Fateghar Sahib News : ਫਤਿਹਗੜ੍ਹ ਸਾਹਿਬ 'ਚ ਪ੍ਰੇਮ ਵਿਆਹ ਦਾ ਹੋਇਆ ਅੰਤ, ਪਤੀ ਨੇ ਕੀਤੀ ਖੁਦਕੁਸ਼ੀ

By : BALJINDERK

Published : Apr 20, 2024, 5:50 pm IST
Updated : Apr 20, 2024, 5:50 pm IST
SHARE ARTICLE
ਮ੍ਰਿਤਕ ਨਰਿੰਦਰ ਕੁਮਾਰ
ਮ੍ਰਿਤਕ ਨਰਿੰਦਰ ਕੁਮਾਰ

Fateghar Sahib News :ਪਤੀ-ਪਤਨੀ ’ਚ ਰਹਿੰਦਾ ਸੀ ਝਗੜਾ, ਨਿਗਲੀ ਜ਼ਹਿਰਲੀ ਚੀਜ਼, ਪਤਨੀ ਫ਼ਰਾਰ

Fateghar Sahib News : ਫਤਿਹਗੜ੍ਹ ਸਾਹਿਬ ਦੇ ਪਿੰਡ ਤਲਾਨੀਆ 'ਚ ਪ੍ਰੇਮ ਵਿਆਹ ਦਾ ਭਿਆਨਕ ਅੰਤ ਹੋ ਗਿਆ। ਇੱਥੇ ਪਤਨੀ ਤੋਂ ਪਰੇਸ਼ਾਨ ਪਤੀ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਨਰਿੰਦਰ ਕੁਮਾਰ (27) ਵਜੋਂ ਹੋਈ ਹੈ। ਪੁਲਿਸ ਨੇ ਨਰਿੰਦਰ ਕੁਮਾਰ ਦੇ ਪਿਤਾ ਕਾਕਾ ਸਿੰਘ ਦੀ ਸ਼ਿਕਾਇਤ ’ਤੇ ਨਰਿੰਦਰ ਦੀ ਪਤਨੀ ਪ੍ਰਿਅੰਕਾ ਖ਼ਿਲਾਫ਼ ਖੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਔਰਤ ਫ਼ਰਾਰ ਹੈ।

ਇਹ ਵੀ ਪੜੋ:Jalandhar News : ਭਲਕੇ ਇਸ ਜ਼ਿਲ੍ਹੇ 'ਚ ਬੰਦ ਰਹਿਣਗੀਆਂ ਦੁਕਾਨਾਂ, ਮੈਜਿਸਟ੍ਰੇਟ ਵੱਲੋਂ ਹੁਕਮ ਜਾਰੀ  

ਜਾਣਕਾਰੀ ਅਨੁਸਾਰ 18 ਦਸੰਬਰ 2022 ਨੂੰ ਤਲਾਨੀਆ ਦੇ ਰਹਿਣ ਵਾਲੇ 27 ਸਾਲਾ ਨਰਿੰਦਰ ਕੁਮਾਰ ਨੇ ਪ੍ਰਿਅੰਕਾ ਨਾਲ ਲਵ ਮੈਰਿਜ ਕੀਤੀ ਸੀ। ਦੋਵੇਂ ਪਰਿਵਾਰ ਵਿਆਹ ਲਈ ਰਾਜ਼ੀ ਨਹੀਂ ਸਨ, ਇਸ ਲਈ ਨਰਿੰਦਰ ਆਪਣੀ ਪਤਨੀ ਸਮੇਤ ਕਿਰਾਏ 'ਤੇ ਰਹਿਣ ਲੱਗਾ। ਕੁਝ ਸਮੇਂ ਬਾਅਦ ਕਾਕਾ ਸਿੰਘ ਨੇ ਆਪਣੇ ਲੜਕੇ ਅਤੇ ਨੂੰਹ ਨੂੰ ਘਰ ਵਿਚ ਵੱਖਰਾ ਕਮਰਾ ਦੇ ਦਿੱਤਾ ਸੀ। ਦੋਵੇਂ ਕਮਰੇ ਵਿਚ ਰਹਿਣ ਲੱਗ ਪਏ। ਪਿਤਾ ਅਨੁਸਾਰ ਉਸ ਦੇ ਲੜਕੇ ਅਤੇ ਨੂੰਹ ਵਿਚਕਾਰ ਹਮੇਸ਼ਾ ਲੜਾਈ ਹੁੰਦੀ ਰਹਿੰਦੀ ਸੀ।

ਇਹ ਵੀ ਪੜੋ:Fazilka News : ਫਾਜ਼ਿਲਕਾ ’ਚ ਪੁਲਿਸ ਤੇ BSF ਨੇ ਪਿੰਡ ਨੱਥਾ ਸਿੰਘ 'ਚ ਕਰੋੜਾਂ ਦੀ ਹੈਰੋਇਨ ਕੀਤੀ ਬਰਾਮਦ 

