
4 ਔਰਤਾਂ ਸਣੇ 8 ਵਿਰੁਧ ਮਾਮਲਾ ਦਰਜ
ਲੁਧਿਆਣਾ: ਕਸਬਾ ਖੰਨਾ ਪੁਲਿਸ ਨੇ 5 ਸਪਾ ਸੈਂਟਰਾਂ 'ਤੇ ਛਾਪੇਮਾਰੀ ਕਰਕੇ ਕੁੱਲ 8 ਲੋਕਾਂ ਵਿਰੁਧ ਮਾਮਲਾ ਦਰਜ ਕੀਤਾ ਹੈ। ਇਹਨਾਂ ਵਿਚੋਂ 5 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਜਦਕਿ 3 ਫਰਾਰ ਹਨ। ਪੁਲਿਸ ਨੇ 23 ਲੜਕੀਆਂ ਅਤੇ 14 ਵਿਅਕਤੀਆਂ ਸਮੇਤ 37 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਹਾਲਾਂਕਿ ਇਹਨਾਂ 37 ਲੋਕਾਂ ਨੂੰ ਪੁੱਛਗਿੱਛ ਅਤੇ ਸਖਤ ਚਿਤਾਵਨੀ ਤੋਂ ਬਾਅਦ ਛੱਡ ਦਿੱਤਾ ਗਿਆ।
ਮੁਲਜ਼ਮਾਂ ਦੀ ਪਛਾਣ ਹਰਿਆਣਾ ਦੇ ਮਨੋਜ ਡਾਗਰ (ਸਿਟੀ ਸੈਂਟਰ ਵਿਚ ਰਿਲੈਕਸ ਹਾਈ ਸਪਾ ਦੇ ਮਾਲਕ), ਉਸ ਦੀ ਪਤਨੀ ਮੋਨਾ, ਰਾਜਪੁਰਾ ਦੇ ਸੁਖਵਿੰਦਰ ਸਿੰਘ (ਸੈਲੀਬ੍ਰੇਸ਼ਨ ਮਾਲ ਵਿਚ ਐਚਐਮ ਸਪਾ ਸੈਲੂਨ ਦੇ ਮਾਲਕ), ਜੋਗਿੰਦਰ ਸਿੰਘ ਵਾਸੀ ਪਾਣੀਪਤ (ਨਿਊ ਏਰਾ ਦੇ ਮਾਲਕ) ਵਜੋਂ ਹੋਈ ਹੈ। ਬਾਕੀ 4 ਮੁਲਜ਼ਮਾਂ ਵਿਚ ਕਪਤਾਨ ਸਿੰਘ ਹਰਿਆਣਾ, ਜੂਹੀ ਸ਼ਰਮਾ ਉਰਫ਼ ਪੂਜਾ ਵਾਸੀ ਪ੍ਰੀਤ ਨਗਰ ਲੁਧਿਆਣਾ, ਸੰਦੀਪ ਕੌਰ ਸੰਗਰੂਰ ਅਤੇ ਰੂਬੀ ਸਿੰਘ ਵਾਸੀ ਉੱਤਰ ਪ੍ਰਦੇਸ਼ ਸ਼ਾਮਲ ਹਨ।
Raids conducted at 5 Spa Centres in Khanna
ਦਰਅਸਲ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ, ਜਿਸ ਦੇ ਆਧਾਰ 'ਤੇ ਪੁਲਿਸ ਨੇ ਪੌਸ਼ ਇਲਾਕੇ 'ਚ ਛਾਪਾ ਮਾਰ ਕੇ ਦੇਹ ਵਪਾਰ ਦਾ ਧੰਦਾ ਕਰਨ ਵਾਲੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਐਸਪੀ-ਡੀ ਡਾ: ਪ੍ਰਗਿਆ ਜੈਨ ਦੀ ਨਿਗਰਾਨੀ ਹੇਠ ਵਿਸ਼ੇਸ਼ ਟੀਮਾਂ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਸੈਲੀਬ੍ਰੇਸ਼ਨ ਮਾਲ ਅਤੇ ਸਿਟੀ ਸੈਂਟਰ ਸਮੇਤ ਪੌਸ਼ ਮਾਲਾਂ 'ਚ ਚੱਲ ਰਹੇ ਪੰਜ ਸਪਾ ਸੈਂਟਰਾਂ 'ਤੇ ਛਾਪੇਮਾਰੀ ਕੀਤੀ।
Raids conducted at 5 Spa Centres in Khanna
ਪੁਲਿਸ ਨੂੰ ਦੇਖ ਕੇ ਕੁਝ ਨੌਜਵਾਨਾਂ ਨੇ ਭੱਜਣ ਦੀ ਕੋਸ਼ਿਸ਼ ਵੀ ਕੀਤੀ ਪਰ ਪੁਲਿਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ। ਇਲਾਕੇ ਦੇ ਲੋਕਾਂ ਅਨੁਸਾਰ ਇਨ੍ਹਾਂ ਇਲਾਕਿਆਂ ਵਿਚ ਅਕਸਰ ਹੀ ਦੇਹ ਵਪਾਰ ਦਾ ਧੰਦਾ ਰੋਜ਼ਾਨਾ ਚੱਲਦਾ ਹੈ। ਇਸ ਕਾਰਨ ਲੋਕ ਵੀ ਕਾਫੀ ਪ੍ਰੇਸ਼ਾਨ ਹਨ।