ਸਿੱਧੂ ਮੂਸੇਵਾਲਾ ਕਤਲ ਮਾਮਲਾ: 6 ਮੁੱਖ ਸ਼ੂਟਰਾਂ ਵਿਚੋਂ 2 ਗ੍ਰਿਫ਼ਤਾਰ, ਗ੍ਰਨੇਡ ਦਾ ਵੀ ਕੀਤਾ ਹੋਇਆ ਸੀ ਪ੍ਰਬੰਧ
Published : Jun 20, 2022, 6:06 pm IST
Updated : Jun 20, 2022, 6:06 pm IST
SHARE ARTICLE
 Sidhu Musewala murder case: 2 out of 6 main shooters arrested
Sidhu Musewala murder case: 2 out of 6 main shooters arrested

ਮਾਰਨ ਤੋਂ ਬਾਅਦ ਗੋਲਡੀ ਬਰਾੜ ਨੂੰ ਫੋਨ ਕਰਕੇ ਕਿਹਾ ਸੀ ਕਿ ਕੰਮ ਹੋ ਗਿਆ

 

ਨਵੀਂ ਦਿੱਲੀ - ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿਚ ਅੱਜ ਦਿੱਲੀ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਦਿੱਲੀ ਪੁਲਿਸ ਨੇ 6 ਮੁੱਖ ਸਾਰਪ ਸ਼ੂਟਰਾਂ ਵਿਚੋਂ ਪ੍ਰਿਆਵਰਤ ਫੌਜੀ ਅਤੇ ਕਸ਼ਿਸ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਦੋਵੇਂ ਆਪਣੇ ਤੀਜੇ ਸਾਥੀ ਕੇਸ਼ਵ ਨਾਲ ਗੁਜਰਾਤ ਦੇ ਮੁੰਦਰਾ ਬੰਦਰਗਾਹ ਨੇੜੇ ਕਿਰਾਏ ਦੇ ਮਕਾਨ ਵਿਚ ਲੁਕੇ ਹੋਏ ਸਨ।

ਪ੍ਰਿਆਵਰਤ ਫੌਜੀ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਗੜ੍ਹੀ ਸਿਸਾਨਾ ਦਾ ਰਹਿਣ ਵਾਲਾ ਹੈ। ਉਹ ਪੂਰੇ ਕਤਲ ਮਡਿਊਲ ਦੀ ਅਗਵਾਈ ਕਰ ਰਿਹਾ ਸੀ। ਕੇਸ਼ਵ ਉਰਫ਼ ਕੁਲਦੀਪ ਪਿੰਡ ਬੇਰੀ ਜ਼ਿਲ੍ਹਾ ਝੱਜਰ ਹਰਿਆਣਾ ਦਾ ਰਹਿਣ ਵਾਲਾ ਹੈ। 2021 'ਚ ਝੱਜਰ 'ਚ ਉਸ ਦੇ ਖਿਲਾਫ਼ ਕਤਲ ਦਾ ਮਾਮਲਾ ਚੱਲ ਰਿਹਾ ਹੈ। ਕੇਸ਼ਵ ਆਵਾ ਬਸਤੀ ਬਠਿੰਡਾ ਦਾ ਰਹਿਣ ਵਾਲਾ ਹੈ।

file photo 

ਦਿੱਲੀ ਪੁਲਿਸ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਮੂਸੇਵਾਲਾ ਦੇ ਕਤਲ ਵਿਚ ਕੁੱਲ 6 ਸ਼ਾਰਪ ਸ਼ੂਟਰ ਸ਼ਾਮਲ ਸਨ। ਜੋ ਕੋਰੋਲਾ ਅਤੇ ਬੋਲੈਰੋ ਵਿਚ ਸਵਾਰ ਹੋ ਕੇ ਆਏ ਸਨ। ਸ਼ਾਰਪ ਸ਼ੂਟਰਾਂ ਨੇ ਮੂਸੇਵਾਲਾ 'ਤੇ ਗ੍ਰੇਨੇਡ ਹਮਲੇ ਦੀ ਯੋਜਨਾ ਵੀ ਬਣਾਈ ਸੀ ਜੇਕਰ ਹਥਿਆਰ ਫੇਲ ਹੋ ਜਾਂਦੇ ਹਨ ਜਾਂ ਮੌਕੇ 'ਤੇ ਮੂਸੇਵਾਲਾ ਦੀ ਮੌਤ ਨਾ ਹੁੰਦੀ ਤਾਂ ਇਹ ਗ੍ਰਨੇਡ ਵਰਤਿਆ ਜਾਣਾ ਸੀ। ਮੂਸੇਵਾਲਾ ਦੇ ਕਤਲ ਤੋਂ ਬਾਅਦ ਇਨ੍ਹਾਂ ਸ਼ਾਰਪ ਸ਼ੂਟਰਾਂ ਨੇ ਗੋਲਡੀ ਬਰਾੜ ਨੂੰ ਫੋਨ ਕਰਕੇ ਕਿਹਾ ਕਿ ਕੰਮ ਹੋ ਗਿਆ।

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਸਪੈਸ਼ਲ ਕਮਿਸ਼ਨਰ ਆਫ਼ ਪੁਲਿਸ ਐਚਜੀਐਸ ਧਾਲੀਵਾਲ ਨੇ ਦੱਸਿਆ ਕਿ ਮੂਸੇਵਾਲਾ ਦੇ ਕਤਲ ਨੂੰ ਅੰਜਾਮ ਦੇਣ ਲਈ 2 ਮਾਡਿਊਲ ਸਰਗਰਮ ਸਨ। ਦੋਵੇਂ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਦੇ ਸੰਪਰਕ ਵਿਚ ਸਨ। ਕਸ਼ਿਸ਼ ਬੋਲੈਰੋ ਚਲਾ ਰਿਹਾ ਸੀ। ਉਸ ਟੀਮ ਦਾ ਮੁਖੀ ਪ੍ਰਿਅਵਰਤ ਫੌਜੀ ਸੀ। ਉਨ੍ਹਾਂ ਦੇ ਨਾਲ ਅੰਕਿਤ ਸੇਰਸਾ ਅਤੇ ਦੀਪਕ ਮੁੰਡੀ ਵੀ ਮੌਜੂਦ ਸਨ। ਕੋਰੋਲਾ ਕਾਰ ਜਗਰੂਪ ਰੂਪਾ ਚਲਾ ਰਿਹਾ ਸੀ। ਉਸ ਦੇ ਨਾਲ ਮਨਪ੍ਰੀਤ ਮੰਨੂ ਬੈਠਾ ਸੀ।

file photo 

ਪਹਿਲਾਂ ਮੋਗਾ ਦੇ ਸ਼ਾਰਪ ਸ਼ੂਟਰ ਮਨਪ੍ਰੀਤ ਮੰਨੂ ਨੇ ਮੂਸੇਵਾਲਾ 'ਤੇ AK47 ਨਾਲ ਫਾਇਰਿੰਗ ਕੀਤੀ। ਜਿਸ ਦੀ ਗੋਲੀ ਮੂਸੇਵਾਲਾ ਨੂੰ ਲੱਗੀ। ਇਸ ਕਾਰਨ ਮੂਸੇਵਾਲਾ ਦੀ ਥਾਰ ਉਥੇ ਹੀ ਰੁਕ ਗਈ। ਫਿਰ ਇਹ ਕੋਰੋਲਾ ਤੋਂ ਉੱਤਰੇ ਅਤੇ ਬੋਲੈਰੋ ਤੋਂ ਵੀ 4 ਸ਼ੂਟਰ ਉਤਰੇ। ਸਾਰੇ 6 ਸ਼ਾਰਪ ਸ਼ੂਟਰਾਂ ਨੇ ਫਾਇਰਿੰਗ ਕੀਤੀ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਹੁਣ ਮੂਸੇਵਾਲਾ ਬਚ ਨਹੀਂ ਸਕੇਗਾ ਤਾਂ ਉਹ ਉੱਥੋਂ ਭੱਜ ਗਏ। 

ਘਟਨਾ ਤੋਂ ਬਾਅਦ ਮੰਨੂੰ ਅਤੇ ਰੂਪਾ ਵੱਖ ਹੋ ਗਏ। ਬਾਕੀ 4 ਲੋਕ ਬੋਲੈਰੋ 'ਚ ਵੱਖਰੇ ਤੌਰ 'ਤੇ ਚਲੇ ਗਏ। ਕੁਝ ਕਿਲੋਮੀਟਰ ਬਾਅਦ ਕੇਸ਼ਵ ਨੇ ਉਨ੍ਹਾਂ ਨੂੰ ਆਪਣੀ ਕਾਰ ਵਿਚ ਬਿਠਾ ਲਿਆ। ਉਥੋਂ ਇਹ ਫਤਿਹਾਬਾਦ ਪਹੁੰਚੇ। ਕੁਝ ਦਿਨ ਉੱਥੇ ਰਹਿਣ ਤੋਂ ਬਾਅਦ ਉਹ ਅੱਗੇ ਚੱਲ ਪਏ। ਉਹ ਕਈ ਥਾਈਂ ਲੁਕਦੇ ਰਹੇ। 19 ਜੂਨ ਨੂੰ ਸਵੇਰੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਉਨ੍ਹਾਂ ਨੂੰ ਮੁੰਦਰਾ ਬੰਦਰਗਾਹ ਨੇੜੇ ਖੜੀ ਮਿੱਟੀ ਰੋਡ ਤੋਂ ਗ੍ਰਿਫ਼ਤਾਰ ਕੀਤਾ ਸੀ। ਉਸ ਨੇ ਸਥਾਨਕ ਡੀਲਰ ਰਾਹੀਂ ਕਿਰਾਏ 'ਤੇ ਮਕਾਨ ਲਿਆ ਸੀ।

file photo

 

