
ਇਹ ਪੁੱਛ-ਗਿੱਛ ਰਣਜੀਤ ਸਿਘ ਕਮਿਸ਼ਨ ਦੀ ਰਿਪੋਰਟ ਦੇ ਆਧਾਰ ‘ਤੇ ਹੋਵੇਗੀ...
ਚੰਡੀਗੜ੍ਹ : ਬੇਅਦਬੀਆਂ ਅਤੇ ਗੋਲੀਕਾਂਡ ਦੀ ਜਾਂਚ ਕਰ ਰਹੀ ਸਿੱਟ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ‘ਤੇ ਸ਼ਿਕੰਜਾ ਕਸਣ ਦੀ ਤਿਆਰੀ ਕਰ ਲਈ ਹੈ। ਇਸ ਮਾਮਲੇ ਨੂੰ ਲੈ ਕੇ ਰਾਮ ਰਹੀਮ ਤੋਂ ਜਲਦ ਹੀ ਪੁੱਛ ਗਿੱਛ ਕੀਤੀ ਜਾ ਸਕਦੀ ਹੈ। ਇਹ ਪੁੱਛ-ਗਿੱਛ ਰਣਜੀਤ ਸਿਘ ਕਮਿਸ਼ਨ ਦੀ ਰਿਪੋਰਟ ਦੇ ਆਧਾਰ ‘ਤੇ ਹੋਵੇਗੀ। ਜਬਰ-ਜਨਾਹ ਅਤੇ ਹੱਤਿਆ ਦੇ ਦੋਸ਼ਾਂ ਨੂੰ ਲੈ ਕੇ ਰੋਹਤਕ ਜੇਲ੍ਹ ਵਿਚ ਬੰਦ ਡੇਰਾ ਮੁਖੀ ਤੋਂ ਪੁਛਗਿਛ ਕਰਨ ਲਈ ਐਸਆਈਟੀ ਨੇ ਅਦਾਲਤ ਕੋਲੋਂ ਪ੍ਰਵਾਨਗੀ ਮੰਗੀ ਹੈ।
Behbal Kalan Goli Kand
2015 ਵਿਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਇਸ ਨਾਲ ਜੁੜੇ ਗੋਲੀਕਾਂਡ ਦੇ ਮਾਮਲੇ ਵਿਚ ਕਈ ਗਵਾਹ ਐਸਆਈਟੀ ਕੋਲ ਡੇਰਾ ਮੁਖੀ ਦਾ ਨਾਮ ਲੈ ਚੁੱਕੇ ਹਨ। ਇਸ ਲਈ ਗੋਲੀਕਾਂਡ ਪਿਛਲੀ ਸਾਜ਼ਿਸ਼ ਨੂੰ ਬਨਕਾਬ ਕਰਨ ਤੇ ਸਾਜ਼ਿਸ਼ ਰਚਣ ਵਾਲਿਆਂ ਦੀ ਸਨਾਖ਼ਤ ਸਬੰਧੀ ਕਿਸੇ ਠੋਸ ਨਤੀਜੇ ‘ਤੇ ਪਹੁੰਚਣ ਲਈ ਪੁਛਗਿਛ ਜਰੂਰੀ ਹੈ।
SIT
ਜਾਂਚ ਟੀਮ ਦੇ ਸੂਤਰਾਂ ਮੁਤਾਬਿਕ ਡੇਰਾ ਮੁਖੀ ਤੋਂ ਸ਼ੱਕ ਦੇ ਆਧਾਰ ‘ਤੇ ਪੁਛਗਿਛ ਕੀਤੀ ਜਾਣੀ ਹੈ ਹਾਲਾਂਕਿ ਗੋਲੀਕਾਂਡ ਨਾਲ ਉਸ ਦੇ ਜੁੜੇ ਹੋਣ ਬਾਰੇ ਸਬੂਤ ਫਿਲਹਾਲ ਕਾਫ਼ੀ ਨਹੀਂ ਹਨ। ਇਸ ਲਈ ਪੁਲਿਸ ਨੂੰ ਆਸ ਹੈ ਕਿ ਪੁਛਗਿਛ ਨਾਲ ਕਈ ਅਣਸੁਲਝੇ ਸਵਾਲਾਂ ਦੇ ਜਵਾਬ ਮਿਲ ਸਕਦੇ ਹਨ।