਮਦਦ ਨਾਲ ਹੀ ਜੈਸ਼ ਨੇ ਹਮਲਾ ਕੀਤਾ ਸੀ। ਲੈਫਟੀਨੈਂਟ ਜਨਰਲ ਕੇਜੀਐਸ ਢਿਲੋਂ ਨੇ ਜੰਮੂ-ਕਸ਼ਮੀਰ ਦੇ ਪੱਥਰਬਾਜਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕੋਈ ਵੀ ਨਾਗਰਿਕ ਮੁੱਠਭੇੜ ਦੀ ਜਗ੍ਹਾ ‘ਤੇ ਨਾ ਆਵੇ,  ਨਾ ਹੀ ਮੁੱਠਭੇੜ ਦੇ ਦੌਰਾਨ ਅਤੇ ਨਾ ਹੀ ਬਾਅਦ ਵਿਚ।

Indian ArmyIndian Army

ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਉਨ੍ਹਾਂ ‘ਤੇ ਵੀ ਫ਼ੌਜ ਨੂੰ ਐਕਸ਼ਨ ਲੈਣਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਜੈਸ਼-ਏ-ਮੁਹੰਮਦ ਪਾਕਿਸਤਾਨ ਦਾ ਬੱਚਾ ਹੈ, ਇੱਥੇ ਕਿੰਨੇ ਗਾਜੀ ਆਏ ਅਤੇ ਕਿੰਨੇ ਚਲੇ ਗਏ। ਪਾਕਿਸਤਾਨੀ ਫੌਜ ਅਤੇ ISI ਜੈਸ਼-ਏ-ਮੁਹੰਮਦ ਨੂੰ ਕੰਟਰੋਲ ਕਰ ਰਹੀ ਹੈ। ਪੁਲਵਾਮਾ ਹਮਲੇ ਦਾ ਮਾਸਟਰਮਾਇੰਡ ਕਾਮਰਾਨ ਹੀ ਸੀ, ਜਿਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ।

Indian ArmyIndian Army

ਉਨ੍ਹਾਂ ਨੇ ਅਤਿਵਾਦੀਆਂ ਨੂੰ ਖੁੱਲੀ ਚਿਤਾਵਨੀ ਦਿੱਤੀ ਅਤੇ ਕਿਹਾ ਕਿ ਜੋ ਵੀ ਅਤਿਵਾਦੀ ਜੰਮੂ-ਕਸ਼ਮੀਰ  ਵਿੱਚ ਵੜੇਗਾ,  ਉਹ ਜਿੰਦਾ ਨਹੀਂ ਬਚੇਗਾ। ਪ੍ਰੈਸ ਕਾਂਨਫਰੰਸ ਵਿਚ ਕਸ਼ਮੀਰ IG ਐਸਪੀ ਪਾਣੀ ਨੇ ਕਿਹਾ ਕਿ ਪਿਛਲੇ ਸਾਲ ਅਸੀਂ ਜੈਸ਼ ਦੇ 58 ਅਤਿਵਾਦੀਆਂ ਮੌਤ ਦੇ ਘਾਟ ਉਤਾਰ ਦਿੱਤਾ ਸੀ, ਇਸ ਸਾਲ ਵੀ 12 ਜੈਸ਼ ਅਤਿਵਾਦੀਆਂ ਨੂੰ ਮੌਤ  ਦੇ ਘਾਟ ਉਤਾਰਾ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement