BSF ਜਵਾਨਾਂ ਨੇ ਢੇਰ ਕੀਤੇ ਦੋ ਪਾਕਿਸਤਾਨੀ ਡਰੋਨ, ਕੌਮਾਂਤਰੀ ਸਰਹੱਦ ਨੇੜਿਉਂ 2 ਕਿਲੋ ਹੈਰੋਇਨ ਬਰਾਮਦ
Published : May 20, 2023, 12:36 pm IST
Updated : May 20, 2023, 12:36 pm IST
SHARE ARTICLE
2 Pakistani drones shot down by BSF along international border
2 Pakistani drones shot down by BSF along international border

ਪਿੰਡ ਧਾਰੀਵਾਲ ਅਤੇ ਰਤਨ ਖੁਰਦ ਵਿਚ ਗਸ਼ਤ ਕਰ ਰਹੇ ਸਨ ਜਵਾਨ

 

ਅੰਮ੍ਰਿਤਸਰ: ਸੀਮਾ ਸੁਰੱਖਿਆ ਬਲਾਂ ਨੇ ਪਾਕਿਸਤਾਨੀ ਤਸਕਰਾਂ ਦੀਆਂ ਦੋ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿਤਾ ਹੈ। ਦਰਅਸਲ ਬੀ.ਐਸ.ਐਫ. ਨੇ ਦੋ ਪਾਕਿਸਤਾਨੀ ਡਰੋਨ ਢੇਰ ਕੀਤੇ ਹਨ। ਇਸ ਦੇ ਨਾਲ ਹੀ ਬੀ.ਐਸ.ਐਫ. ਜਵਾਨਾਂ ਨੇ ਹੈਰੋਇਨ ਦੀ ਇਕ ਖੇਪ ਵੀ ਬਰਾਮਦ ਕੀਤੀ ਹੈ। ਡਰੋਨ ਮਿਲਣ ਤੋਂ ਬਾਅਦ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

ਇਹ ਵੀ ਪੜ੍ਹੋ: ਪੰਜਾਬ ਵਿਚ 24 ਹਜ਼ਾਰ ਮ੍ਰਿਤਕਾਂ ਨੂੰ ਵੀ ਮਿਲਦਾ ਰਿਹਾ ਰਾਸ਼ਨ? ਜਾਂਚ ਦੌਰਾਨ ਖੁਰਾਕ ਤੇ ਸਪਲਾਈ ਵਿਭਾਗ ਦੇ ਕਾਰਨਾਮੇ ਦਾ ਹੋਇਆ ਖ਼ੁਲਾਸਾ

ਮਿਲੀ ਜਾਣਕਾਰੀ ਅਨੁਸਾਰ ਬੀ.ਐਸ.ਐਫ ਨੇ ਇਹ ਦੋਵੇਂ ਡਰੋਨ ਅੰਮ੍ਰਿਤਸਰ ਸੈਕਟਰ ਅਧੀਨ ਪੈਂਦੇ ਧਾਰੀਵਾਲ ਅਤੇ ਰਤਨ ਖੁਰਦ ਇਲਾਕੇ ਵਿਚ ਢੇਰ ਕੀਤੇ ਹਨ। ਬੀ.ਐਸ.ਐਫ. ਤੋਂ ਮਿਲੀ ਜਾਣਕਾਰੀ ਅਨੁਸਾਰ ਪਹਿਲਾ ਡਰੋਨ ਸ਼ੁਕਰਵਾਰ ਰਾਤ 8.55 ਵਜੇ ਪਿੰਡ ਧਾਰੀਵਾਲ ਨੇੜੇ ਘੁੰਮਦਾ ਦੇਖਿਆ ਗਿਆ, ਜਿਸ ਤੋਂ ਬਾਅਦ ਜਵਾਨਾਂ ਨੇ ਗੋਲੀਬਾਰੀ ਸ਼ੁਰੂ ਕਰ ਦਿਤੀ।

ਇਹ ਵੀ ਪੜ੍ਹੋ: ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਪਤੀ-ਪਤਨੀ ਅਤੇ 6 ਸਾਲਾ ਮਾਸੂਮ ਦੀ ਮੌਤ

ਗੋਲੀਬਾਰੀ ਦੌਰਾਨ ਡਰੋਨ ਦੀ ਆਵਾਜ਼ ਬੰਦ ਹੋ ਗਈ। ਜਦੋਂ ਲੋਕੇਸ਼ਨ ਦੀ ਤਲਾਸ਼ੀ ਲਈ ਗਈ ਤਾਂ ਉਥੋਂ ਡਰੋਨ ਬਰਾਮਦ ਹੋਇਆ। ਹੁਣ ਇਲਾਕੇ ਦੀ ਤਲਾਸ਼ੀ ਲਈ ਗਈ ਹੈ ਤਾਂ ਜੋ ਡਰੋਨ ਰਾਹੀਂ ਲਿਆਂਦੀ ਗਈ ਖੇਪ ਦਾ ਪਤਾ ਲਗਾਇਆ ਜਾ ਸਕੇ। ਉਧਰ ਰਤਨ ਖੁਰਦ ਇਲਾਕੇ ਵਿਚ ਇਕ ਹੋਰ ਡਰੋਨ ਮਿਲਿਆ ਹੈ। ਇਥੇ ਵੀ ਰਾਤ 9.55 ਵਜੇ ਡਰੋਨ ਦੀ ਆਵਾਜ਼ ਸੁਣਾਈ ਦਿਤੀ। ਜਦੋਂ ਜਵਾਨਾਂ ਨੇ ਆਵਾਜ਼ ਵੱਲ ਗੋਲੀਬਾਰੀ ਕੀਤੀ ਤਾਂ ਡਰੋਨ ਦੀ ਆਵਾਜ਼ ਬੰਦ ਹੋ ਗਈ। ਤਲਾਸ਼ੀ ਦੌਰਾਨ ਡਰੋਨ ਖੇਤਾਂ ਵਿਚ ਡਿਗਿਆ ਮਿਲਿਆ।

ਇਹ ਵੀ ਪੜ੍ਹੋ: ਪਹਿਲਵਾਨਾਂ ਨੇ ਵਾਪਸ ਹੀ ਕਰਨਾ ਹੈ ਤਾਂ ਪੈਸੇ ਵਾਪਸ ਕਰਨ ਕਿਉਂਕਿ ਤਮਗ਼ਾ ਤਾਂ 15 ਰੁਪਏ 'ਚ ਵਿਕੇਗਾ : ਬ੍ਰਿਜ ਭੂਸ਼ਣ ਸ਼ਰਨ ਸਿੰਘ

ਬੀ.ਐਸ.ਐਫ. ਵਲੋਂ ਰਤਨ ਖੁਰਦ ਇਲਾਕੇ ਵਿਚ ਢੇਰ ਕੀਤੇ ਗਏ ਡਰੋਨ ਵਿਚੋਂ ਦੋ ਕਿਲੋ ਹੈਰੋਇਨ ਦੀ ਖੇਪ ਵੀ ਬਰਾਮਦ ਹੋਈ ਹੈ। ਫਿਲਹਾਲ ਬੀ.ਐਸ.ਐਫ. ਨੇ ਖੇਪ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਬਤ ਕੀਤੀ ਖੇਪ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 15 ਕਰੋੜ ਰੁਪਏ ਦੱਸੀ ਜਾ ਰਹੀ ਹੈ। ਬੀ.ਐਸ.ਐਫ. ਵਲੋਂ ਢੇਰ ਕੀਤੇ ਗਏ ਦੋਵੇਂ ਡਰੋਨ ਇਕੋ ਕਿਸਮ ਦੇ ਹਨ। ਇਹ Quadcopter DJI Matrice 300 RTK ਹੈ, ਜਿਸ ਦੀ ਵਰਤੋਂ ਤਸਕਰਾਂ ਵਲੋਂ ਸਰਹੱਦ ਪਾਰੋਂ ਛੋਟੀਆਂ ਅਤੇ ਘੱਟ ਵਜ਼ਨ ਦੀਆਂ ਖੇਪਾਂ ਲਿਆਉਣ ਲਈ ਕੀਤੀ ਜਾਂਦੀ ਹੈ।  

Location: India, Punjab, Amritsar

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement