
ਗੈਂਗਸਟਰ ਸੁੱਖਾ ਕਾਹਲੋਂ ਦਾ ਸਾਥੀ ਪੁਲਿਸ ਵਲੋਂ ਗ੍ਰਿਫ਼ਤਾਰ
ਪੰਜਾਬ ਵਿਚ ਗੈਂਗਵਾਰ 'ਤੇ ਨਕੇਲ ਪਾਉਣ ਦਾ ਕੰਮ ਪੰਜਾਬ ਸਰਕਾਰ ਤੇ ਪੁਲਿਸ ਵਲੋਂ ਕੀਤੀ ਜਾ ਰਹੀ। ਪਹਿਲਾਂ ਗੈਂਗਸਟਰ ਵਿੱਕੀ ਗੌਂਡਰ ਦਾ ਇੰਨਕਾਉਂਟਰ ਤੇ ਫਿਰ ਲਗਾਤਾਰ ਗ੍ਰਿਫ਼ਤਾਰੀਆਂ ਕੀਤੀਆਂ ਜਾ ਰਹੀਆਂ ਹਨ। ਸੁੱਖਾ ਕਾਹਲਵਾਂ ਦੇ ਸਾਥੀ ਨੂੰ ਸੀ.ਆਈ.ਏ ਸਟਾਫ਼ ਕਪੂਰਥਲਾ ਨੇ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਉਸ ਦਾ ਨਾਮ ਸੰਦੀਪ ਉਰਫ਼ ਸੋਨੂੰ ਤੇ ਉਹ ਬ੍ਰਿਟਿਸ਼ ਨਾਗਰਿਕ ਹੈ। ਜਿਸ ਦੇ ਵਿਰੁਧ ਸੰਗੀਨ ਧਾਰਾਵਾਂ ਤਹਿਤ ਵੱਖ ਵੱਖ ਥਾਣਿਆਂ ‘ਚ 7 ਮੁਕੱਦਮੇ ਦਰਜ ਹਨ।
sukha kahlon
ਦਸ ਦੇਈਏ ਕਿ ਇਹ ਕਿ ਗੈਂਗਸਟਰ ਕਬੱਡੀ ਦਾ ਖਿਡਾਰੀ ਵੀ ਰਹਿ ਚੁਕਾ ਹੈ। ਇਸ ਤੋਂ ਪਹਿਲਾਂ ਸੁੱਖਾ ਕਾਹਲਵਾਂ ਦਾ ਨਜ਼ਦੀਕੀ ਗੈਂਗਸਟਰ ਪੰਚਮ ਵੀ ਪੁਲਿਸ ਅੜਿੱਕੇ ਆਇਆ ਸੀ।ਜਲੰਧਰ ਪੁਲਿਸ ਨੇ ਪੰਚਮ ਨਾਂ ਦੇ ਜਿਸ ਬਦਮਾਸ਼ ਨੂੰ ਗ੍ਰਿਫ਼ਤਾਰ ਕੀਤਾ ਸੀ ਉਹ ਇਕ ਅਜਿਹਾ ਬਦਮਾਸ਼ ਹੈ ਜੋ ਕਿ ਦੂਜੇ ਗੈਂਗ ਦੇ ਬੰਦਿਆਂ ਨੂੰ ਫੜ੍ਹ ਕੇ ਉਨ੍ਹਾਂ ਨੂੰ ਮਾਰਦਾ ਕੁੱਟਦਾ ਸੀ। ਪੰਜਾਬ ਪੁਲਿਸ ਨੇ ਬਦਮਾਸ਼ਾਂ ਅਤੇ ਗੈਂਗਸਟਰਾਂ ਨੂੰ ਫੜ੍ਹਨ ਲਈ ਰਫ਼ਤਾਰ ਫੜ੍ਹੀ ਹੋਈ ਹੈ। ਪੰਜਾਬ ‘ਚ ਬਦਮਾਸ਼ੀ ਦੇ ਗਰਾਫ਼ ਨੂੰ ਠੱਲਣ ਲਈ ਪੰਜਾਬ ਪੁਲਿਸ ਆਪਣੀ ਪੂਰੀ ਤਾਕਤ ਦਾ ਇਸਤੇਮਾਲ ਕਰ ਰਹੀ ਹੈ।