Khanna News : ਖੰਨਾ ’ਚ  ਤੇਜ਼ ਰਫ਼ਤਾਰ ਮਹਿੰਦਰਾ ਪਿਕਅੱਪ ਦੀ ਟੱਕਰ ਨਾਲ ਟੈਕਸੀ ਡਰਾਈਵਰ ਦੀ ਹੋਈ ਮੌਤ 

By : BALJINDERK

Published : Apr 20, 2024, 3:52 pm IST
Updated : Apr 20, 2024, 3:52 pm IST
SHARE ARTICLE
ਮ੍ਰਿਤਕ ਸਾਗਰ ਮੰਡੇਰ ਦੀ ਫਾਈਲ ਫੋਟੋ
ਮ੍ਰਿਤਕ ਸਾਗਰ ਮੰਡੇਰ ਦੀ ਫਾਈਲ ਫੋਟੋ

Khanna News : ਦਿੱਲੀ ਤੋਂ ਘਰ ਵਾਪਸ ਆ ਰਿਹਾ ਸੀ ਸਾਗਰ, ਪਿਕਅੱਪ ਡਰਾਈਵਰ ਫ਼ਰਾਰ 

Khanna News : ਖੰਨਾ 'ਚ ਸ਼ੁੱਕਰਵਾਰ ਰਾਤ ਨੂੰ SSP ਦਫ਼ਤਰ ਦੇ ਸਾਹਮਣੇ ਇੱਕ ਤੇਜ਼ ਰਫ਼ਤਾਰ ਮਹਿੰਦਰਾ ਪਿਕਅੱਪ ਨੇ ਇੱਕ ਟੈਕਸੀ ਡਰਾਈਵਰ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਟੈਕਸੀ ਡਰਾਈਵਰ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਮੁਲਜ਼ਮ ਮਹਿੰਦਰਾ ਪਿਕਅੱਪ ਦਾ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਇੱਕ ਰਾਹਗੀਰ ਨੇ ਮੁਲਜ਼ਮਾਂ ਦਾ ਕਰੀਬ 4 ਕਿਲੋਮੀਟਰ ਤੱਕ ਪਿੱਛਾ ਵੀ ਕੀਤਾ। ਪਰ ਉਹ ਗੱਡੀ ਨੂੰ ਪਿੰਡੋਂ ਭਜਾਉਣ ਵਿੱਚ ਕਾਮਯਾਬ ਹੋ ਗਿਆ। ਮ੍ਰਿਤਕ ਦੀ ਪਛਾਣ ਸਾਗਰ ਮੰਡੇਰ (46) ਵਾਸੀ ਤੁਰਮਾਰੀ ਵਜੋਂ ਹੋਈ ਹੈ।

ਇਹ ਵੀ ਪੜੋ:Narnaul Bus Accident: ਨਾਰਨੌਲ 'ਚ ਬੱਚਿਆਂ ਨਾਲ ਭਰੀ ਸਕੂਲੀ ਬੱਸ ਦੀ ਆਟੋ ਨਾਲ ਹੋਈ  ਟੱਕਰ, ਡਰਾਈਵਰ ਜ਼ਖ਼ਮੀ  

ਜਾਣਕਾਰੀ ਅਨੁਸਾਰ ਮ੍ਰਿਤਕ ਟੈਕਸੀ ਚਾਲਕ ਸਾਗਰ ਮੰਡੇਰ ਵਰਮਾ ਟੂਰ ਐਂਡ ਟਰੈਵਲ ਕੰਪਨੀ ਵਿਚ ਟੈਕਸੀ ਡਰਾਈਵਰ ਸੀ। ਉਹ ਅਕਸਰ ਦਿੱਲੀ ਜਾਂਦਾ ਰਹਿੰਦਾ ਸੀ। ਉਹ ਕੰਪਨੀ ਦੀ ਕਾਰ ਮੁਰਥਲ ਵਿਚ ਪਾਰਕ ਕਰਕੇ ਵਾਪਸ ਪਿੰਡ ਆ ਰਿਹਾ ਸੀ। ਰਾਤ ਕਰੀਬ 10.30 ਵਜੇ ਸਾਗਰ ਮੰਡੇਰ ਨੇ ਕੰਪਨੀ ਦੀ ਕਾਰ ਕਿਸੇ ਹੋਰ ਡਰਾਈਵਰ ਕੋਲ ਦੇ ਕੇ ਘਰ ਜਾਣਾ ਸੀ।

ਇਹ ਵੀ ਪੜੋ:Roopnager News: ਪੰਜਾਬ ਦਾ ਵਧਾਇਆ ਮਾਣ! ਛੋਟੀ ਉਮਰ ’ਚ ਤੇਗਵੀਰ ਨੇ ਮਾਊਂਟ ਐਵਰੈਸਟ ਬੇਸ ਕੈਂਪ ਕੀਤਾ ਸਰ

ਨੈਸ਼ਨਲ ਹਾਈਵੇਅ ਤੋਂ SSP ਦਫ਼ਤਰ ਦੇ ਸਾਹਮਣੇ ਸਰਵਿਸ ਲੇਨ ਨੂੰ ਜਾਣ ਵਾਲੇ ਕੱਟ 'ਤੇ ਕਾਰ ਕਿਸੇ ਹੋਰ ਡਰਾਈਵਰ ਨੂੰ ਸੌਂਪਣ ਤੋਂ ਬਾਅਦ ਸਾਗਰ ਜਦੋਂ ਸਰਵਿਸ ਲੇਨ ਪਾਰ ਕਰਨ ਲੱਗਾ ਤਾਂ ਪਿੱਛੇ ਤੋਂ ਤੇਜ਼ ਰਫ਼ਤਾਰ ਨਾਲ ਆ ਰਹੇ ਇੱਕ ਮਹਿੰਦਰਾ ਪਿਕਅੱਪ ਦੇ ਚਾਲਕ ਨੇ ਸਾਗਰ ਨੂੰ ਟੱਕਰ ਮਾਰ ਦਿੱਤੀ ਅਤੇ ਫ਼ਰਾਰ ਹੋ ਗਿਆ। ਇਸ ਹਾਦਸੇ ਵਿਚ ਸਾਗਰ ਦੀ ਮੌਤ ਹੋ ਗਈ। ਉੱਥੋਂ ਲੰਘ ਰਿਹਾ ਇੱਕ ਰਾਹਗੀਰ ਉਸ ਦਾ ਪਿੱਛਾ ਕਰ ਰਿਹਾ ਸੀ। ਦੋਸ਼ੀ ਗੁਰੂ ਅਮਰਦਾਸ ਮਾਰਕੀਟ ਦੇ ਸਾਹਮਣੇ ਤੋਂ ਨੈਸ਼ਨਲ ਹਾਈਵੇ 'ਤੇ ਆਪਣੀ ਕਾਰ ਖੜ੍ਹੀ ਕਰਕੇ ਗ੍ਰੀਨਲੈਂਡ ਹੋਟਲ ਨੇੜੇ ਪਿੰਡ ਵੱਲ ਨੂੰ ਫ਼ਰਾਰ ਹੋ ਗਿਆ।

ਇਹ ਵੀ ਪੜੋ:Army soldier Missing News: ਅੰਬਾਲਾ ਛਾਉਣੀ ਤੋਂ ਪੰਜਾਬ ਦਾ ਫੌਜੀ ਜਵਾਨ ਸ਼ੱਕੀ ਹਾਲਾਤਾਂ ’ਚ ਲਾਪਤਾ 

ਸਾਗਰ ਮੰਡੇਰ ਆਪਣੇ ਪਿੱਛੇ ਪਤਨੀ, ਦੋ ਧੀਆਂ ਅਤੇ ਇੱਕ ਪੁੱਤਰ ਛੱਡ ਗਿਆ ਹੈ। ਸਾਗਰ ਦੀ ਵੱਡੀ ਬੇਟੀ ਨੇ ਦੋ ਮਹੀਨਿਆਂ ਬਾਅਦ ਵਿਦੇਸ਼ ਜਾਣਾ ਸੀ। ਘਰ ਵਿਚ ਤਿਆਰੀਆਂ ਚੱਲ ਰਹੀਆਂ ਸਨ ਅਤੇ ਪਰਿਵਾਰ ਖੁਸ਼ ਸੀ ਕਿ ਧੀ ਵਿਦੇਸ਼ ਜਾ ਕੇ ਆਪਣਾ ਭਵਿੱਖ ਸੁਧਰੇਗੀ ਅਤੇ ਪਰਿਵਾਰ ਦਾ ਸਹਾਰਾ ਵੀ ਬਣੇਗੀ। ਇਸ ਦੌਰਾਨ ਪਰਿਵਾਰ ਨੂੰ ਦੁੱਖ ਦੀ ਖ਼ਬਰ ਮਿਲੀ ਕਿ ਸਾਗਰ ਮੰਡੇਰ ਦੀ ਹਾਦਸੇ ਵਿਚ ਮੌਤ ਹੋ ਗਈ ਹੈ।

ਇਹ ਵੀ ਪੜੋ:New Film Christmas Karma : ਗੁਰਿੰਦਰ ਨੇ 'ਕ੍ਰਿਸਮਸ ਕਰਮਾ' ਦਾ ਐਲਾਨ ਕੀਤਾ, ਕੁਨਾਲ ਨਈਅਰ ਅਹਿਮ ਭੂਮਿਕਾ ਨਿਭਾਉਣਗੇ

ਸਿਟੀ ਥਾਣਾ 2 ਦੀ ਪੁਲਿਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐਸ.ਐਚ.ਓ ਗੁਰਮੀਤ ਸਿੰਘ ਨੇ ਦੱਸਿਆ ਕਿ ਫ਼ਿਲਹਾਲ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਵਾਰਿਸਾਂ ਹਵਾਲੇ ਕਰ ਦਿੱਤਾ ਗਿਆ ਹੈ। ਨੈਸ਼ਨਲ ਹਾਈਵੇਅ ਅਤੇ ਸਰਵਿਸ ਲੇਨਾਂ 'ਤੇ ਲੱਗੇ ਕੈਮਰਿਆਂ ਦੀ ਫੁਟੇਜ ਤੋਂ ਮੁਲਜ਼ਮਾਂ ਨੂੰ ਟਰੇਸ ਕਰਕੇ ਗ੍ਰਿਫ਼ਤਾਰ ਕੀਤਾ ਜਾਵੇਗਾ।

ਇਹ ਵੀ ਪੜੋ:US Veto News : ਫਲਸਤੀਨ ਨੂੰ ਸੰਯੁਕਤ ਰਾਸ਼ਟਰ ਦੀ ਪੂਰੀ ਮੈਂਬਰਸ਼ਿਪ ਦੇਣ ਦੇ ਪ੍ਰਸਤਾਵ ਨੂੰ ਅਮਰੀਕਾ ਨੇ 'ਵੀਟੋ' ਕਰ ਦਿੱਤਾ 

(For more news apart from taxi driver died collision with high-speed Mahindra pickup in Khanna News in Punjabi, stay tuned to Rozana Spokesman)

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement