Roopnager News: ਪੰਜਾਬ ਦਾ ਵਧਾਇਆ ਮਾਣ! ਛੋਟੀ ਉਮਰ ’ਚ ਤੇਗਵੀਰ ਨੇ ਮਾਊਂਟ ਐਵਰੈਸਟ ਬੇਸ ਕੈਂਪ ਕੀਤਾ ਸਰ 

By : BALJINDERK

Published : Apr 20, 2024, 1:58 pm IST
Updated : Apr 20, 2024, 1:58 pm IST
SHARE ARTICLE
 ਤੇਗਵੀਰ ਮਾਊਂਟ ਐਵਰੈਸਟ ਬੇਸ ਕੈਂਪ ਸਰ ਕਰਦੇ ਹੋਏ  
ਤੇਗਵੀਰ ਮਾਊਂਟ ਐਵਰੈਸਟ ਬੇਸ ਕੈਂਪ ਸਰ ਕਰਦੇ ਹੋਏ  

ਤਾਪਮਾਨ 12 ਡਿਗਰੀ ’ਚ 5364 ਮੀਟਰ ਦੀ ਉਚਾਈ ਦਾ ਪੈਦਲ ਪੈਂਡਾ ਕੀਤਾ ਤੈਅ, 23 ਅਪ੍ਰੈਲ ਪਹੁੰਚੇਗਾ ਰੋਪੜ 

Roopnager News: ਰੋਪੜ ਜ਼ਿਲ੍ਹੇ ਤੇ ਪੰਜਾਬ ਲਈ ਮਾਣ ਵਾਲੀ ਗੱਲ ਹੈ ਕੇ ਸਥਾਨਕ ਸ਼ਿਵਾਲਿਕ ਪਬਲਿਕ ਸਕੂਲ ਵਿਚ ਪਹਿਲੀ ਜਮਾਤ ਵਿਚ ਪੜਦੇ ਬੱਚੇ ਤੇਗਬੀਰ ਸਿੰਘ ਨੇ 5 ਸਾਲ ਦੀ ਛੋਟੀ ਉਮਰ ਵਿਚ ਮਾਊਂਟ ਐਵਰੈਸਟ ਬੇਸ ਕੈਂਪ ਨੂੰ ਸਰ ਕਰ ਲਿਆ ਹੈ।  ਉਸਨੇ 9 ਅਪ੍ਰੈਲ ਨੂੰ ਐਵਰੈਸਟ ਬੇਸ ਕੈਂਪ ਤੱਕ ਦਾ ਟ੍ਰੈਕ ਸ਼ੁਰੂ ਕੀਤਾ ਅਤੇ 17 ਅਪ੍ਰੈਲ, 2024 ਨੂੰ ਇਸ ਤੱਕ ਪਹੁੰਚਣ ਲਈ ਪੂਰਾ ਪੈਂਡਾ ਪੈਦਲ ਚੱਲਿਆ। ਐਵਰੈਸਟ ਬੇਸ ਕੈਂਪ 5364 ਮੀਟਰ ਦੀ ਉਚਾਈ 'ਤੇ ਸਥਿਤ ਹੈ ਜਿੱਥੇ ਅਪ੍ਰੈਲ ਵਿੱਚ ਆਮ ਤਾਪਮਾਨ ਮਨਫੀ 12 ਡਿਗਰੀ ਹੁੰਦਾ ਹੈ। ਇਹ ਘੱਟ ਆਕਸੀਜਨ ਟ੍ਰੈਕ ਹੈ ਅਤੇ ਇੱਥੇ ਉਚਾਈ ਨਾਲ ਜੁੜੀਆਂ ਬਿਮਾਰੀਆ  ਨਾਲ ਨਜਿੱਠਣ ਲਈ ਸਖ਼ਤ ਤਿਆਰੀ ਦੀ ਲੋੜ ਹੁੰਦੀ ਹੈ।

ਇਹ ਵੀ ਪੜੋ:New Film Christmas Karma : ਗੁਰਿੰਦਰ ਨੇ 'ਕ੍ਰਿਸਮਸ ਕਰਮਾ' ਦਾ ਐਲਾਨ ਕੀਤਾ, ਕੁਨਾਲ ਨਈਅਰ ਅਹਿਮ ਭੂਮਿਕਾ ਨਿਭਾਉਣਗੇ

ਤੇਗਬੀਰ ਨੇ ਇਸ ਦੀ ਤਿਆਰੀ ਲਗਭਗ ਡੇਢ ਸਾਲ ਪਹਿਲਾਂ ਸ਼ੁਰੂ ਕੀਤੀ ਸੀ। ਉਸ ਨੂੰ ਬਿਕਰਮਜੀਤ ਸਿੰਘ ਘੁੰਮਣ (ਸੇਵਾਮੁਕਤ ਕੋਚ) ਦੁਆਰਾ ਸਿਖਲਾਈ ਦਿੱਤੀ ਗਈ ਸੀ, ਜੋ ਕਿ ਦਿਲ ਦੀ ਬਿਮਾਰੀ ਨਾਲ ਨਜਿੱਠਣ ਲਈ ਕਾਰਡੀਓ ਵਸਕੂਲਰ ਹੈਲਥ ਨੂੰ ਵਧਾਉਣ ਅਤੇ ਫੇਫੜਿਆਂ ਦੀ ਸਮਰੱਥਾ ਵਧਾਉਣ ਨਾਲ ਸਬੰਧਤ ਅਭਿਆਸਾਂ ਵਿਚ ਉਸਦੀ ਮਦਦ ਕਰਦੇ ਸਨ। ਉਹ ਆਪਣੇ ਪਿਤਾ ਅਤੇ ਕੋਚ ਨਾਲ ਵੱਖ-ਵੱਖ ਪਹਾੜੀ ਸਥਾਨਾਂ 'ਤੇ ਹਫ਼ਤਾਵਾਰੀ ਟ੍ਰੈਕ ਲਈ ਜਾਂਦਾ ਸੀ।

ਇਹ ਵੀ ਪੜੋ:Army soldier Missing News: ਅੰਬਾਲਾ ਛਾਉਣੀ ਤੋਂ ਪੰਜਾਬ ਦਾ ਫੌਜੀ ਜਵਾਨ ਸ਼ੱਕੀ ਹਾਲਾਤਾਂ ’ਚ ਲਾਪਤਾ 

ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ 8 ਅਪ੍ਰੈਲ ਨੂੰ ਆਪਣੇ ਪਿਤਾ ਦੇ ਨਾਲ ਕਾਠਮੰਡੂ ਗਿਆ ਸੀ ਅਤੇ ਲੁਕਲਾ ਲਈ ਫ਼ਲਾਈਟ ਲੈ ਕੇ ਅਗਲੇ ਦਿਨ ਉਸ ਦੀ ਯਾਤਰਾ ਸ਼ੁਰੂ ਹੋਈ ਸੀ। ਹਰ ਰੋਜ਼ ਉਹ 8-10 ਕਿਲੋਮੀਟਰ ਪੈਦਲ ਤੁਰਦਾ ਸੀ ਅਤੇ ਉਸ ਦੀ ਹਰ ਚੜ੍ਹਾਈ ਨਾਲ ਤਾਪਮਾਨ ਘਟਦਾ ਜਾਂਦਾ ਸੀ। ਉਹ ਲਗਭਗ ਇੱਕ ਹਫ਼ਤੇ ਤੱਕ ਮਾਈਨਸ ਗ੍ਰੇਡ ਤਾਪਮਾਨ ਵਿੱਚ ਘੱਟ ਆਕਸੀਜਨ ਦੀ ਉਚਾਈ ਵਿੱਚ ਤੁਰਿਆ । 

ਇਹ ਵੀ ਪੜੋ:US Veto News : ਫਲਸਤੀਨ ਨੂੰ ਸੰਯੁਕਤ ਰਾਸ਼ਟਰ ਦੀ ਪੂਰੀ ਮੈਂਬਰਸ਼ਿਪ ਦੇਣ ਦੇ ਪ੍ਰਸਤਾਵ ਨੂੰ ਅਮਰੀਕਾ ਨੇ 'ਵੀਟੋ' ਕਰ ਦਿੱਤਾ

ਉਸਦੀ ਯਾਤਰਾ ਵਿਚ ਖੁਰਾਕ ਨੇ ਇੱਕ ਬਹੁਤ ਵੱਡੀ ਭੂਮਿਕਾ ਨਿਭਾਈ ਅਤੇ ਉਸਨੇ ਆਪਣੇ ਕੋਚ ਦੁਆਰਾ ਨਿਰਧਾਰਤ ਖੁਰਾਕ ਅਨੁਸੂਚੀ ਦੀ ਸਖ਼ਤ ਪਾਲਣਾ ਕੀਤੀ।
ਉਸਦੇ ਪਿਤਾ ਨੇ ਕੋਚ ਬਿਕਰਮ ਜੀਤ ਸਿੰਘ ਘੁੰਮਣ, ਤੇਗਬੀਰ ਦੇ ਦਾਦਾ ਦਾਦੀ , ਪਰਿਵਾਰ, ਦੋਸਤਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਸਦੀ ਯਾਤਰਾ ’ਚ ਉਸਦੀ ਮਦਦ ਕੀਤੀ ਅਤੇ ਉਤਸ਼ਾਹਿਤ ਕੀਤਾ। ਉਸਨੇ ਸਾਨਵੀ ਸੂਦ ਦਾ ਵੀ ਧੰਨਵਾਦ ਕੀਤਾ ਕਿਉਂਕਿ ਉਹ ਰਾਜ ਵਿਚ ਪਰਬਤਾਰੋਹ ਲਈ ਮਸ਼ਾਲਧਾਰੀ ਹੈ।

ਇਹ ਵੀ ਪੜੋ:Pratap Singh Bajwa : ਆਮ ਆਦਮੀ ਪਾਰਟੀ ਚੋਣਾਂ ਦੇ ਸਮੇਂ ਵੀ ਅਮਨ-ਕਾਨੂੰਨ ਦੀ ਸਥਿਤੀ ਅਸਫ਼ਲ ਰਹੀ : ਬਾਜਵਾ

ਜ਼ਿਕਰਯੋਗ ਹੈ ਕਿ ਤੇਗਬੀਰ ਸਿੰਘ ਇਹ ਉਪਲਬਧੀ ਹਾਸਲ ਕਰਨ ਵਾਲੇ ਪੰਜਾਬ ਰਾਜ ਦੇ ਸਭ ਤੋਂ ਘੱਟ ਉਮਰ ਦੇ ਪਰਬਤਾਰੋਹੀ ਬਣ ਗਏ ਹਨ। ਉਸਦੇ ਪਿਤਾ ਕਿੱਤੇ ਵਜੋਂ ਪਰਮਾਰ ਹਸਪਤਾਲ ਵਿਚ ਐਡਮਿਨਿਸਟ੍ਰੇਟਰ ਵਜੋਂ ਤਾਇਨਾਤ ਹਨ ਅਤੇ ਉਸਦੇ ਮਾਤਾ ਡਾ ਮਨਪ੍ਰੀਤ ਕੌਰ, ਗਾਈਨਾਕੋਲੋਜਿਸਟ ਵਜੋਂ ਸੇਵਾ ਨਿਭਾਅ ਰਹੇ ਹਨ । ਤੇਗਬੀਰ ਸਿੰਘ ਕਾਠਮੰਡੂ ਵਾਪਸ ਜਾ ਰਿਹਾ ਹੈ ਅਤੇ 23 ਅਪ੍ਰੈਲ ਨੂੰ ਰੋਪੜ ਪਹੁੰਚੇਗਾ। ਰੋਪੜ ਪਹੁੰਚਣ ’ਤੇ ਸ਼ਹਿਰ ਨਿਵਾਸੀਆਂ ਵੱਲੋਂ ਤੇਗਬੀਰ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ।

(For more news apart from 5 Year Old Tegveer completed Mount Everest base camp News in Punjabi, stay tuned to Rozana Spokesman)

Location: India, Punjab, Rup Nagar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement