
ਨਸ਼ਾ ਤਸਕਰ ਜ਼ਖ਼ਮੀ ਹੋ ਗਿਆ ਹੈ ਤੇ ਹਸਪਤਾਲ ਵਿਚ ਜ਼ੇਰੇ ਇਲਾਜ ਹੈ।
ਨਵਾਂ ਸ਼ਹਿਰ: ਨਵਾਂਸ਼ਹਿਰ ਪੁਲਿਸ ਤੇ ਨਸ਼ਾ ਤਸਕਰ ਵਿਚਕਾਰ ਹੋਈ ਮੁਠਭੇੜ ਚ ਨਸ਼ਾ ਤਸਕਰ ਦੇ ਲੱਤ ਵਿੱਚ ਗੋਲੀ ਲੱਗੀ ਅਤੇ ਜ਼ਖਮੀ ਨਸ਼ਾ ਤਸਕਰ ਸਿਵਲ ਹਸਪਤਾਲ ਜ਼ੇਰੇ ਇਲਾਜ਼ ਹੈ।
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਡਾ, ਮਹਿਤਾਬ ਸਿੰਘ ਦੇ ਦੱਸਿਆ ਕਿ ਨਵਾਂਸ਼ਹਿਰ ਸੀ, ਆਈ, ਏ ਦੀ ਟੀਮ ਨੇ ਨਾਕਾਬੰਦੀ ਕੀਤੀ ਹੋਈ ਸੀ ਜਿਸ ਦੌਰਾਨ ਇਕ ਗੱਡੀ ਨੂੰ ਰੁੱਕਣ ਦਾ ਇਸ਼ਾਰਾ ਕੀਤੀ ਜਿਸ ਨੂੰ ਅਮਨ ਨਾਮ ਦਾ ਨੌਜਵਾਨ ਚਲਾ ਰਿਹਾ ਸੀ । ਅਮਨ ਵਲੋਂ ਰੁੱਕਣ ਦੀ ਵਜਾਏ ਗੱਡੀ ਪੁਲਿਸ ਤੇ ਚੜਾਉਣ ਦੀ ਕੋਸ਼ਿਸ਼ ਕੀਤੀ । ਬੀਤੇ ਕੱਲ ਅਮਨ ਨੂੰ ਗਿ੍ਫ਼ਤਾਰ ਕੀਤਾ ਗਿਆ ਤੇ ਅੱਜ ਮਾਨਯੋਗ ਅਦਾਲਤ ਚ ਪੇਸ ਕਰਕੇ ਰਿਮਾਡ ਹਾਸਿਲ ਕੀਤਾ ਗਿਆ ਸੀ । ਅਮਨ ਦੇ ਦੱਸਣ ਅਨੁਸਾਰ ਪਿੰਡ ਬੁਹਾਰਾ ਨਹਿਰ ਲ ਲੱਗੇ ਪਿਸਟਲ ਲੂਕਾ ਕੇ ਰੱਖਿਆ ਹੈ ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਿਸ ਪਾਰਟੀ ਅਮਨ ਨੂੰ ਬੁਹਾਰਾ ਤੋ ਗਰਚਾ ਨਹਿਰ ਦੇ ਰਾਸਤੇ ਤੇ ਦੱਬੇ ਹੋਏ ਪਿਸਟਲ ਦੀ ਰਿਕਵਰੀ ਲਈ ਲੈ ਕੇ ਗਈ ਸੀ ਜਿਥੇ ਮੁਜਰਮ ਨੇ ਪਿਸਟਲ ਚੁੱਕਦੇ ਸਾਰ ਹੀ ਪੁਲਿਸ ਤੇ ਫਾਇਰ ਕਰ ਦਿਤਾ ਜੋ ਗੋਲੀ ਐਸ ਐਚ ਓ ਦੀ ਗੱਡੀ ਤੇ ਲੱਗੀ । ਪੁਲਿਸ ਵਲੋ ਵੀ ਜੁਆਬੀ ਕਾਰਵਾਈ ਕੀਤੀ ਗਈ ਜਿਸ ਚ ਇਕ ਗੋਲੀ ਚਲਾਈ ਗਈ ਜੋ ਅਮਨ ਦੀ ਲੱਤ ਤੇ ਲੱਗੀ । ਗੋਲੀ ਲੱਗਣ ਨਾਲ ਅਮਨ ਜਖਮੀ ਹੋ ਗਿਆ ਜਿਸ ਨੂੰ ਸਿਵਲ ਹਸਪਲਤਾਲ ਇਲਾਜ ਲਈ ਭੇਜਿਆ ਗਿਆ ਹੈ ।