
ਹਾਦਸੇ ’ਚ ਇਕ ਦੀ ਮੌਤ, ਇਕ ਗੰਭੀਰ ਜ਼ਖ਼ਮੀ
ਤਰਨਤਾਰਨ : ਤਰਨਤਾਰਨ ਰੋਡ 'ਤੇ ਰਾਤ 10 ਵਜੇ ਦੇ ਲਗਭੱਗ ਇਕ ਭਿਆਨਕ ਹਾਦਸਾ ਵਾਪਰਿਆ, ਜਿਸ ਵਿਚ ਇਕ ਨੌਜਵਾਨ ਦੀ ਮੌਤ ਹੋ ਜਾਣ ਦੀ ਖ਼ਬਰ ਹੈ ਜਦਕਿ ਉਸ ਦਾ ਦੂਜਾ ਸਾਥੀ ਗੰਭੀਰ ਰੂਪ ਵਿਚ ਜ਼ਖ਼ਮੀ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਿਕ ਪੱਟੀ ਨਿਵਾਸੀ ਵਿਕਰਮਜੀਤ ਹੈਪੀ ਪੁੱਤਰ ਗਿਆਨ ਚੰਦ ਅਪਣੇ ਸਾਥੀ ਪ੍ਰਕਾਸ਼ ਕੁਮਾਰ ਟੋਨੀ ਨਾਲ ਸਪਲੈਂਡਰ ਮੋਟਰਸਾਇਕਲ 'ਤੇ ਸਵਾਰ ਹੋ ਕੇ ਤਰਨਤਾਰਨ ਤੋਂ ਵਾਪਿਸ ਪੱਟੀ ਆ ਰਹੇ ਸਨ ਅਤੇ ਜਦ ਉਹ ਜੰਡੋਕੇ ਸਰਹਾਲੀ ਪਟਰੌਲ ਪੰਪ ਨੇੜੇ ਪਹੁੰਚੇ ਤਾਂ ਕਿਸੇ ਅਣਪਛਾਤੇ ਵਾਹਨ ਨੇ ਜ਼ਬਰਦਸਤ ਟੱਕਰ ਮਾਰ ਦਿਤੀ।
Accident
ਜਿਸ ਕਾਰਨ ਵਿਕਰਮਜੀਤ ਹੈਪੀ ਪੁੱਤਰ ਗਿਆਨ ਚੰਦ ਵਾਸੀ ਪਿੱਪਲ ਮੁਹੱਲਾ ਪੱਟੀ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਉਸ ਦਾ ਦੂਜਾ ਸਾਥੀ ਪ੍ਰਕਾਸ਼ ਕੁਮਾਰ ਟੋਨੀ ਪੁੱਤਰ ਮੱਖਣ ਦਾਸ ਵਾਸੀ ਪਿੱਪਲ ਮੁਹੱਲਾ ਪੱਟੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ, ਜਿਸ ਨੂੰ ਐਂਬੂਲੈਂਸ ਦੀ ਮਦਦ ਨਾਲ ਤਰਨਤਾਰਨ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਅਤੇ ਉਸ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਹੋਇਆਂ ਡਾਕਟਰਾਂ ਵਲੋਂ ਮੁੱਢਲੀ ਸਹਾਇਤਾ ਦੇ ਕੇ ਅੰਮ੍ਰਿਤਸਰ ਰੈਫ਼ਰ ਕਰ ਦਿਤਾ ਗਿਆ। ਫਿਲਹਾਲ ਜਿਸ ਵਾਹਨ ਨਾਲ ਟੱਕਰ ਵੱਜੀ ਹੈ ਉਸ ਦਾ ਪਤਾ ਨਹੀਂ ਲੱਗ ਸਕਿਆ।