
ਕੋਰੋਨਾ ਵਾਇਰਸ ਨੂੰ ਲੈ ਕੇ ਹਰ ਕੋਈ ਆਪਣੋ-ਆਪਣੀ ਰਾਏ ਦੇ ਰਿਹਾ ਹੈ ਤੇ ਉਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਜ਼ਰੂਰ ਸ਼ੇਅਰ ਕਰਦਾ ਹੈ ਇਸੇ ਹੀ ਤਰ੍ਹਾਂ ਕਾਂਗਰਸ ਦੇ ਗਿੱਦੜਬਾਹਾ
ਚੰਡੀਗੜ੍ਹ - ਕੋਰੋਨਾ ਵਾਇਰਸ ਨੂੰ ਲੈ ਕੇ ਹਰ ਕੋਈ ਆਪਣੋ-ਆਪਣੀ ਰਾਏ ਦੇ ਰਿਹਾ ਹੈ ਤੇ ਉਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਜ਼ਰੂਰ ਸ਼ੇਅਰ ਕਰਦਾ ਹੈ ਇਸੇ ਹੀ ਤਰ੍ਹਾਂ ਕਾਂਗਰਸ ਦੇ ਗਿੱਦੜਬਾਹਾ ਤੋਂ ਵਿਧਾਇਕ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਰਾਜਾ ਵੜਿੰਗ ਨੇ ਕਿਸਾਨਾਂ ਨੂੰ ਬੇਨਤੀ ਕੀਤੀ ਹੈ।
File photo
ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ਤੇ ਕਿਸਾਨ ਭਰਾਵਾਂ ਨੂੰ ਲੋੜਵੰਦਾਂ ਦੀ ਮਦਦ ਲਈ ਆਪਣੇ ਘਰਾਂ ਵਿਚ ਕੁੱਝ ਵੱਧ ਕਣਕ ਰੱਖਣ ਲਈ ਬੇਨਤੀ ਕੀਤੀ ਹੈ। ਉਹਨਾਂ ਕਿਹਾ ਕਿ ਕਿਸਾਨ ਭਰਾ ਹਰ ਸਾਲ ਆਪਣੇ ਲਈ ਜੋ ਕਣਕ ਰੱਖਦੇ ਹਨ ਉਸ ਵਿਚ ਲੋੜਵੰਦਾਂ ਲਈ ਇਸ ਵਾਰ ਵੱਧ ਕਣਕ ਰੱਖੀ ਜਾਵੇ ਤਾਂ ਜੋ ਜੇ ਕੋਈ ਵੀ ਲੋੜਵੰਦ ਮੰਗਣ ਆਵੇ ਤਾਂ ਉਸ ਨੂੰ ਖਾਲੀ ਨਾ ਮੋੜਿਆ ਜਾਵੇ। ਇਸਦੇ ਨਾਲ ਹੀ ਉਨ੍ਹਾਂ ਨੇ ਲੋੜਵੰਦਾਂ ਦੀ ਮਦਦ ਕਰਨ ਵਾਲੇ ਨੂੰ ਸੱਚਾ ਦੇਸ਼ ਭਗਤ ਤੇ ‘ਹੀਰੋ’ ਵੀ ਦੱਸਿਆ ਹੈ।
#Day25
— Amrita Warring (@AmritaWarring) April 20, 2020
ਅੱਜ ਹਰ ਇੱਕ ਵਿਅਕਤੀ ਜਿਹੜਾ ਕਿਸੇ ਲੋੜਵੰਦ ਦੀ ਮਦਦ ਕਰ ਰਿਹਾ ਹੈ, ਉਹ ਸੱਚਾ ਦੇਸ਼ ਭਗਤ ਤੇ 'ਹੀਰੋ' ਹੈ।
ਮੈਂ ਸਾਰੇ ਕਿਸਾਨ ਭਰਾਵਾਂ ਅੱਗੇ ਬੇਨਤੀ ਕਰਦੀ ਹਾਂ ਕਿ ਇਸ ਵਾਰ ਆਪਣੇ ਘਰਾਂ ਵਿੱਚ ਕਿਸੇ ਲੋੜਵੰਦ ਦੀ ਮਦਦ ਕਰਨ ਲਈ ਕਣਕ ਜ਼ਰੂਰ ਰੱਖਿਓ।#StayHome #StaySafe #StayHealthy pic.twitter.com/HX2nCLhw1q