
ਬਲਾਤਕਾਰ ਅਤੇ ਕਾਤਲ ਸੌਦਾ ਸਾਧ ਰਾਮ ਰਹੀਮ ਦੀਆਂ ਮੁਸ਼ਕਲਾਂ ਭਾਵੇਂ ਦਿਨ ਪ੍ਰਤੀ ਦਿਨ ਹੋਰ ਵਧ ਰਹੀਆਂ ਹਨ, ਕਿਉਂਕਿ ਇਕ-ਇਕ ਕਰਕੇ ਉਸ ਦੇ ਹੋਰ ਕਈ ਕੇਸ ਸਾਹਮਣੇ ਆ ਰਹੇ ਹਨ...
ਚੰਡੀਗੜ੍ਹ : ਬਲਾਤਕਾਰ ਅਤੇ ਕਾਤਲ ਸੌਦਾ ਸਾਧ ਰਾਮ ਰਹੀਮ ਦੀਆਂ ਮੁਸ਼ਕਲਾਂ ਭਾਵੇਂ ਦਿਨ ਪ੍ਰਤੀ ਦਿਨ ਹੋਰ ਵਧ ਰਹੀਆਂ ਹਨ, ਕਿਉਂਕਿ ਇਕ-ਇਕ ਕਰਕੇ ਉਸ ਦੇ ਹੋਰ ਕਈ ਕੇਸ ਸਾਹਮਣੇ ਆ ਰਹੇ ਹਨ, ਹੁਣ ਤਾਂ ਜ਼ਿੰਦਗੀ ਦੇ ਆਖਰੀ ਸਾਹ ਵੀ ਰਾਮ ਰਹੀਮ ਦੇ ਜੇਲ੍ਹ ਵਿਚ ਹੀ ਨਿਕਲਣਗੇ। ਇਸ ਲਈ ਉਮਰ ਕੈਦ ਦੀ ਸਜ਼ਾ ਮਿਲਣ ਮਗਰੋਂ ਰਾਮ ਰਹੀਮ ਜੇਲ੍ਹ ਵਿਚ ਗੁੰਮਸੁਮ ਰਹਿਣ ਲੱਗਿਆ ਹੈ, ਪਰ ਦੂਜੇ ਪਾਸੇ ਰਾਮ ਰਹੀਮ ਦੀ ਦੁਲਾਰੀ ਹਨੀਪ੍ਰੀਤ ਖ਼ੁਸ਼ ਨਜ਼ਰ ਆ ਰਹੀ ਹੈ।
Honeypreet with Ram Rahim
ਕਿਉਂਕਿ ਹਾਈਕੋਰਟ ਨੇ ਉਸ ਦੀ ਇਕ ਪਰੇਸ਼ਾਨੀ ਨੂੰ ਖ਼ਤਮ ਕਰਕੇ ਉਸ ਦੀ ਦਿਲੀ ਇੱਛਾ ਜੋ ਪੂਰੀ ਕਰ ਦਿਤੀ ਹੈ। ਦਰਅਸਲ ਹਨੀਪ੍ਰੀਤ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਅਪਣੇ ਮਾਤਾ-ਪਿਤਾ ਦੇ ਫ਼ੋਨ ਨੰਬਰ ਦਿੰਦਿਆਂ ਗੱਲਬਾਤ ਕਰਨ ਦੀ ਇਜਾਜ਼ਤ ਮੰਗੀ ਸੀ, ਹਾਲਾਂਕਿ ਪੁਲਿਸ ਨੇ ਕਿਸੇ ਹਿੰਸਾ ਫ਼ੈਲਾਉਣ ਦੇ ਡਰ ਤੋਂ ਇਸ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿਤਾ ਸੀ ਪਰ ਹਾਈਕੋਰਟ ਨੇ ਇਹ ਕਹਿੰਦਿਆਂ ਇਸ ਦੀ ਇਜਾਜ਼ਤ ਦੇ ਦਿਤੀ ਕਿ ਜਦੋਂ ਜੇਲ੍ਹ ਮੈਨੂਅਲ ਵਿਚ ਵਿਵਸਥਾ ਹੈ
Honeypreet with Ram Rahim
ਤਾਂ ਕਿਸੇ ਕੈਦੀ ਨੂੰ ਉਸ ਦੇ ਮਾਤਾ-ਪਿਤਾ ਨਾਲ ਗੱਲ ਕਰਨ ਤੋਂ ਨਹੀਂ ਰੋਕਿਆ ਜਾਣਾ ਚਾਹੀਦਾ। ਜਿਸ ਤੋਂ ਬਾਅਦ ਹੁਣ ਉਹ ਜੇਲ੍ਹ ਦੇ ਹੋਰ ਕੈਦੀਆਂ ਵਾਂਗ ਅਪਣੇ ਮਾਤਾ-ਪਿਤਾ ਨਾਲ ਫ਼ੋਨ 'ਤੇ ਗੱਲ ਕਰ ਸਕੇਗੀ। ਉਂਝ ਹਨੀਪ੍ਰੀਤ ਨੂੰ ਰਾਮ ਰਹੀਮ ਦੀ ਸਭ ਤੋਂ ਕਰੀਬੀ ਮੰਨਿਆ ਜਾਂਦਾ ਹੈ। ਕੋਈ ਪ੍ਰੋਗਰਾਮ ਹੁੰਦਾ ਜਾਂ ਕੋਈ ਯਾਤਰਾ। ਹਨੀਪ੍ਰੀਤ ਅਕਸਰ ਹੀ ਰਾਮ ਰਹੀਮ ਨਾਲ ਨਜ਼ਰ ਆਉਂਦੀ ਸੀ।
Honeypreet
ਇਥੋਂ ਤਕ ਕਿ ਰਾਮ ਰਹੀਮ ਨੂੰ ਬਲਾਤਕਾਰ ਮਾਮਲੇ 'ਚ ਦੋਸ਼ੀ ਕਰਾਰ ਦਿਤੇ ਜਾਣ ਮੌਕੇ ਵੀ ਉਹ ਹੈਲੀਕਾਪਟਰ ਵਿਚ ਰੋਹਤਕ ਜੇਲ੍ਹ ਤਕ ਰਾਮ ਰਹੀਮ ਦੇ ਨਾਲ ਹੀ ਗਈ ਸੀ। ਪਰ ਹੁਣ ਜਦੋਂ ਇਨ੍ਹਾਂ ਦੋਵਾਂ ਨੂੰ ਵੱਖੋ-ਵੱਖਰੀਆਂ ਜੇਲ੍ਹ ਵਿਚ ਡੱਕਿਆ ਜਾ ਚੁੱਕਿਆ ਹੈ ਤਾਂ ਇਹ ਮੰਨਿਆ ਜਾ ਰਿਹਾ ਹੈ ਕਿ ਰਾਮ ਰਹੀਮ ਨੂੰ ਤਾਂ ਹਨੀਪ੍ਰੀਤ ਦੀ ਯਾਦ ਆ ਰਹੀ ਹੈ ਪਰ ਹਨੀਪ੍ਰੀਤ ਅਪਣੇ ਮੂੰਹ ਬੋਲੇ ਪਿਓ ਤੋਂ ਪਿੱਛਾ ਛੁਡਾਉਂਦੀ ਨਜ਼ਰ ਆ ਰਹੀ ਹੈ।