Punjab News: ਸੰਤੋਖ ਚੌਧਰੀ ਜੀ ਜ਼ਿੰਦਾ ਸਨ ਪਰ ਅੱਜ ਉਨ੍ਹਾਂ ਦੀ ਪਤਨੀ ਨੇ BJP 'ਚ ਸ਼ਾਮਲ ਹੋ ਕੇ ਮਾਰਿਆ-ਸਾਬਕਾ ਸੀਐਮ ਚੰਨੀ
Published : Apr 20, 2024, 4:20 pm IST
Updated : Apr 20, 2024, 4:36 pm IST
SHARE ARTICLE
Charanjit Singh Channi speak on Karamjit Kaur Chaudhary News
Charanjit Singh Channi speak on Karamjit Kaur Chaudhary News

Punjab News: ''ਕਾਂਗਰਸ ਛੱਡਣ ਨਾਲ ਚੌਧਰੀ ਪਰਿਵਾਰ ਦਾ ਹੀ ਨੁਕਸਾਨ ਹੋਇਆ ਹੈ, ਨਾ ਕਿ ਕਾਂਗਰਸ ਦਾ''

Charanjit Singh Channi speak on Karamjit Kaur Chaudhary News: ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਜਲੰਧਰ ਤੋਂ ਸਾਬਕਾ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਕੌਰ ਚੌਧਰੀ ਦੇ ਬੀਜੇਪੀ ਵਿਚ ਸ਼ਾਮਲ ਹੋਣ ਤੋਂ ਬਾਅਦ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਮੀਡੀਆ ਨਾਲ ਗੱਲਬਾਤ ਦੌਰਾਨ ਗੁੱਸੇ ਵਿਚ ਆ ਗਏ। ਚੰਨੀ ਜਲੰਧਰ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਹਨ।

ਜਲੰਧਰ ਦੇ ਸ਼੍ਰੀ ਰਾਮ ਚੌਕ ਨੇੜੇ ਕੌਂਸਲਰ ਸ਼ੌਰੀ ਚੱਢਾ ਦੇ ਦਫਤਰ ਪੁੱਜੇ ਚੰਨੀ ਨੇ ਇਕ ਬਿਆਨ ਵਿਚ ਕਿਹਾ- ਸ. ਸਾਂਸਦ ਸੰਤੋਖ ਚੌਧਰੀ ਕਾਂਗਰਸ ਵਿਚ ਜ਼ਿੰਦਾ ਸਨ ਪਰ ਅੱਜ ਕਰਮਜੀਤ ਕੌਰ ਚੌਧਰੀ ਨੇ ਭਾਜਪਾ ਵਿੱਚ ਸ਼ਾਮਲ ਹੋ ਕੇ ਉਨ੍ਹਾਂ ਨੂੰ ਮਾਰ ਦਿਤਾ ਹੈ। ਚੰਨੀ ਨੇ ਕਿਹਾ-ਕਰਮਜੀਤ ਕੌਰ ਚੌਧਰੀ ਬਜ਼ੁਰਗ ਹੋ ਗਏ ਹਨ। ਉਨ੍ਹਾਂ ਨੂੰ ਹੁਣ ਆਰਾਮ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ: Himachal News: ਹਿਮਾਚਲ 'ਚ ਡੂੰਘੀ ਖੱਡ 'ਚ ਡਿੱਗੀ ਕਾਰ, 2 ਲੋਕਾਂ ਦੀ ਹੋਈ ਮੌਤ  

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ- ਚੌਧਰੀ ਪਰਿਵਾਰ ਨੇ ਕਾਂਗਰਸ ਪਾਰਟੀ ਦੀ ਉਸਾਰੀ ਲਈ ਸ਼ੁਰੂ ਤੋਂ ਹੀ ਸਖ਼ਤ ਮਿਹਨਤ ਕੀਤੀ ਹੈ। ਮੈਂ ਚੌਧਰੀ ਸੰਤੋਖ ਸਿੰਘ, ਚੌਧਰੀ ਜਗਜੀਤ ਸਿੰਘ ਅਤੇ ਗੁਰਬੰਤਾ ਸਿੰਘ ਦਾ ਬਹੁਤ ਸਤਿਕਾਰ ਕਰਦਾ ਹਾਂ ਅਤੇ ਕਰਦਾ ਰਹਾਂਗਾ ਪਰ ਅੱਜ ਪਰਿਵਾਰ ਨੇ ਕਾਂਗਰਸ ਛੱਡਣ ਦਾ ਕੰਮ ਕੀਤਾ ਹੈ, ਇਸ ਨਾਲ ਕਾਂਗਰਸ ਦਾ ਕੋਈ ਨੁਕਸਾਨ ਨਹੀਂ ਹੋਇਆ ਪਰ ਪਰਿਵਾਰ ਦਾ ਨੁਕਸਾਨ ਜ਼ਰੂਰ ਹੋਵੇਗਾ।

ਇਹ ਵੀ ਪੜ੍ਹੋ: Haryana News: ਕਣਕ ਕੱਢਦੇ ਸਮੇਂ ਮਸ਼ੀਨ 'ਚ ਫਸਿਆ ਮਜ਼ਦੂਰ, ਸਰੀਰ ਦੇ ਹੋਏ ਟੁਕੜੇ-ਟੁਕੜੇ 

ਚੰਨੀ ਨੇ ਅੱਗੇ ਕਿਹਾ- ਸੰਤੋਖ ਸਿੰਘ ਚੌਧਰੀ ਦੀ ਮੌਤ ਭਾਰਤ ਜੋੜੋ ਯਾਤਰਾ ਦੌਰਾਨ ਨਹੀਂ ਹੋਈ, ਸਗੋਂ ਅੱਜ ਹੋਈ ਜਦੋਂ ਉਨ੍ਹਾਂ ਦੀ ਪਤਨੀ ਭਾਜਪਾ ਵਿਚ ਸ਼ਾਮਲ ਹੋ ਗਏ। ਅੱਜ ਸੰਤੋਖ ਸਿੰਘ ਚੌਧਰੀ ਕਾਂਗਰਸ ਦੀ ਸੋਚ ਵਿੱਚ ਜ਼ਿੰਦਾ ਸਨ। ਅੱਜ ਮੈਨੂੰ ਬਹੁਤ ਦੁੱਖ ਹੈ ਕਿ ਚੌਧਰੀ ਪਰਿਵਾਰ ਨੇ ਅਜਿਹਾ ਕਦਮ ਚੁੱਕਿਆ ਹੈ। ਚੌਧਰੀ ਪਰਿਵਾਰ ਪਿਛਲੇ ਕਈ ਦਹਾਕਿਆਂ ਤੋਂ ਕਾਂਗਰਸ ਦੀ ਸੇਵਾ ਕਰਦਾ ਆ ਰਿਹਾ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਨੇ ਫਿਲੌਰ ਦੇ ਵਿਧਾਇਕ ਬਿਕਰਮਜੀਤ ਸਿੰਘ ਚੌਧਰੀ ਦੀ ਤੁਲਨਾ ਦੁਰਯੋਧਨ ਨਾਲ ਕਰਦਿਆਂ ਕਿਹਾ- ਜਿਵੇਂ ਦੁਰਯੋਧਨ ਨੇ ਮਹਾਭਾਰਤ ਕਰਵਾ ਕੇ ਪਰਿਵਾਰ ਨੂੰ ਤਬਾਹ ਕਰ ਦਿੱਤਾ ਸੀ। ਅੱਜ ਬਿਕਰਮ ਨੇ ਉਸੇ ਤਰ੍ਹਾਂ ਆਪਣੇ ਪਰਿਵਾਰ ਨੂੰ ਤਬਾਹ ਕਰ ਦਿਤਾ ਹੈ। ਬ੍ਰਿਕਮ ਦੇ ਕਹਿਣ 'ਤੇ ਕਾਂਗਰਸ ਛੱਡਣ ਨਾਲ ਚੌਧਰੀ ਪਰਿਵਾਰ ਦਾ ਹੀ ਨੁਕਸਾਨ ਹੋਇਆ ਹੈ, ਨਾ ਕਿ ਕਾਂਗਰਸ ਦਾ। ਪਰਿਵਾਰ ਨੇ ਅੱਜ ਆਪਣਾ ਸਿਆਸੀ ਜੀਵਨ ਖ਼ਤਮ ਕਰ ਦਿਤਾ ਹੈ।

(For more Punjabi news apart from Charanjit Singh Channi speak on Karamjit Kaur Chaudhary News, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੈਕਟਾਂ ਵਾਲੇ ਖਾਣੇ ਨੂੰ ਕਿਉਂ ਤਰਜ਼ੀਹ?... ਬਿਮਾਰੀਆਂ ਨੂੰ ਖੁਦ ਸੱਦਾ ਦੇਣਾ ਕਿੰਨਾ ਸਹੀ?...

18 Jul 2025 9:08 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 18/07/2025

18 Jul 2025 9:06 PM

ਭੀਖ ਮੰਗਣ ਵਾਲੇ ਨਿਆਣਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਰੈਸਕਿਊ, ਪੂਰੇ ਪੰਜਾਬ 'ਚ ਭਿਖਾਰੀਆਂ ਦੇ ਕੀਤੇ ਜਾਣਗੇ DNA ਟੈਸਟ

17 Jul 2025 7:49 PM

ਕਿਸਾਨ ਲੈਣਗੇ ਸਿਆਸਤਦਾਨਾਂ ਦੀ ਕਲਾਸ, ਸੱਦ ਲਈ ਸਭ ਤੋਂ ਵੱਡੀ ਬੈਠਕ, ਜ਼ਮੀਨ ਦੀ ਸਰਕਾਰੀ ਖ਼ਰੀਦ ਖ਼ਿਲਾਫ਼ ਲਾਮੰਬਦੀ

17 Jul 2025 7:47 PM

'Punjab 'ਚ ਚਿੱਟਾ ਲਿਆਉਣ ਵਾਲੇ ਹੀ ਅਕਾਲੀ ਨੇ' ਅਕਾਲ ਤਖ਼ਤ ਸਾਹਿਬ 'ਤੇ Sukhbir ਨੇ ਕਿਉਂ ਕਬੂਲੀ ਸੀ ਬੇਅਦਬੀ ਦੀ ਗੱਲ ?

17 Jul 2025 5:24 PM
Advertisement