
ਪੰਥਕ ਸਿਆਸਤ ਵਿਚ ਜੋਧਪੁਰ ਨਜ਼ਰਬੰਦਾਂ ਦਾ ਮਸਲਾ ਗਰਮਾ ਗਿਆ ਹੈ। ਫ਼ੈਡਰੇਸ਼ਨ ਆਗੂ ਮੋਦੀ ਸਰਕਾਰ ਤੋ ਖ਼ਫ਼ਾ ਹਨ ਜਿਸ ਨੇ ਪੰਜਾਬ ਤੇ....
ਅੰਮ੍ਰਿਤਸਰ : ਪੰਥਕ ਸਿਆਸਤ ਵਿਚ ਜੋਧਪੁਰ ਨਜ਼ਰਬੰਦਾਂ ਦਾ ਮਸਲਾ ਗਰਮਾ ਗਿਆ ਹੈ। ਫ਼ੈਡਰੇਸ਼ਨ ਆਗੂ ਮੋਦੀ ਸਰਕਾਰ ਤੋ ਖ਼ਫ਼ਾ ਹਨ ਜਿਸ ਨੇ ਪੰਜਾਬ ਤੇ ਹਰਿਆਣਾ ਹਰਿਆਣਾ ਕੋਰਟ ਚ ਸੈਸ਼ਨ ਜਜ ਅੰਮ੍ਰਿਤਸਰ ਵਲੋਂ ਦਿਤੇ ਗਏ ਫ਼ੈਸਲੇ ਵਿਰੁਧ ਅਪੀਲ ਦਾਖ਼ਲ ਕਰ ਦਿਤੀ ਹੈ । ਇਸ ਮਸਲੇ ਕਾਰਨ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪਰਕਾਸ਼ ਸਿੰਘ ਬਾਦਲ ਬੁਰੀ ਤਰ੍ਹਾਂ ਘਿਰ ਗਏ ਹਨ। ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਸਾਬਕਾ ਪ੍ਰਧਾਨਾ ਜਸਬੀਰ ਸਿੰਘ ਘੁੰਮਣ, ਮਨਜੀਤ ਸਿੰਘ ਭੋਮਾ ਨੇ ਭਾਜਪਾ ਨਾਲ ਸਾਂਝ ਰੱਖਣ ਵਾਲੇ ਸ਼੍ਰੋਮਣੀ ਅਕਾਲੀ ਦਲ ਤੇ ਤਿੱਖੇ ਹਮਲੇ ਵੀ ਕੀਤੇ
ਕਿ ਭਾਰਤੀ ਜਨਤਾ ਪਾਰਟੀ ਦੇ ਆਗਆਂ ਦਾ ਸਿੱਖਾਂ ਪ੍ਰਤੀ ਵਰਤਾਅ ਠੀਕ ਨਹੀਂ ਹੈ। ਫ਼ੈਡਰੇਸ਼ਨ ਅਤੇ ਕਾਫ਼ੀ ਅਕਾਲੀ ਆਗੂ ਬਾਦਲਾਂ ਨਾਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਵਧੀਆ ਸਿੱਖ ਕਰਾਰ ਦਿੰਦੇ ਹਨ ਜਿਨ੍ਹਾਂ ਸਾਕਾ ਨੀਲਾ ਤਾਰਾ ਸਮੇਂ ਕਾਂਗਰਸ ਨੂੰ ਅਲਵਿਦਾ ਕਹੀ ਤੇ ਪਹਿਲੀ ਸਰਕਾਰ ਵੇਲੇ ਕੈਪਟਨ ਨੇ ਇਕ-ਇਕ ਲੱਖ ਰੁਪਏ ਦੀ ਰਾਸ਼ੀ ਰਾਹਤ ਵਜੋਂ ਜੋਧਪੁਰ ਦੇ ਨਜ਼ਰਬੰਦਾਂ ਨੂੰ ਦਿਤੀ ਪਰ 15 ਸਾਲ ਹਕੂਮਤ ਕਰਨ ਵਾਲੀ ਬਾਦਲ ਸਰਕਾਰ ਨੇ ਇਕ ਕੌਡੀ ਵੀ ਨਹੀਂ ਦਿਤੀ।
ਫ਼ੈਡਰੇਸ਼ਨ ਆਗੂਆਂ ਨੇ ਪਰਕਾਸ਼ ਸਿੰਘ ਬਾਦਲ , ਸੁਖਬੀਰ ਸਿੰਘ ਬਾਦਲ ਨੂੰ ਸਿਆਸੀ ਸਥਿਤੀ ਸਪੱਸ਼ਟ ਕਰਨ ਲਈ ਕਿਹਾ ਹੈ। ਕੇਂਦਰੀ ਵਜ਼ੀਰ ਹਰਸਿਮਰਤ ਕੌਰ ਬਾਦਲ ਨੂੰ ਵੀ ਜ਼ੋਰ ਦਿਤਾ ਹੈ ਕਿ ਉਹ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਰਾਹੀ ਅਪੀਲ ਵਾਪਸ ਕਰਵਾਉਣ। ਫ਼ੈਡਰੇਸ਼ਨ ਆਗੂ ਕੈਪਟਨ ਅਮਰਿੰਦਰ ਸਿੰਘ ਜਦ ਦੂਸਰੀ ਵਾਰੀ ਮੁੱਖ ਮੰਤਰੀ ਬਣ ਕੇ ਸ਼ੁਕਰਾਨੇ ਵਜੋਂ ਦਰਬਾਰ ਸਾਹਿਬ ਆਏ ਤਾਂ ਉਹ ਸੂਚਨਾ ਕੇਂਦਰ ਮਿਲੇ ਤੇ ਸਮੁਚੀ ਸਥਿਤੀ ਤੋਂ ਜਾਣੂੰ ਕਰਵਾਉਂਦੇ ਹੋਏ ਕਿਹਾ ਕਿ ਸੈਸ਼ਨ ਕੋਰਟ ਅੰਮ੍ਰਿਤਸਰ ਨੇ ਉਨ੍ਹਾਂ ਨੂੰ ਰਾਹਤ ਦਿਤੀ ਹੈ,
ਇਸ ਲਈ ਪੰਜਾਬ ਸਰਕਾਰ ਕੋਈ ਅਪੀਲ ਨਾ ਕਰੇ। ਕੈਪਟਨ ਅਮਰਿੰਦਰ ਸਿੰਘ ਨੇ ਤੁਰਤ ਐਡਵੋਕੇਟ ਜਨਰਲ ਪੰਜਾਬ ਨੂੰ ਫ਼ੋਨ ਕੀਤਾ ਅਤੇ ਆਦੇਸ਼ ਦਿਤੇ ਕਿ ਸੈਸ਼ਨ ਕੋਰਟ ਅੰਮ੍ਰਿਤਸਰ ਦੇ ਫ਼ੈਸਲੇ ਵਿਰੁਧ ਕੋਈ ਅਪੀਲ ਨਾ ਕੀਤੀ ਜਾਵੇ ਪਰ ਮੋਦੀ ਸਰਕਾਰ ਨੇ ਅਪੀਲ ਦਾ ਸਮਾਂ ਲੰਘ ਜਾਣ ਦੇ ਬਾਵਜੂਦ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਮੁਕੱਦਮਾ ਦਰਜ ਕਰ ਦਿਤਾ। ਫ਼ੈਡਰੇਸ਼ਨ ਆਗੂਆਂ ਨੇ 10 ਮੈਂਬਰੀ ਕਮੇਟੀ ਦਾ ਗਠਨ ਕਰ ਕੇ ਸੁਖਬੀਰ ਸਿੰਘ ਬਾਦਲ , ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਲ , ਲੋਕ ਸਭਾ ਮੈਬਰ ਪ੍ਰੇਮ ਸਿੰਘ ਚੰਦੂਮਾਜਰਾ , ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੂੰ ਮਿਲ ਚੁੱਕੇ ਹਨ
ਜਿਨਾ ਉਨਾ ਦੇ ਹੱਕ ਵਿਚ ਭਰਵਾਂ ਹੁੰਗਾਰਾਂ ਭਰਿਆ ਹੈ । ਇਹ 10 ਮੈਬਰੀ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿ ਗੁਰਬਚਨ ਸਿੰਘ , ਸਿਆਸੀ ਦਲਾਂ ਦਾ ਮੁੱਖੀਆਂ ਨੂੰ ਮਿਲ ਰਹੀ ਹੈ । 6 ਜੂਨ 1984 ਨੂੰ ਜੋਧਪੁਰ ਦੇ ਨਜਰਬੰਦ ਸਚਖੰਡ ਹਰਿਮੰਦਰ ਸਾਹਿਬ ਚੋ ਫੌਜੀ ਹਮਲੇ ਸਮੇ ਫੜੇ ਗਏ ਸਨ । ਇਨਾ ਨੂੰ ਫੌਜੀ ਕੈਪਾਂ ਵਿਚ ਤਸੀਹੇ ਦਿਤੇ ਗਏ । 1750 ਦੇ ਕਰੀਬ ਫੜੇ ਗਏ ਸਿਖਾਂ ਨੂੰ ਪਹਿਲਾਂ ਪੰਜਾਬ ਦੀਆਂ ਵੱਖ ਵੱਖ ਜੇਲਾਂ ਵਿਚ ਰੱਖਿਆ ਗਿਆ ।
ਕੁਲ 379 ਸਿੱਖਾਂ ਖਿਲਾਫ ਐਫ ਆਈ ਦਰਜ ਹੋਈ , 14 ਪੀ ਉ ਕਰਾਰ ਦਿਤੇ 365 ਜੋਧਪੁਰ ਜੇਲ ਵਿਚ ਭੇਜੇ ਇਨਾ ਚ ਦੋ ਬੀਬੀਆਂ ਵੀ ਸਨ, ਇਨਾ ਨੂੰ ਜੇਲ ਵਿਚ ਵੀ ਟਾਰਚਰ ਕੀਤਾ ਜਾਂਦਾ ਰਿਹਾ । ਸਰਕਾਰ ਨੇ ਜੋਧਪੁਰ ਜੇਲ ਵਿਚ ਸੀ ਬੀ ਆਈ ਦੀ ਸਪੈਸ਼ਲ ਅਦਾਲਤ ਬਣਾ ਦਿਤੀ ਜਿਥੇ ਪਹਿਲੀ ਪੇਸ਼ੀ 16 ਮਾਰਚ 1985 ਨੂੰ ਹੋਈ । ਜੋਧਪੁਰ ਜੇਲ ਵਿਚ ਸਭ ਇਕੱਠੇ ਕਰ ਦਿਤੇ। ਪੰਜ ਸਾਲ ਬਿਨਾ ਟਰਾਇਲ ਕੇਸ ਜੋਧਪੁਰ ਜੇਲ ਵਿਚ ਚੱਲਿਆ।
ਅਚਾਨਕ ਅਮਰੀਕੀ ਸੈਨੇਟਰ ਦਾ ਵਫਦ ਪੰਜਾਬ ਆਇਆ । ਇਹ ਵਫਦ ਸਰਕਟ ਹਾਉਸ ਅੰਮ੍ਰਿਤਸਰ ਪੁੱਜਾ ਤਾਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਮਨਜੀਤ ਸਿੰਘ ਕੱਲਕੱਤਾ ਸਿੱਖਾਂ ਦੇ ਪ੍ਰਤੀਨਿਧ ਵਜੋ ਮਿਲੇ ਜਿਨਾਂ ਫੌਜੀ ਹਮਲੇ , ਸਿੱਖ ਨਸਲਕੁੱਸ਼ੀ , ਸਿੱਖਾਂ ਤੇ ਤਸ਼ਦਦ, ਵੁਡਰੋਜ ਅਪਰੇਸ਼ਨ ਬਾਰੇ ਵਿਸਥਾਰ ਨਾਲ ਦਸਿਆ । ਇਸ ਵਫਦ ਨੂੰ 365 ਸਿੱਖਾਂ ਬਾਰੇ ਦਸਿਆ ਜੋ ਜੋਧਪੁਰ ਜੇਲ ਵਿਚ ਬੰਦ ਸਨ ।
ਅਮਰੀਕੀ ਵਫਦ ਨੇ ਸੈਨੇਟ ਚ ਰੌਲਾ ਪਾਇਆ ਜਿਸ ਤੋ ਉਸ ਸਮੇ ਦੇ ਰਾਸ਼ਟਰਪਤੀ ਰੋਨਾਲਡ ਰੀਗਨ ਨੇ ਰਾਜੀਵ ਗਾਂਧੀ ਸਰਕਾਰ ਉਪਰ ਦਬਾਅ ਪਾਇਆ ਕਿ ਉਹ 365 ਜੋਧਪੁਰ ਜੇਲ ਚ ਬੰਦ ਸਿੱਖ ਛੱਡੇ ਨਹੀ ਤਾਂ ਵਪਾਰਕ ਸੰਧੀਆਂ ਭਾਰਤ ਨਾਲੋ ਤੋੜ ਲਈਆ ਜਾਣਗੀਆਂ , ਅਮਰੀਕੀ ਦਬਾਅ ਅੱਗੇ ਰਾਜੀਵ ਸਰਕਾਰ ਝੁਕੀ।