ਜ਼ਿੰਦਗੀ ਤੋਂ ਵੀ ਤੇਜ਼ ਭਜਦੇ ਰਹੇ 'ਉਡਣਾ ਸਿੱਖ ਮਿਲਖਾ ਸਿੰਘ'
Published : Jun 20, 2021, 12:57 am IST
Updated : Jun 20, 2021, 12:59 am IST
SHARE ARTICLE
image
image

ਜ਼ਿੰਦਗੀ ਤੋਂ ਵੀ ਤੇਜ਼ ਭਜਦੇ ਰਹੇ 'ਉਡਣਾ ਸਿੱਖ ਮਿਲਖਾ ਸਿੰਘ'

ਜ਼ਿੰਦਗੀ ਵਿਚ ਮਿਲੇ ਜ਼ਖ਼ਮਾਂ ਨੂੰ  ਰਾਹ ਦਾ ਰੋੜਾ ਨਹੀਂ ਬਣਨ ਦਿਤਾ

ਚੰਡੀਗੜ੍ਹ, 19 ਜੂਨ : ਪਲਾਂ 'ਚ ਹਵਾ ਨੂੰ  ਗੰਢਾਂ ਦੇਣ ਵਾਲੇ ਉਡਣਾ ਸਿੱਖ ਮਿਲਖਾ ਸਿੰਘ ਭਾਵੇਂ ਅੱਜ ਸਾਡੇ ਵਿਚ ਨਹੀਂ ਰਹੇ ਪਰ ਖੇਡ ਦੇ ਮੈਦਾਨ ਵਾਂਗ ਉਨ੍ਹਾਂ ਆਖ਼ਰੀ ਦਮ ਤਕ ਕੋਰੋਨਾ ਤੋਂ ਵੀ ਹਾਰ ਨਾ ਮੰਨੀ | ਮਿਲਖਾ ਸਿੰਘ ਲਈ ਟ੍ਰੈਕ ਇਕ ਖੁਲ੍ਹੀ ਕਿਤਾਬ ਵਾਂਗ ਸੀ, ਜਿਥੇ ਉਨ੍ਹਾਂ ਨੂੰ  ਜ਼ਿੰਦਗੀ ਦਾ ਉਦੇਸ਼ ਅਤੇ ਮਕਸਦ ਮਿਲਿਆ | ਉਨ੍ਹਾਂ ਸੰਘਰਸ਼ਾਂ ਸਾਹਮਣੇ ਗੋਡੇ ਟੇਕਣ ਦੀ ਬਜਾਏ, ਪ੍ਰਾਪਤੀਆਂ ਦੀ ਅਜਿਹੀ ਅਮਰ ਗਾਥਾ ਲਿਖੀ, ਜਿਸ ਨਾਲ ਉਹ ਭਾਰਤੀ ਖੇਡ ਦੇ ਇਤਿਹਾਸ ਦੇ ਯੁੱਗਪੁਰਸ਼ ਬਣ ਗਏ | ਭਾਵੇਂ ਉਹ ਅਪਣੇ ਕਰੀਅਰ ਦੀ ਸੱਭ ਤੋਂ ਵੱਡੀ ਦੌੜ ਵਿਚ ਹਾਰ ਗਏ ਪਰ ਉਨ੍ਹਾਂ ਅਪਣਾ ਨਾਮ ਭਾਰਤੀ ਟਰੈਕ ਅਤੇ ਫ਼ੀਲਡ ਦੇ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਦਰਜ ਕਰਵਾ ਦਿਤਾ | ਸ਼ਾਇਦ ਹੀ ਕੋਈ ਭਾਰਤੀ ਖੇਡ ਪ੍ਰੇਮੀ ਰੋਮ ਉਲੰਪਿਕ 1960 ਨੂੰ  ਭੁੱਲ ਸਕਦਾ ਹੈ ਜਦੋਂ ਉਹ 0.1 ਸਕਿੰਟ ਦੇ ਫ਼ਰਕ ਨਾਲ ਚੌਥੇ ਸਥਾਨ 'ਤੇ ਰਹੇ | ਮਿਲਖਾ ਨੇ ਇਸ ਤੋਂ ਪਹਿਲਾਂ 1958 ਵਿਚ ਬਿ੍ਟਿਸ਼ ਅਤੇ ਰਾਸ਼ਟਰਮੰਡਲ ਖੇਡਾਂ ਵਿਚ ਸੋਨੇ ਦੇ ਤਮਗ਼ੇ ਜਿੱਤ ਕੇ ਭਾਰਤ ਨੂੰ  ਵਿਸ਼ਵ ਅਥਲੈਟਿਕਸ ਦੇ ਨਕਸ਼ੇ ਉਤੇ ਪਛਾਣ ਦਿਵਾਈ |
91 ਸਾਲਾ ਮਿਲਖਾ ਨੇ ਜ਼ਿੰਦਗੀ ਵਿਚ ਬਹੁਤ ਸਾਰੀਆਂ ਲੜਾਈਆਂ ਜਿੱਤੀਆਂ | ਉਨ੍ਹਾਂ ਹਸਪਤਾਲ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਆਖ਼ਰੀ ਗੱਲਬਾਤ ਵਿਚ ਕਿਹਾ ਸੀ, ''ਚਿੰਤਾ ਨਾ ਕਰੋ | ਮੈਂ ਠੀਕ ਹਾਂ | ਮੈਂ ਹੈਰਾਨ ਹਾਂ ਕਿ ਕੋਰੋਨਾ ਕਿਵੇਂ ਹੋਇਆ | ਉਮੀਦ ਹੈ ਕਿ ਮੈਂ ਜਲਦੀ ਠੀਕ ਹੋ ਜਾਵਾਂਗਾ |''
 ਸੁਤੰਤਰ ਭਾਰਤ ਦੇ ਮਹਾਨ ਖਿਡਾਰੀਆਂ ਵਿਚੋਂ ਇਕ ਮਿਲਖਾ ਨੂੰ  ਜ਼ਿੰਦਗੀ ਵਿਚ ਬਹੁਤ ਦੁੱਖ ਮਿਲੇ ਪਰ ਉਨ੍ਹਾਂ ਅਪਣੀ ਖੇਡ ਵਿਚ ਔਕੜਾਂ ਨੂੰ ਰੋੜਾ ਨਾ ਬਣਨ ਦਿਤਾ | ਵੰਡ ਸਮੇਂ ਉਨ੍ਹਾਂ ਦੇ ਮਾਪੇ ਮਾਰੇ ਗਏ ਸਨ | ਉਹ ਦਿੱਲੀ ਦੇ ਸ਼ਰਨਾਰਥੀ ਕੈਂਪਾਂ ਵਿਚ ਛੋਟੇ-ਮੋਟੇ ਜੁਰਮ ਕਰ ਕੇ ਗੁਜ਼ਾਰਾ ਕਰਦੇ ਸਨ ਅਤੇ ਜੇਲ ਵੀ ਗਏ | ਇਸ ਤੋਂ ਇਲਾਵਾ ਫ਼ੌਜ ਵਿਚ ਭਰਤੀ ਹੋਣ ਦੀਆਂ ਤਿੰਨ ਕੋਸ਼ਿਸ਼ਾਂ ਅਸਫ਼ਲ ਰਹੀਆਂ | ਇਹ ਕਲਪਨਾ ਕਰਨਾ ਮੁਸ਼ਕਲ ਹੈ ਕਿ ਕੋਈ ਇਸ ਪਿਛੋਕੜ ਤੋਂ ਬਾਹਰ ਆ ਕੇ ਸੰਸਾਰ-ਪ੍ਰਸਿੱਧ 'ਫ਼ਲਾਈਾਗ ਸਿੱਖ' ਬਣ ਸਕਦਾ ਹੈ | ਉਨ੍ਹਾਂ ਲਈ ਦੌੜਨਾ ਰੱਬ ਅਤੇ ਪਿਆਰ ਦੋਵੇਂ ਸਨ |
 ਤਮਿਗ਼ਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਏਸ਼ੀਆਈ ਖੇਡਾਂ ਵਿਚ ਚਾਰ ਸੋਨੇ ਦੇ ਤਮਗ਼ੇ ਜਿੱਤੇ ਅਤੇ 1958 ਦੀਆਂ ਰਾਸ਼ਟਰਮੰਡਲ ਖੇਡਾਂ ਵਿਚ ਪੀਲਾ ਤਗਮਾ ਵੀ ਜਿੱਤਿਆ | ਇਸ ਦੇ ਬਾਵਜੂਦ ਉਨ੍ਹਾਂ ਦੇ ਕਰੀਅਰ ਦੀ ਸੱਭ ਤੋਂ ਵੱਡੀ ਪ੍ਰਾਪਤੀ ਉਹ ਦੌੜ ਸੀ ਜਿਸ ਨੂੰ  ਉਹ ਹਾਰ ਗਏ | ਰੋਮ ਉਲੰਪਿਕ 1960 ਦੇ 400 ਮੀਟਰ ਫ਼ਾਈਨਲ ਵਿਚ ਚੌਥੇ ਸਥਾਨ 'ਤੇ ਰਹੇ | ਉਨ੍ਹਾਂ ਦੀ ਟਾਇਮਿੰਗ 38 ਸਾਲਾਂ ਲਈ ਰਾਸ਼ਟਰੀ ਰਿਕਾਰਡ ਸੀ | ਉਨ੍ਹਾਂ ਨੂੰ  1959 ਵਿਚ ਪਦਮ ਸ਼੍ਰੀ ਨਾਲ ਸਨਮਾਨਤ ਕੀਤਾ ਗਿਆ ਸੀ | ਉਹ ਰਾਸ਼ਟਰਮੰਡਲ ਖੇਡਾਂ ਵਿਚ ਵਿਅਕਤੀਗਤ ਤਗਮਾ ਜਿੱਤਣ ਵਾਲੇ ਪਹਿਲੇ ਭਾਰਤੀ ਸਨ | ਉਨ੍ਹਾਂ ਦੇ ਕਹਿਣ 'ਤੇ ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਉਸ ਦਿਨ ਰਾਸ਼ਟਰੀ ਛੁੱਟੀ ਦਾ ਐਲਾਨ ਕੀਤਾ ਸੀ | ਮਿਲਖਾ ਨੇ ਅਪਣੇ ਕਰੀਅਰ ਵਿਚ 80 ਵਿਚੋਂ 77 ਦੌੜਾਂ ਜਿੱਤੀਆਂ | 


ਉਨ੍ਹਾਂ ਰੋਮ ਓਲੰਪਿਕ ਵਿੱਚ ਹਾਰ  ਜਾਣ 'ਤੇ ਅਫ਼ਸੋਸ ਪ੍ਰਗਟਾਇਆ | ਉਨ੍ਹਾਂ ਦਾ ਇਕ ਸੁਪਨਾ ਹਾਲੇ ਵੀ ਅਧੂਰਾ ਹੈ ਕਿ ਕੋਈ ਭਾਰਤੀ ਟ੍ਰੈਕ ਅਤੇ ਫ਼ੀਲਡ ਵਿਚ ਉਲੰਪਿਕ ਤਮਗ਼ੇ ਜਿੱਤੇ |
 ਮਿਲਖਾ ਨੂੰ  ਚੌਥੀ ਕੋਸ਼ਿਸ਼ ਵਿਚ ਫ਼ੌਜ ਵਿਚ ਭਰਤੀ ਹੋਣ ਦਾ ਮੌਕਾ ਮਿਲਿਆ | ਉਨ੍ਹਾਂ ਨੂੰ  ਸਿਕੰਦਰਾਬਾਦ ਵਿਖੇ ਪਹਿਲੀ ਨਿਯੁਕਤੀ ਨਾਲ ਪਹਿਲੀ ਦੌੜ ਵਿਚ ਹਿੱਸਾ ਲਿਆ | ਕੋਚ ਗੁਰਦੇਵ ਸਿੰਘ ਨੇ ਉਨ੍ਹਾਂ ਨਾਲ ਵਾਧੂ ਇਕ ਗਲਾਸ ਦੁੱਧ ਦਾ ਵਾਅਦਾ ਕੀਤਾ ਸੀ ਜੇ ਉਹ ਪਹਿਲੇ 10 ਵਿਚ ਆਉਂਦਾ ਹੈ | ਉਹ ਛੇਵੇਂ ਨੰਬਰ 'ਤੇ ਆਏ ਸਨ ਅਤੇ ਬਾਅਦ ਵਿਚ 400 ਮੀਟਰ ਦੀ ਸਿਖਲਾਈ ਲਈ ਚੋਣ ਹੋਈ | ਉਸ ਤੋਂ ਬਾਅਦ ਜੋ ਹੋਇਆ ਉਹ ਇਤਿਹਾਸ ਬਣ ਗਿਆ | ਉਨ੍ਹਾਂ ਦੀ ਕਹਾਣੀ 1960 ਦੇ ਭਾਰਤ-ਪਾਕਿ ਸਪੋਰਟਸ ਮੀਟ ਦੀ ਚਰਚਾ ਕੀਤੇ ਬਿਨਾਂ ਅਧੂਰੀ ਹੋਵੇਗੀ | ਉਨ੍ਹਾਂ ਨੇ ਰੋਮ ਉਲੰਪਿਕ ਤੋਂ ਪਹਿਲਾਂ ਪਾਕਿਸਤਾਨ ਦੇ ਅਬਦੁੱਲ ਖਾਲਿਕ ਨੂੰ  ਹਰਾਇਆ ਸੀ | ਪਹਿਲਾਂ ਮਿਲਖਾ ਪਾਕਿਸਤਾਨ ਨਹੀਂ ਜਾਣਾ ਚਾਹੁੰਦੇ ਸੀ ਜਿਥੇ ਉਸ ਦੇ ਮਾਪਿਆਂ ਦਾ ਕਤਲ ਕਰ ਦਿੱਤਾ ਗਿਆ ਸੀ ਪਰ ਉਹ ਪ੍ਰਧਾਨ ਮੰਤਰੀ ਨਹਿਰੂ ਦੇ ਇਸ਼ਾਰੇ 'ਤੇ ਚਲੇ ਗਏ |
 ਉਨ੍ਹਾਂ ਖਾਲਿਕ ਨੂੰ  ਹਰਾਇਆ ਅਤੇ ਉਸ ਸਮੇਂ ਦੇ ਪਾਕਿਸਤਾਨ ਦੇ ਰਾਸ਼ਟਰਪਤੀ ਜਨਰਲ ਅਯੂਬ ਖ਼ਾਨ ਨੇ ਉਸ ਨੂੰ  'ਦਿ ਫ਼ਲਾਇੰਗ ਸਿੱਖ' ਕਿਹਾ | ਹੈਰਾਨੀ ਦੀ ਗੱਲ ਹੈ ਕਿ ਮਿਲਖਾ ਵਰਗੇ ਮਹਾਨ ਖਿਡਾਰੀ ਨੂੰ  2001 ਵਿਚ ਅਰਜੁਨ ਪੁਰਸਕਾਰ ਦਿਤਾ ਗਿਆ ਸੀ | ਉਸ ਨੇ ਇਸ ਨੂੰ  ਠੁਕਰਾ ਦਿਤਾ ਸੀ | ਮਿਲਖਾ ਦੀ ਕਹਾਣੀ ਸਿਰਫ਼ ਤਮਗ਼ੇ ਜਾਂ ਪ੍ਰਾਪਤੀਆਂ ਦੀ ਹੀ ਨਹੀਂ ਬਲਕਿ ਸੁਤੰਤਰ ਭਾਰਤ ਵਿਚ ਟਰੈਕ ਅਤੇ ਫ਼ੀਲਡ ਖੇਡਾਂ ਦੇ ਪਹਿਲੇ ਅਧਿਆਇ ਨੂੰ  ਲਿਖਣ ਦੀ ਵੀ ਹੈ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ  ਪ੍ਰੇਰਿਤ ਕਰਦੀ ਰਹੇਗੀ |

SHARE ARTICLE

ਏਜੰਸੀ

Advertisement

ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਨਾਲ ਵੱਡਾ ਪਰਦਾ ਸਾਂਝਾ ਕਰਨ ਵਾਲੇ Soni Crew ਦੇ ਗੁਰਪ੍ਰੀਤ ਨੇ ਛੱਡਿਆ ਫ਼ਾਨੀ ਸੰਸਾਰ

08 May 2024 5:16 PM

Punjab ਸਣੇ ਦੇਸ਼ ਦੁਨੀਆ ਦੀਆਂ ਵੱਡੀਆਂ ਤੇ ਤਾਜ਼ਾ ਖ਼ਬਰਾਂ ਦੇਖਣ ਲਈ ਜੁੜੇ ਰਹੋ SPOKESMAN ਨਾਲ |

08 May 2024 5:12 PM

ਬਿਨਾ IELTS, ਕੰਮ ਦੇ ਅਧਾਰ ਤੇ Canada ਜਾਣਾ ਹੋਇਆ ਸੌਖਾ।, ਖੇਤੀਬਾੜੀ ਤੇ ਹੋਰ ਕੀਤੇ ਵਾਲਿਆਂ ਦੀ ਹੈ Canada ਨੂੰ ਲੋੜ।

08 May 2024 4:41 PM

Sukhbir Badal ਨੇ ਸਾਡੀ ਸੁਣੀ ਕਦੇ ਨਹੀਂ, ਭਾਵੁਕ ਹੁੰਦੇ ਬੋਲੇ ਅਕਾਲੀਆਂ ਦੇ ਉਮੀਦਵਾਰ, ਛੱਡ ਗਏ ਪਾਰਟੀ !

08 May 2024 3:47 PM

'ਆਓ! ਇਸ ਵਾਰ ਆਪਣੀ ਵੋਟ ਦੀ ਤਾਕਤ ਦਾ ਸਹੀ ਇਸਤੇਮਾਲ ਕਰੀਏ'

08 May 2024 3:42 PM
Advertisement