ਦਿੱਲੀ ਪੁਲਿਸ ਅਨੁਸਾਰ ਇਨ੍ਹਾਂ ਮੁਲਜ਼ਮਾਂ ਕੋਲੋਂ 8 ਵਿਸਫੋਟਕ ਗ੍ਰਨੇਡ, ਅੰਡਰ ਬੈਰਲ ਗ੍ਰਨੇਡ ਲਾਂਚਰ ਬਰਾਮਦ ਕੀਤੇ ਗਏ ਹਨ। ਇਸ ਨੂੰ AK47 'ਤੇ ਵੀ ਵਰਤਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਕ ਅਸਾਲਟ ਰਾਈਫਲ, 3 ਪਿਸਤੌਲ, 36 ਰਾਊਂਡ ਕਾਰਤੂਸ, ਏ.ਕੇ ਸੀਰੀਜ਼ ਦੀ ਅਸਾਲਟ ਰਾਈਫਲ ਦਾ ਇਕ ਹਿੱਸਾ ਮਿਲਿਆ ਹੈ।

ਪ੍ਰਿਆਵਰਤ ਫੌਜੀ ਹਰਿਆਣਾ ਦੇ ਸੋਨੀਪਤ ਦੇ ਗੜ੍ਹੀ ਸਿਸਾਨਾ ਦਾ ਰਹਿਣ ਵਾਲਾ ਹੈ। ਬਦਨਾਮ ਪ੍ਰਿਆਵਰਤ ਦੇ ਖਿਲਾਫ਼ ਦੋ ਕਤਲਾਂ ਸਮੇਤ ਕੁੱਲ 11 ਮਾਮਲੇ ਦਰਜ ਹਨ। ਉਸ ਦੇ ਖਿਲਾਫ਼ ਸੋਨੀਪਤ ਦੇ ਖਰਖੋਦਾ ਅਤੇ ਬੜੌਦਾ ਥਾਣਿਆਂ 'ਚ ਕਤਲ ਦਾ ਮਾਮਲਾ ਦਰਜ ਹੈ। ਉਸ ਨੂੰ 10 ਮਾਮਲਿਆਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਬਾਅਦ ਡੇਢ ਸਾਲ ਪਹਿਲਾਂ ਕ੍ਰਿਸ਼ਨਾ ਕਤਲ ਕੇਸ ਵਿਚ ਉਸ ਦਾ ਨਾਂ ਆਇਆ ਸੀ। ਜਿਸ ਤੋਂ ਬਾਅਦ ਹਰਿਆਣਾ ਪੁਲਿਸ ਨੇ ਉਸ 'ਤੇ 25 ਹਜ਼ਾਰ ਦਾ ਇਨਾਮ ਰੱਖਿਆ ਹੈ।

file photo 

ਮੂਸੇਵਾਲਾ ਕਤਲ ਕਾਂਡ ਵਿਚ ਹੁਣ ਤੱਕ 11 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਜਿਸ ਵਿੱਚ ਸ਼ਾਰਪ ਸ਼ੂਟਰਾਂ ਨੂੰ ਕੋਰੋਲਾ ਗੱਡੀਆਂ ਦੇਣ ਵਾਲੇ ਮਨਪ੍ਰੀਤ ਭਾਊ, ਗੈਂਗਸਟਰ ਮਨਪ੍ਰੀਤ ਮੰਨਾ ਅਤੇ ਸਾਰਜ ਮਿੰਟੂ, ਪ੍ਰਭਦੀਪ ਸਿੱਧੂ ਉਰਫ਼ ਪੱਬੀ, ਮੋਨੂੰ ਡਾਗਰ, ਪਵਨ ਬਿਸ਼ਨੋਈ, ਨਸੀਬ ਖਾਨ, ਮਨਮੋਹਨ ਸਿੰਘ ਮੋਹਣਾ ਅਤੇ ਮੂਸੇਵਾਲਾ ਦੇ ਫੈਨ ਬਣਿਆ ਸੰਦੀਪ ਕੇਕੜਾ ਵੀ ਸ਼ਾਮਲ ਹੈ।

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement