
ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕਿਹਾ ਕਿ ਕਰੋਨਾ ਕੋਵਿੰਡ 19 ਦੀ ਮਹਾਂਮਾਰੀ
ਚੰਡੀਗੜ੍ਹ, 19 ਅਪ੍ਰੈਲ (ਸ.ਸ.ਸ) : ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕਿਹਾ ਕਿ ਕਰੋਨਾ ਕੋਵਿੰਡ 19 ਦੀ ਮਹਾਂਮਾਰੀ ਕਾਰਨ ਭਾਰਤੀ ਅਤੇ ਪੰਜਾਬੀ ਵੱਖ-ਵੱਖ ਦੇਸ਼ਾਂ ਅਤੇ ਭਾਰਤ ਦੇ ਵੱਖ-ਵੱਖ ਸੂਬਿਆਂ ’ਚ ਰੋਜ਼ੀ ਰੋਟੀ ਕਮਾਉਣ ਗਏ ਅਤੇ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਨੂੰ ਗਈਆਂ ਸੰਗਤਾਂ ਦੂਰ ਦੁਰਾਡੇ ਪ੍ਰਾਤਾਂ ਵਿਚ ਫਸ ਗਈਆਂ ਹਨ। ਉਨ੍ਹਾਂ ਨੂੰ ਮੁੜ ਅਪਣੇ-ਅਪਣੇ ਘਰ ਪਹੁੰਚਾਉਣ ਲਈ ਭਾਰਤ ਸਰਕਾਰ ਸੂਬਾ ਸਰਕਾਰਾਂ ਨੂੰ ਵਿਸ਼ੇਸ਼ ਹਦਾਇਤਾਂ ਜਾਰੀ ਕਰੇ।
ਉਨ੍ਹਾਂ ਕਿਹਾ ਕਿ ਸੂਬਿਆਂ ਦੀਆਂ ਸਰਹੱਦਾਂ ਤੇ ਨਾਕਾਬੰਦੀ ਕਾਰਨ ਅਜਿਹੇ ਲੋਕਾਂ ਦੀਆਂ ਮੁਸ਼ਕਲਾਂ ਵਿਚ ਦਿਨ ਰਾਤ ਵਾਧਾ ਹੋ ਰਿਹਾ ਹੈ। ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵਿਸ਼ੇਸ਼ ਤੌਰ ’ਤੇ ਇਸ ਮਾਮਲੇ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਮਹੀਨੇ ਤੋਂ ਵੱਧ ਸਮਾਂ ਹੋ ਗਿਆਂ ਹਜ਼ੂਰ ਸਾਹਿਬ ਵਿਖੇ ਫਸੇ ਲੋਕਾਂ ਨੂੰ ਹਾਲ ਦੁਹਾਈ ਪਾਉਦਿਆਂ। ਊੱਥੋ ਦੀ ਸਰਕਾਰ ਨੇ ਉਨ੍ਹਾਂ ਦੀ ਮੰਗ ਵੱਲ ਕੋਈ ਧਿਆਨ ਨਹੀ ਦਿਤਾ ਜਿਸ ਕਾਰਨ ਅਖੀਰ ਉਨ੍ਹਾਂ ਨੂੰ ਪੈਦਲ ਯਾਤਰਾ ਲਈ ਮਜਬੂਰ ਹੋਣਾ ਪਿਆ ਹੈ।
File photo
ਇਨ੍ਹਾਂ ਲੋਕਾਂ ਨੂੰ ਪੰਜਾਬ ਆਉਦਿਆਂ ਨੂੰ ਇੰਦੌਰ ਤੋਂ 70 ਕਿਲੋਮੀਟਰ ਦੂਰ ਸਨਾਵੱਧ ਕੋਲ ਰੋਕ ਲਿਆ ਗਿਆ ਹੈ। ਇਨ੍ਹਾਂ ਨੂੰ ਸਰਕਾਰ ਪੰਜਾਬ ਆਉਣ ਦੀ ਆਗਿਆ ਦੇਵੇ। ਏਸੇ ਤਰਾਂ ਹੋਰ ਸ਼ਹਿਰਾਂ ਵਿਚ ਵੱਡੀ ਗਿਣਤੀ ਵਿਚ ਲੋਕ ਫਸੇ ਹਨ। ਜਿਨ੍ਹਾਂ ਨੂੰ ਘਰੋਂ ਘਰੀ ਪਹਿਚਾਉਣ ਲਈ ਸਰਕਾਰ ਉਪਰਾਲੇ ਕਰੇ। ਪੰਜਾਬ ਸਰਕਾਰ ਆਪਣੇ ਸੂਬੇ ਦੇ ਵਿਅਕਤੀਆਂ ਨੂੰ ਘਰ ਲਿਆਉਣ ਲਈ ਹਮਦਰਦੀ ਨਾਲ ਆਪਣਾ ਫਰਜ਼ ਨਿਭਾਵੇ। ਇਨ੍ਹਾਂ ਯਾਰਤੂਆਂ ਵਿਚ ਬਹੁਤੇ ਲੋਕ ਸ਼ੂਗਰ ਤੇ ਬਲੱਡ ਪੈ੍ਰਸ਼ਰ ਦੇ ਮਰੀਜ਼ ਹਨ ਜਿਨ੍ਹਾਂ ਨੂੰ ਰੋਜ਼ਮਰਾ ਖਾਣ ਵਾਲੀ ਦਵਾਈ ਤੋਂ ਵੀ ਵਾਂਝੇ ਹੋ ਗਏ ਹਨ ਅਤੇ ਕੋਈ ਦਵਾਈ ਵੀ ਮਹੱਇਆ ਨਹੀ ਹੋ ਰਹੀ।
ਇਹ ਲੋਕ ਵੱਡੀ ਤੰਗੀ ਤੇ ਪਰੇਸ਼ਾਨੀ ‘ਚੋ ਗਜ਼ਰ ਰਹੇ ਹਨ। ਹਰੇਕ ਨੂੰ ਅਪਣੇ ਘਰ ਹੀ ਪਹੁੰਚ ਕੇ ਸੁਖ ਦਾ ਅਹਿਸਾਸ ਹੁੰਦਾ ਹੈ। ਬਾਬਾ ਬਲਬੀਰ ਸਿੰਘ ਨੇ ਨਾਲ ਹੀ ਕਿਹਾ ਕਿ ਸਿਖ ਧਰਮ ਦੇ ਪਹਿਲੇ ਧਾਰਮਿਕ ਕੇਂਦਰੀ ਅਸਥਾਨ ਗੁਰਦੁਆਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਨੂੰ ਸੰਗਤਾਂ ਦੇ ਦਰਸ਼ਨਾਂ ਲਈ ਖੋਲਿ੍ਹਆ ਗਿਆ ਸੀ ਪਰ ਕੋਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਸ਼ਰਧਾਲੂਆਂ ਤੇ ਫਿਰ ਰੋਕ ਲਗਾ ਦਿਤੀ ਗਈ ਹੈ।
ਪਿਛਲੇ ਦਿਨੀ ਤੇਜ਼ ਹਵਾਵਾਂ ਕਾਰਨ ਉਸਦੇ ਗੁੰਬਦ ਲੱਥ ਕੇ ਡਿੱਗ ਪਏ ਹਨ। ਪਾਕਿਸਤਾਨ ਸਰਕਾਰ ਇਨ੍ਹਾਂ ਗੁੰਬਦਾਂ ਨੂੰ ਪੱਕੇ ਤੌਰ ’ਤੇ ਸਥਾਪਤ ਕਰਵਾਵੇ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਨੁਮਇੰਦੇ ਸ਼ਰਧਾ ਭਾਵਨਾ ਤੋਂ ਮੁਕਤ ਹੋ ਕੇ ਆਰਜ਼ੀ ਕੰਮ ਨਾ ਕਰਨ ਕਰਾਉਣ। ਇਸ ਅਸਥਾਨ ਨਾਲ ਸਿਖ ਜਗਤ ਦੀਆਂ ਡੂਘੀਆਂ ਭਾਵਨਾਵਾਂ ਜੁੜੀਆਂ ਹੋਈਆ ਹਨ। ਉਨ੍ਹਾਂ ਨੇ ਲਾਕਡਾਉਣ ਸਮੇਂ ਕੋਰੋਨਾ ਨਾਲ ਮਰਨ ਵਾਲੀਆਂ ਪ੍ਰਾਣੀਆਂ ਦੀ ਮੌਤ ਤੇ ਦੁਖ ਪ੍ਰਗਟ ਕੀਤਾ ਹੈ ਤੇ ਉਨ੍ਹਾਂ ਦੇ ਪ੍ਰੀਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ। ਉਨ੍ਹਾਂ ਕਰੋਨਾ ਨਾਲ ਪੀੜਤ ਵਿਅਕਤੀਆਂ ਦੀ ਸੇਹਤਯਾਬੀ ਦੀ ਕਾਮਨਾ ਵੀ ਕੀਤੀ ਹੈ।