ਜੇ ਭਗਵੰਤ ਮਾਨ ਇਸ ਵਾਰ ਫਿਰ ਜਿੱਤਦੇ ਹਨ ਤਾਂ ਮਿਲੇਗਾ ਵੱਡਾ ਅਹੁਦਾ, ਜਾਣੋ
Published : May 20, 2019, 6:13 pm IST
Updated : May 20, 2019, 7:16 pm IST
SHARE ARTICLE
Bhagwant Maan
Bhagwant Maan

ਐਗਜ਼ਿਟ ਪੋਲ ਦੇ ਨਤੀਜੇ ਐਨਜੀਏ ਦੇ ਹੱਕ ਵਿਚ ਆਉਣ ਦੇ ਬਾਵਜੂਦ ਤੀਜੇ ਮੋਰਚੇ ਦੇ ਆਗੂਆਂ ਨੇ ਸਰਕਾਰ ਬਣਨ...

ਜਲੰਧਰ: ਐਗਜ਼ਿਟ ਪੋਲ ਦੇ ਨਤੀਜੇ ਐਨਡੀਏ ਦੇ ਹੱਕ ਵਿਚ ਆਉਣ ਦੇ ਬਾਵਜੂਦ ਤੀਜੇ ਮੋਰਚੇ ਦੇ ਆਗੂਆਂ ਨੇ ਸਰਕਾਰ ਬਣਨ ਦੀ ਆਸ ਨਹੀਂ ਛੱਡੀ ਅਤੇ ਨਤੀਜਿਆਂ ਤੋਂ ਬਾਅਦ ਪੈਦਾ ਹੋਣ ਵਾਲੀ ਸੰਭਾਵਤ ਸਥਿਤੀ ਨੂੰ ਲੈ ਕੇ ਮੋਰਚੇ ਦੇ ਆਗੂਆਂ ਵਿਚ ਰਣਨੀਤੀ ਬਣਾਈ ਜਾ ਰਹੀ ਹੈ। ਇਸ ਨੂੰ ਲੈ ਕੇ ਚੰਦਰਬਾਬੂ ਨਾਇਡੂ ਨਾ ਸਿਰਫ਼ ਦੱਖਣੀ ਭਾਰਤ ਦੀਆਂ ਪਾਰਟੀਆਂ ਨਾਲ ਗੱਲ ਕਰ ਰਹੇ ਹਨ ਬਲਕਿ ਨਰਿੰਦਰ ਮੋਦੀ ਨੂੰ ਰੋਕਣ ਲਈ ਕਾਂਗਰਸ ਦਾ ਸਮਰਥਨ ਲੈਣ  ਦੀ ਵੀ ਯੋਜਨਾ ਬਣਾਈ ਜਾ ਰਹੀ ਹੈ।

ਚੋਣ ਨਤੀਜਿਆਂ ਤੋਂ ਬਾਅਦ ਜੇਕਰ 1996 ਵਰਗੀ ਸਥਿਤੀ ਪੈਦਾ ਹੁੰਦੀ ਹੈ ਤਾਂ ਕਾਂਗਰਸ ਦੇ ਸਮਰਥਨ ਨਾਲ ਤੀਜੇ ਮੋਰਚੇ ਦੀ ਸਰਕਾਰ ਬਣਨ ਦੀ ਵੀ ਆਸ ਜਤਾਈ ਜਾ ਰਹੀ ਹੈ। ਮੋਰਚੇ ਦੇ ਆਗੂਆਂ ਵਿਚਾਲੇ ਸਰਕਾਰ ਬਣਨ ਦੀ ਸਥਿਤੀ ‘ਚ ਮੰਤਰੀਆਂ ਦੇ ਨਾਵਾਂ ‘ਤੇ ਵੀ ਵਿਚਾਰ ਹੋਇਆ ਹੈ। ਜੇਕਰ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਸੰਗਰੂਰ ਤੋਂ ਫਿਰ ਚੋਣ ਜਿੱਤਦੇ ਹਨ ਤਾਂ ਆਪ ਆਦਮੀ ਪਾਰਟੀ ਦੇ ਕੋਟੇ ਵਿਚੋਂ ਭਗਵੰਤ ਮਾਨ ਨੂੰ ਐਚਆਰਡੀ ਮੰਤਰੀ ਬਣਾਇਆ ਜਾ ਸਕਦਾ ਹੈ।

ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਦੇ ਚਿਹਰੇ ਨੂੰ ਲੈ ਕੇ ਵੀ ਮੋਰਚੇ ਦੇ ਆਗੂਆਂ ਵਿਚਾਲੇ ਚਰਚਾ ਹੋਈ ਹੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਇਸ ਸਰਕਾਰ ‘ਚ ਸ਼ਾਮਲ ਹੋਣ ਲਈ ਦੋ ਮੰਤਰੀਆਂ ਦੇ ਅਹੁਦੇ ਮੰਗੇ ਗਏ ਹਨ, ਇਨ੍ਹਾਂ ਵਿਚੋਂ ਇਕ ਮੰਤਰੀ ਰਾਜ ਸਭਾ ‘ਚੋਂ ਹੋ ਸਕਦਾ ਹੈ। ਇਸ ਸਬੰਧੀ ਕੱਲ੍ਹ ਚੰਦਰ ਬਾਬੂ ਨਾਇਡੂ, ਅਰਵਿੰਦ ਕੇਜਰੀਵਾਲ, ਮਮਤਾ ਬੈਨਰਜੀ ਅਤੇ ਭਗਵੰਤ ਮਾਨ ਲੰਚ ਉਤ ਵੀ ਚਰਚਾ ਕਰਨਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement