
73 ਫ਼ੀਸਦੀ ਵੋਟਿੰਗ ਡਾ.ਧਰਮਵੀਰ ਗਾਂਧੀ ਦੇ ਹੱਕ ਵਿਚ
ਪਟਿਆਲਾ- ਪੰਜਾਬ ਵਿਚ ਲੋਕ ਸਭਾ ਚੋਣਾਂ ਦੀਆਂ 13 ਸੀਟਾਂ ਤੇ ਵੋਟਿੰਗ 19 ਮਈ ਨੂੰ ਮੁਕੰਮਲ ਹੋ ਚੁੱਕੀਆ ਹਨ। ਲੋਕ ਸਭਾ ਚੋਣਾਂ ਦਾ ਨਤੀਜਾ 23 ਮਈ ਨੂੰ ਐਲੋਨਿਆ ਜਾਵੇਗਾ ਸਾਰੇ ਸਿਆਸੀ ਆਗੂਆਂ ਅਤੇ ਜਨਤਾ ਨੂੰ 23 ਮਈ ਦੀ ਉਡੀਕ ਹੈ। ਉਥੇ ਹੀ ਲੋਕਾਂ ਦੀ ਰਾਏ ਜਾਣਨ ਲਈ ‘ਸਪੋਕਸਮੈਨ ਵੈੱਬਟੀਵੀ’ ਵੱਲੋਂ ਪੰਜਾਬ ਦੇ ਪਟਿਆਲਾ ਦੀ ਲੋਕ ਸਭਾ ਸੀਟ ਤੋਂ ਸਰਵੇ ਕੀਤਾ ਗਿਆ।
ਕੀਤੇ ਗਏ ਸਰਵੇ ਦੇ ਮੁਤਾਬਕ ਪਟਿਆਲਾ ਹਲਕੇ ਤੋਂ ਪੀਡੀਏ ਗਠਜੋੜ ਤੋਂ ਧਰਮਵੀਰ ਗਾਂਧੀ ਨੂੰ ਉਮੀਦਵਾਰ ਚੁਣਿਆ ਗਿਆ ਹੈ ਅਤੇ ਪਟਿਆਲੇ ਤੋਂ ਧਰਮਵੀਰ ਗਾਂਧੀ ਨੂੰ ਹੀ ਜਿੱਤ ਹਾਸਲ ਹੋ ਸਕਦੀ ਹੈ। ਕਾਂਗਰਸ ਪਾਰਟੀ ਤੋਂ ਮਹਾਰਾਣੀ ਪ੍ਰਨੀਤ ਕੌਰ ਨੂੰ ਉਮੀਦਵਾਰ ਚੁਣਿਆ ਗਿਆ ਹੈ ਅਤੇ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
Lok Sabha Election
‘ਸਪੋਕਸਮੈਨ ਵੈੱਬਟੀਵੀ’ ਵਲੋਂ ਕੀਤੀ ਐਗਜ਼ਿਟ ਪੋਲ ਦੇ ਅੰਕੜਿਆਂ ਮੁਤਾਬਕ 27ਫ਼ੀਸਦੀ ਵੋਟਿੰਗ ਪ੍ਰਨੀਤ ਕੌਰ ਦੇ ਹੱਕ ਵਿਚ ਅਤੇ 73 ਫ਼ੀਸਦੀ ਵੋਟਿੰਗ ਡਾ.ਧਰਮਵੀਰ ਗਾਂਧੀ ਦੇ ਹੱਕ ਵਿਚ ਹੋਈ ਹੈ। ਐਗਜ਼ਿਟ ਪੋਲ ਦੇ ਮੁਤਾਬਕ ਪਟਿਆਲਾ ਤੋਂ ਕਾਂਗਰਸ ਦੇ ਉਮੀਦਵਾਰ ਧਰਮਵੀਰ ਗਾਂਧੀ ਜਿੱਤ ਸਕਦੇ ਹਨ।