Himachal News: ਹਿਮਾਚਲ 'ਚ ਡੂੰਘੀ ਖੱਡ 'ਚ ਡਿੱਗੀ ਕਾਰ, 2 ਲੋਕਾਂ ਦੀ ਹੋਈ ਮੌਤ
Published : Apr 20, 2024, 3:34 pm IST
Updated : Apr 20, 2024, 3:34 pm IST
SHARE ARTICLE
A car fell into a 300 meter deep gorge in Himachal News
A car fell into a 300 meter deep gorge in Himachal News

Himachal News: ਹਾਦਸੇ ਵਿਚ ਕਾਰ ਦੇ ਉੱਡੇ ਪਰਖੱਚੇ

A car fell into a 300 meter deep gorge in Himachal News: ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਦੇ ਸਲੋਨੀ ਵਿਚ ਬੀਤੀ ਰਾਤ ਆਲਟੋ ਕਾਰ 300 ਮੀਟਰ ਡੂੰਘੀ ਖੱਡ ਵਿਚ ਡਿੱਗ ਗਈ। ਜਿਸ ਵਿਚ ਪੰਚਾਇਤ ਦੇ ਉਪ ਪ੍ਰਧਾਨ ਸਮੇਤ ਦੋ ਵਿਅਕਤੀਆਂ ਦੀ ਮੌਤ ਹੋ ਗਈ। ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ ਹੈ। ਜ਼ਖ਼ਮੀ ਵਿਅਕਤੀ ਦਾ ਚੰਬਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।

ਇਹ ਵੀ ਪੜ੍ਹੋ: Haryana News: ਕਣਕ ਕੱਢਦੇ ਸਮੇਂ ਮਸ਼ੀਨ 'ਚ ਫਸਿਆ ਮਜ਼ਦੂਰ, ਸਰੀਰ ਦੇ ਹੋਏ ਟੁਕੜੇ-ਟੁਕੜੇ 

ਮ੍ਰਿਤਕਾਂ ਦੀ ਪਛਾਣ ਚੰਬਾ ਸਲੋਨੀ ਦੀ ਖੜਜੋਤਾ ਪੰਚਾਇਤ ਦੇ ਉਪ ਪ੍ਰਧਾਨ ਅਤੇ ਨਗੇਸ਼ ਕੁਮਾਰ (36 ਸਾਲ) ਪੁੱਤਰ ਸਿਉਲ ਪਿੰਡ ਬੈਂਸੂ ਰਾਮ ਅਤੇ ਡਿਪੂ ਆਪਰੇਟਰ ਚਤਰੂ ਰਾਮ (46 ਸਾਲ) ਪੁੱਤਰ ਚੁੰਨੀ ਲਾਲ ਪਿੰਡ ਲਹਿਰਾ ਵਜੋਂ ਹੋਈ ਹੈ, ਜਦੋਂ ਕਿ ਕੁਲਦੀਪ ਕੁਮਾਰ (41 ਸਾਲ) ਪੁੱਤਰ ਭਾਗਮਲ ਗੰਭੀਰ ਜ਼ਖ਼ਮੀ ਹਨ

ਇਹ ਵੀ ਪੜ੍ਹੋ: Punjab BJP List News: ਪੰਜਾਬ 'ਚ ਅੱਜ ਜਾਰੀ ਹੋ ਸਕਦੀ ਹੈ ਭਾਜਪਾ ਦੀ ਸੂਚੀ, ਇਹ ਨਾਂ ਹੋਇਆ ਫਾਈਨਲ!

ਜਾਣਕਾਰੀ ਅਨੁਸਾਰ ਇਹ ਹਾਦਸਾ ਬੀਤੀ ਰਾਤ ਕਰੀਬ 3 ਵਜੇ ਸਲੋਨੀ ਸਬ-ਡਵੀਜ਼ਨ ਦੇ ਚੱਕੋਲੀ-ਧੱਲਾ-ਲਾਹੜਾ ਰੋਡ 'ਤੇ ਵਾਪਰਿਆ। ਤਿੰਨੇ ਵਿਅਕਤੀ ਐਚਪੀ 81-3820 ਨੰਬਰ ਦੀ ਕਾਰ ਵਿਚ ਕਿਤੇ ਜਾ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਕਰੀਬ 300 ਮੀਟਰ ਡੂੰਘੀ ਖੱਡ 'ਚ ਜਾ ਡਿੱਗੀ, ਜਿਸ ਕਾਰਨ ਕਾਰ ਦੇ ਪਰਖੱਚੇ ਉਡ ਗਏ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਹ ਆਵਾਜ਼ ਸੁਣ ਕੇ ਨੇੜਲੇ ਪਿੰਡ ਦੇ ਲੋਕ ਮੌਕੇ 'ਤੇ ਪਹੁੰਚ ਗਏ ਅਤੇ ਪੁਲਿਸ ਨੂੰ ਸੂਚਨਾ ਦਿਤੀ। ਇਸ ਤੋਂ ਬਾਅਦ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤੇ ਗਏ ਅਤੇ ਜ਼ਖ਼ਮੀ ਨੂੰ ਹਸਪਤਾਲ ਲਿਜਾਇਆ ਗਿਆ। ਜ਼ਖ਼ਮੀ ਕੁਲਦੀਪ ਕੁਮਾਰ ਨੂੰ ਕਿਹਾਰ ਵਿਚ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਚੰਬਾ ਮੈਡੀਕਲ ਕਾਲਜ ਤੇ ਹਸਪਤਾਲ ਰੈਫਰ ਕਰ ਦਿੱਤਾ ਗਿਆ। ਦੋਵਾਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦਾ ਬੁਰਾ ਹਾਲ ਹੈ।

(For more Punjabi news apart from A worker stuck in the machine while extracting wheat Haryana News, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM

Nihang Singh Lawyer Big Disclosures | Amritpal Singh Mehron | Kamal Kaur Bhabhi Murder Case News

15 Jun 2025 8:46 PM

Kamal Kaur Bhabhi Murder Case Update : Amritpal Singh Mehron fled abroad | Punjab Police Disclosures

15 Jun 2025 8:44 PM
Advertisement