ਪਿਤਾ ਨੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਪ੍ਰਿਅੰਕਾ ਦਾ ਨਰਿੰਦਰ ਕੁਮਾਰ ਨਾਲ ਅਕਸਰ ਝਗੜਾ ਰਹਿੰਦਾ ਸੀ। ਉਸ ਨੇ ਆਪਣੇ ਬੇਟੇ ਨੂੰ ਉਸ ਨਾਲ ਬੋਲਣ ਤੋਂ ਵੀ ਰੋਕ ਦਿੱਤਾ। 12 ਜਨਵਰੀ ਨੂੰ ਪ੍ਰਿਅੰਕਾ ਆਪਣੇ ਪੇਕੇ ਘਰ ਗਈ ਸੀ। ਇਸ ਤੋਂ ਬਾਅਦ ਨਰਿੰਦਰ ਕੁਮਾਰ ਨੇ ਉਸ ਨੂੰ ਦੱਸਿਆ ਕਿ ਪ੍ਰਿਅੰਕਾ ਉਸ ਨੂੰ ਬਹੁਤ ਪ੍ਰੇਸ਼ਾਨ ਕਰਦੀ ਹੈ। ਉਸ ਨੂੰ ਮਰਨ ਲਈ ਮਜ਼ਬੂਰ ਕੀਤਾ ਗਿਆ ਹੈ। 17 ਅਪ੍ਰੈਲ ਦੀ ਸ਼ਾਮ ਨੂੰ ਉਸ ਦਾ ਲੜਕਾ ਨਾਭਾ ਸਥਿਤ ਆਪਣੇ ਸਹੁਰੇ ਘਰ ਗਿਆ ਹੋਇਆ ਸੀ। ਜਿੱਥੋਂ ਉਸਦੀ ਪਤਨੀ ਉਸਦੇ ਨਾਲ ਨਹੀਂ ਆਈ। 18 ਅਪ੍ਰੈਲ ਦੀ ਰਾਤ 9 ਵਜੇ ਉਸ ਦਾ ਲੜਕਾ ਘਰ ਵਾਪਸ ਆਇਆ ਅਤੇ ਕਮਰੇ ਵਿਚ ਚਲਾ ਗਿਆ। ਕੁਝ ਦੇਰ ਬਾਅਦ ਨਰਿੰਦਰ ਕੁਮਾਰ ਨੂੰ ਬੈੱਡ 'ਤੇ ਪਿਆ ਮਿਲਿਆ ਜਿਸ ਦਾ ਸਰੀਰ ਨੀਲਾ ਹੋ ਚੁੱਕਾ ਸੀ। ਪਹਿਲਾਂ ਉਹ ਨਰਿੰਦਰ ਕੁਮਾਰ ਨੂੰ ਬੱਸੀ ਪਠਾਣਾਂ ਦੇ ਨਿੱਜੀ ਹਸਪਤਾਲ ਲੈ ਗਿਆ, ਜਿੱਥੋਂ ਉਸ ਨੂੰ ਸਰਕਾਰੀ ਹਸਪਤਾਲ ਫਤਿਹਗੜ੍ਹ ਸਾਹਿਬ ਲਿਜਾਇਆ ਗਿਆ। ਡਾਕਟਰਾਂ ਨੇ ਨਰਿੰਦਰ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜੋ:Khanna News : ਖੰਨਾ ’ਚ  ਤੇਜ਼ ਰਫ਼ਤਾਰ ਮਹਿੰਦਰਾ ਪਿਕਅੱਪ ਦੀ ਟੱਕਰ ਨਾਲ ਟੈਕਸੀ ਡਰਾਈਵਰ ਦੀ ਹੋਈ ਮੌਤ

ਫਤਹਿਗੜ੍ਹ ਸਾਹਿਬ ਦੇ ਐਸਐਚਓ ਅਮਰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਨਰਿੰਦਰ ਕੁਮਾਰ ਦੇ ਪਿਤਾ ਕਾਕਾ ਸਿੰਘ ਦੀ ਸ਼ਿਕਾਇਤ ’ਤੇ ਪ੍ਰਿਅੰਕਾ ਖ਼ਿਲਾਫ਼ ਖੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਗਿਆ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਦੋਸ਼ੀ ਔਰਤ ਦੀ ਭਾਲ ਜਾਰੀ ਹੈ।

ਇਹ ਵੀ ਪੜੋ:Narnaul Bus Accident: ਨਾਰਨੌਲ 'ਚ ਬੱਚਿਆਂ ਨਾਲ ਭਰੀ ਸਕੂਲੀ ਬੱਸ ਦੀ ਆਟੋ ਨਾਲ ਹੋਈ  ਟੱਕਰ, ਡਰਾਈਵਰ ਜ਼ਖ਼ਮੀ

(For more news apart from husband committed suicide, wife absconding In Fatehgarh Sahib News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement