
ਕੇਂਦਰ ਸਰਕਾਰ ਤੋਂ ਦੁਖੀ ਸਾਰੇ ਵਰਗਾਂ ਦੇ ਲੋਕਾਂ ਨੇ ਸਰਕਾਰ ਨੂੰ ਕੋਸਿਆ!...
ਫਿਰੋਜ਼ਪੁਰ: ਕੇਂਦਰ ਸਰਕਾਰ ਵੱਲੋਂ ਬੇਲਗਾਮ ਲਗਾਤਾਰ ਪਟਰੌਲ-ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਕੀਤਾ ਜਾ ਰਿਹਾ ਬੇਰੋਕ ਵਾਧਾ ਦੇਸ਼ ਦੀ ਜਨਤਾ ਵਿਚ ਅੱਗ ਦੇ ਭਾਂਬੜ ਵਾਗੂੰ ਰੋਸ ਵਜੋਂ ਉੱਠ ਰਿਹਾ ਹੈ। ਫਿਰੋਜ਼ਪੁਰ ਜ਼ਿਲ੍ਹੇ ਦੇ ਵੱਖ ਵੱਖ ਵਰਗਾਂ ਦੇ ਲੋਕਾਂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਹਰ ਵਰਗ ਦੁਖੀ ਹੈ ਸਿਰਫ਼ ਪਟਰੌਲ ਡੀਜ਼ਲ ਅਤੇ ਰਸੋਈ ਗੈਸ ਹੀ ਨਹੀਂ ਪਾਦਰੀ ਰੋਜ਼ਾਨਾ ਵਰਤੋਂ ਦੀ ਹਰ ਚੀਜ਼ ਮਹਿੰਗਾਈ ਦੀ ਮਾਰ ਥੱਲੇ ਆ ਰਹੀ ਹੈ।
Petrol
ਲੋਕਾਂ ਨੂੰ ਇੱਥੋਂ ਤੱਕ ਕਹਿਣਾ ਪਿਆ ਕਿ ਮਸ਼ੀਨੀਕਰਨ ਨਾਲ ਮਨੁੱਖ ਸੋਖਾ ਹੋਇਆ ਸੀ ਹੁਣ ਫਿਰ ਕੇਂਦਰ ਸਰਕਾਰ ਵਾਪਸ ਉਸ ਯੁੱਗ ਵੱਲ ਮੋੜ ਰਹੀ ਹੈ ਕਿ ਲੋਕਾਂ ਨੂੰ ਮਜਬੂਰੀਵੱਸ ਹੱਥੀਂ ਕਿਰਤ ਕਰਨੀ ਪਵੇਗੀ।
petrol price
ਢੋਆ ਢੁਆਈ ਲਈ ਰੀੜ੍ਹ ਦੀ ਹੱਡੀ ਮੰਨੀ ਜਾਂਦੀ ਟਰਾਂਸਪੋਰਟ ਟਰੱਕ ਓਪਰੇਟਰਾਂ ਦੇ ਮਾਲਕਾਂ ਤੇ ਡਰਾਈਵਰਾਂ ਨੇ ਕਿਹਾ ਕਿ ਇਤਿਹਾਸ ਵਿੱਚ ਪਹਿਲੀ ਵਾਰੀ ਹੈ ਕਿ ਚਾਰ ਦਿਨਾਂ ਵਿੱਚ ਡੀਜ਼ਲ ਛੜੱਪੇਮਾਰ ਵਧਣਾ ਅਤੇ ਉਨ੍ਹਾਂ ਨੂੰ ਮਜ਼ਬੂਰੀ ਵੱਸ ਹੁਣ ਆਪਣੇ ਬੱਚਿਆਂ ਨੂੰ ਪੜ੍ਹਾਈ ਤੋਂ ਵੀ ਹਟਾਉਣਾ ਪੈ ਰਿਹਾ ਹੈ।
LPG Cylinder
ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਉਹ ਪਹਿਲਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲੜ ਰਹੇ ਹਨ ਅੱਜ ਉਹ ਇਸ ਮਹਿੰਗਾਈ ਦੇ ਖਿਲਾਫ ਆਪਣੀ ਇਸ ਸੰਘਰਸ਼ ਨੂੰ ਹੋਰ ਵੱਡਾ ਕਰਨਗੇ। ਔਰਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਰਸੋਈ ਦਾ ਬੈਲੇਂਸ ਬਿਲਕੁਲ ਵਿਗੜ ਜਾਂਦਾ ਹੈ ਅਤੇ ਹਰ ਰਸੋਈ ਦੀ ਵਸਤੂ ਮਹਿੰਗੀ ਹੋ ਰਹੀ ਹੈ।