ਬਾਦਲ-ਕੈਪਟਨ ਦੇ ਗਿਟਮਿਟ ਬਾਰੇ 'ਆਪ' ਦੇ ਦੋਸ਼ਾਂ 'ਤੇ ਨਵਜੋਤ ਸਿੱਧੂ ਨੇ ਲਗਾਈ ਮੋਹਰ: ਭਗਵੰਤ ਮਾਨ
Published : May 18, 2019, 5:45 pm IST
Updated : May 18, 2019, 5:45 pm IST
SHARE ARTICLE
Bhagwant Mann
Bhagwant Mann

ਸਫ਼ਾਈ ਨਹੀਂ ਹੁਣ ਅਸਤੀਫ਼ਾ ਦੇਣ ਕੈਪਟਨ ਅਮਰਿੰਦਰ: ਆਪ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਸ਼ੁੱਕਰਵਾਰ ਨੂੰ ਬਠਿੰਡਾ 'ਚ ਚੋਣ ਰੈਲੀਆਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਦੀ ਆਪਸੀ ਗਿਟਮਿਟ ਦਾ ਖ਼ੁਲਾਸਾ ਕਰਕੇ ਆਮ ਆਦਮੀ ਪਾਰਟੀ ਵਲੋਂ ਸ਼ੁਰੂ ਤੋਂ ਹੀ ਲਗਾਏ ਜਾ ਰਹੇ ਇਨ੍ਹਾਂ ਦੋਸ਼ਾਂ 'ਤੇ ਮੋਹਰ ਲਗਾ ਦਿਤੀ ਹੈ, ਕਿ ਇਹ ਦੋਵੇਂ ਸਿਆਸੀ ਪਰਿਵਾਰ ਆਪਸ 'ਚ ਰਲੇ ਹੋਏ ਹਨ, ਇਕ ਦੂਜੇ ਦੇ ਹਿੱਤ ਪੂਰਦੇ ਹਨ ਅਤੇ ਗੁਨਾਹਾਂ 'ਤੇ ਪਰਦਾ ਪਾਉਂਦੇ ਹਨ।

Bhagwant MannBhagwant Mann

ਸ਼ਨਿਚਰਵਾਰ ਨੂੰ 'ਆਪ' ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਵੈਸੇ ਤਾਂ ਪਿਛਲੇ 3 ਸਾਲਾਂ ਤੋਂ ਦੋਵਾਂ ਟੱਬਰਾਂ ਵਿਚਾਲੇ ਖੇਡੇ ਜਾ ਰਹੇ 'ਫਰੈਂਡਲੀ ਮੈਚ' ਬਾਰੇ ਲਗਭਗ ਸਾਰਾ ਪੰਜਾਬ ਜਾਣ ਹੀ ਗਿਆ ਸੀ, ਪਰੰਤੂ ਰਹਿੰਦੇ ਭਰਮ-ਭੁਲੇਖੇ ਕੱਲ੍ਹ ਨਵਜੋਤ ਸਿੰਘ ਸਿੱਧੂ ਨੇ ਕੱਢ ਦਿੱਤੇ, ਜੋ ਨਾ ਕੇਵਲ ਕਾਂਗਰਸੀ ਹਨ, ਸਗੋਂ ਕੈਪਟਨ ਅਮਰਿੰਦਰ ਸਿੰਘ ਦੀ ਵਜ਼ਾਰਤ 'ਚ ਪ੍ਰਮੁੱਖ ਮੰਤਰੀ ਹਨ। 

ਭਗਵੰਤ ਮਾਨ ਨੇ ਕਿਹਾ ਕਿ ਜੇਕਰ ਇਨ੍ਹਾਂ ਦੋਵਾਂ ਸਿਆਸੀ ਟੱਬਰਾਂ ਦੀ ਆਪਸੀ ਮਿਲੀਭੁਗਤ ਨਾ ਹੁੰਦੀ ਤਾਂ ਨਾ ਬਾਦਲਾਂ ਵਿਰੁੱਧ ਚੱਲਦੇ ਭ੍ਰਿਸ਼ਟਾਚਾਰ ਦੇ ਕੇਸ ਰਫ਼ਾ-ਦਫ਼ਾ ਹੁੰਦੇ ਅਤੇ ਨਾ ਹੀ ਅੰਮ੍ਰਿਤਸਰ ਅਤੇ ਲੁਧਿਆਣਾ ਸਿਟੀ ਸੈਂਟਰ ਦੇ ਬਹੁ-ਕਰੋੜੀ ਘੁਟਾਲਿਆਂ 'ਚੋਂ ਕੈਪਟਨ ਅਮਰਿੰਦਰ ਸਿੰਘ ਨੂੰ ਕੋਈ ਰਾਹਤ ਜਾਂ ਕਲਿੱਨ ਚਿੱਟ ਨਾ ਮਿਲਦੀ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਚਾਹੁੰਦਾ ਤਾਂ ਨਾ ਮਜੀਠੀਆ ਵਰਗੇ ਹੁਣ ਤੱਕ ਡਰੱਗ ਕੇਸਾਂ 'ਚੋਂ ਬਚੇ ਰਹਿੰਦੇ ਅਤੇ ਨਾ ਹੀ ਬੇਅਦਬੀਆਂ ਅਤੇ ਬਹਿਬਲ ਕਲਾਂ ਦੇ ਗੁਨਾਹਗਾਰ ਬਾਦਲ ਖੁੱਲ੍ਹੇ ਘੁੰਮਦੇ।

AAPAAP

ਭਗਵੰਤ ਮਾਨ ਨੇ ਕਿਹਾ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਮਾਮਲੇ 'ਤੇ ਸਫ਼ਾਈਆਂ ਦੇਣ ਦੀ ਜ਼ਰੂਰਤ ਨਹੀਂ, ਸਗੋਂ ਨੈਤਿਕ ਤੌਰ 'ਤੇ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ, ਕਿਉਂਕਿ ਨਵਜੋਤ ਸਿੰਘ ਸਿੱਧੂ ਵਿਰੋਧੀ ਧਿਰ ਨਾਲ ਨਹੀਂ ਸੱਤਾਧਾਰੀ ਕਾਂਗਰਸ ਨਾਲ ਸੰਬੰਧ ਰੱਖਦੇ ਹਨ। ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਜਾਂ ਕੋਰਟਾਂ, ਕਚਹਿਰੀਆਂ, ਬੇਅਦਬੀਆਂ ਅਤੇ ਬਹਿਬਲ ਕਲਾਂ-ਕੋਟਕਪੂਰਾ ਗੋਲੀਕਾਂਡ ਦੇ 'ਪਾਪਾਂ' ਵਿਰੁੱਧ ਸਜਾ ਦੇਣ ਜਾ ਨਾ ਦੇਣ,

ਪਰੰਤੂ ਐਤਵਾਰ 19 ਮਈ ਨੂੰ ਲੱਗ ਰਹੀ ਲੋਕਤੰਤਰੀ ਅਦਾਲਤ 'ਚ ਪੰਜਾਬ ਦੇ ਲੋਕਾਂ ਨੇ ਬਾਦਲ ਪਰਿਵਾਰ ਅਤੇ ਕੈਪਟਨ ਅਮਰਿੰਦਰ ਸਿੰਘ ਐਂਡ ਪਾਰਟੀ ਨੂੰ ਸਜਾ ਤੈਅ ਕਰ ਦੇਣਗੇ, ਜਿਸ ਦਾ ਐਲਾਨ ਆਉਂਦੀ 23 ਮਈ ਨੂੰ ਹੋਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement