ਖ਼ਬਰਾਂ |

ਤਾਜ਼ਾ |

ਜ਼ਿਆਦਾ ਮੰਗ ਕਾਰਨ ਬਾਸਮਤੀ ਚਾਵਲ ਦੀਆਂ ਕੀਮਤਾਂ ਵਧੀਆਂ
Published : May 20, 2018, 3:00 pm IST
Updated : May 20, 2018, 3:00 pm IST
SHARE ARTICLE
Grain Market
Grain Market

ਉਤਪਾਦਕ ਖੇਤਰਾਂ ਵਲੋਂ ਸਪਲਾਈ ਵਿਚ ਗਿਰਾਵਟ ਕਾਰਨ ਸੀਮਤ ਸਟਾਕ ਰਹਿਣ ਦੇ ਮੁਕਾਬਲੇ ਮੰਗ ਵਿਚ ਆਈ ਤੇਜ਼ੀ ਕਾਰਨ .......

ਨਵੀਂ ਦਿੱਲੀ , 20 ਮਈ : ਉਤਪਾਦਕ ਖੇਤਰਾਂ ਵਲੋਂ ਸਪਲਾਈ ਵਿਚ ਗਿਰਾਵਟ ਕਾਰਨ ਸੀਮਤ ਸਟਾਕ ਰਹਿਣ ਦੇ ਮੁਕਾਬਲੇ ਮੰਗ ਵਿਚ ਆਈ ਤੇਜ਼ੀ ਕਾਰਨ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਥੋਕ ਅਨਾਜ ਮੰਡੀ ਵਿਚ ਬੀਤੇ ਹਫ਼ਤੇ ਬਾਸਮਤੀ ਚਾਵਲ ਦੀਆਂ ਕੀਮਤਾਂ ਵਿਚ ਤੇਜ਼ੀ ਆਈ। ਪਰ ਸੀਮਤ ਸਟਾਕ ਦੇ ਮੁਕਾਬਲੇ ਉਠਾਅ ਘਟਣ ਕਾਰਣ ਕਣਕ ਅਤੇ ਹੋਰ ਮੋਟੇ ਅਨਾਜਾਂ ਦੀਆਂ ਕੀਮਤਾਂ ਵਿਚ ਗਿਰਾਵਟ ਆਈ ਹੈ।

RiceRiceਉਨ੍ਹਾਂ ਨੇ ਕਿਹਾ ਕਿ ਉਤਪਾਦਕ ਖੇਤਰਾਂ ਤੋਂ ਸਪਲਾਈ ਵਿਚ ਵਾਧਾ ਹੋਣ ਕਾਰਨ ਲੋਂੜੀਦਾ ਸਟਾਕ ਹੋਣ ਦੇ ਮੁਕਾਬਲੇ ਆਟਾ ਮਿੱਲਾਂ ਦਾ ਉਠਾਅ ਘਟਣ ਨਾਲ ਕਣਕ ਦੀਆਂ ਕੀਮਤਾਂ 'ਤੇ ਦਬਾਅ ਵੱਧ ਗਿਆ ਹੈ। ਸਰਕਾਰੀ ਅੰਕੜਿਆਂ ਮੁਤਾਬਕ ਇਸ 'ਚ ਵੈਲਿਯੂ ਮਾਰਕੀਟਿੰਗ ਸਾਲ ਵਿਚ ਕਣਕ ਦੀ ਖ਼ਰੀਦ 16 ਫ਼ੀ ਸਦੀ ਵਧ ਕੇ ਤਿੰਨ ਕਰੋੜ 18.7 ਲੱਖ ਟਨ ਹੋ ਗਈ ਅਤੇ ਇਸ ਨਾਲ ਸਰਕਾਰ ਦੇ 3.2 ਕਰੋੜ ਟਨ ਦੇ ਖ਼ਰੀਦ ਟੀਚੇ ਨੂੰ ਪਾਰ ਕਰਨ ਦੀ ਪੂਰੀ ਸੰਭਾਵਨਾ ਹੈ। ਭਾਰਤੀ ਖ਼ਾਦ ਨਿਗਮ (ਐਫ਼ਸੀਆਈ) ਅਤੇ ਰਾਜ ਸਰਕਾਰਾਂ ਦੀਆਂ ਏਜੰਸੀਆਂ ਨੇ ਮਾਰਕੀਟਿੰਗ ਸਾਲ 2017-18 (ਅਪ੍ਰੈਲ ਤੋਂ ਮਾਰਚ) ਦੀ ਸਮਾਨ ਮਿਆਦ ਵਿਚ ਦੋ ਕਰੋੜ 75.7 ਲੱਖ ਟਨ ਕਣਕ ਦੀ ਖ਼ਰੀਦ ਕੀਤੀ ਸੀ।

RiceRiceਸਾਲ 2017-18 ਵਿਚ ਕਣਕ ਦੀ ਕੁਲ ਖ਼ਰੀਦ ਤਿੰਨ ਕਰੋੜ 8.2 ਲੱਖ ਟਨ ਹੋਈ ਅਤੇ ਸਰਕਾਰ ਨੇ ਰਿਕਾਰਡ ਉਤਪਾਦਨ ਹੋਣ ਦੇ ਮੱਦੇਨਜ਼ਰ ਇਸ ਵਾਰ ਜ਼ਿਆਦਾ ਖ਼ਰੀਦ ਦਾ ਟੀਚਾ ਤੈਅ ਕੀਤਾ ਹੈ। ਦੂਜੇ ਪਾਸੇ ਕਣਕ ਦੜਾ (ਮਿੱਲ ਦੇ ਲਈ) ਦੀ ਕੀਮਤ 15 ਰੁਪਏ ਘਟ ਕੇ 1745 -1750 ਰੁਪਏ ਪ੍ਰਤੀ ਕੁਇੰਟਲ 'ਤੇ ਬੰਦ ਹੋਈ। ਆਟਾ ਚੱਕੀ ਡਿਲੀਵਰੀ ਦੀ ਕੀਮਤ ਵੀ ਸਮਾਨ ਅੰਤਰ ਦੀ ਗਿਰਾਵਟ ਨਾਲ 1750-1755 ਰੁਪਏ ਪ੍ਰਤੀ 90 ਕਿੱਲੋਗ੍ਰਾਮ 'ਤੇ ਬੰਦ ਹੋਈ।

Location: India, Delhi, New Delhi

SHARE ARTICLE

ਏਜੰਸੀ

Advertisement

ਪੰਜਾਬ 'ਚ 5,700 FIRs ਦਰਜ ਕਰਵਾਉਣ ਦਾ ਦਾਅਵਾ! ਪਿੰਡਾਂ ਦੀਆਂ ਡਿਫੈਂਸ ਕਮੇਟੀਆਂ ਦੀ ਭੂਮਿਕਾ 'ਤੇ ਮੰਤਰੀ ਹਰਪਾਲ ਚੀਮਾ

16 Oct 2026 2:05 PM

CM ਮਾਨ ਦੇ ਫਰਾਂਸ ਦੌਰੇ 'ਤੇ ਹਾਈ ਕੋਰਟ ਸਖ਼ਤ! ਕੇਂਦਰ ਤੋਂ ਮੰਗਿਆ ਜਵਾਬ

15 Oct 2026 3:02 PM

Bride Arrested at Delhi Airport | 51 ਲੱਖ ਦੀ ਕਥਿਤ ਠੱਗੀ! 7 ਸਾਲ ਬਾਅਦ ਕੈਨੇਡਾ ਤੋਂ ਪਰਤੀ ਲਾੜੀ ਕੀਤੀ ਕਾਬੂ

11 Oct 2026 2:11 PM

ਰੋਟੀ ਖਾਣ ਘਰ ਜਾ ਰਿਹਾ ਨੌਜਵਾਨ ਰਸਤੇ 'ਚ ਡਿੱਗਿਆ ! ਸ਼ੱਕੀ ਹਾਲਾਤਾਂ 'ਚ ਮੌ*ਤ

09 Oct 2026 3:00 PM

ਮੈਡ ਸੰਧੂ ਕਤਲ ਮਾਮਲੇ 'ਚ ਵੱਡੀ ਕਾਰਵਾਈ! ਇਕ ਮੁਲਜ਼ਮ ਗ੍ਰਿਫ਼ਤਾਰ

08 Oct 2026 3:03 PM
Advertisement