
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਦੋਸ਼ੀ ਬੇਨਕਾਬ ਕਰਨ ਅਤੇ ਸਖਤ ਸਜ਼ਾਵਾਂ ਦਵਾਉਣ
ਅਮ੍ਰਿਤਸਰ 19 ਜੁਲਾਈ ( ਸੁਖਵਿੰਦਰਜੀਤ ਸਿੰਘ ਬਹੋੜੂ) : ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਦੋਸ਼ੀ ਬੇਨਕਾਬ ਕਰਨ ਅਤੇ ਸਖਤ ਸਜ਼ਾਵਾਂ ਦਵਾਉਣ ਲਈ ਯੂਨਾਈਟਿੰਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਆਪਣੀ ਪਾਰਟੀ ਭੰਗ ਕਰਕੇ ਸਮੂਹ ਅਹੁਦੇਦਾਰਾਂ ਸਮੇਤ ਸੁਖਦੇਵ ਸਿੰਘ ਢੀਡਸਾ ਦੀ ਅਗਵਾਈ ਹੇਠ ਬਣੇ ਸ਼੍ਰੋਮਣੀ ਅਕਾਲ ਦਲ ( ਡ) ਚ 25 ਜੁਲਾਈ ਨੂੰ ਜਲੰਧਰ ਹੋ ਰਹੇ ਸਮਾਗਮ ਚ Îਸ਼ਾਮਲ ਹੋਣਗੇ।
ਭਾਈ ਮੋਹਕਮ ਸਿੰਘ ਮੁਤਾਬਕ ਸੁਖਦੇਵ ਸਿੰਘ ਢੀਡਸਾ ਚ ਆਸ ਦੀ ਕਿਰਨ ਜਾਪੀ ਹੈ ਕਿ ਉਹ ਬੇਅਦਬੀ ਦੇ ਦੋਸ਼ੀ ਕਟਹਿਰੇ ਚ ਖੜਾ ਕਰਨ ਦੀ ਸਮਰੱਥਾ ਰੱਖਦੀ ਹੈ। ਭਾਈ ਮੋਹਕਮ ਸਿੰਘ ਨੇ ਸਪੋਕਸਮੈਨ ਨਾਲ ਖਾਸ ਗੱਲਬਾਤ ਕਰਦਿਆਂ ਕਿਹਾ ਕਿ ਸਾਡੀਆਂ ਪਾਰਟੀਆਂ, ਜਿੰਦਗੀਆਂ, ਜੇਲਾਂ ਦੇ ਤਸੀਹੇ ਅਤੇ ਸਾਰੀ ਉਮਰ ਲੜਿਆ ਗਿਆ ਸੰਘਰਸ਼ ਤਾਂ ਹੀ ਕਿਸੇ ਕੰਮ ਆਵੇਗਾ, ਜੇਕਰ ਅਸੀ ਆਪਣੇ ਸਭ ਲਾਲਚ ਛੱਡ ਕੇ ਆਪਣੇ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀ ਜੇਲ ਚ ਭਿਜ਼ਵਾ ਸਕੀਏ ਜੋ ਸ਼ਰੇਆਮ ਘੁੰਮ ਰਹੇ ਹਨ।
File Photo
ਭਾਈ ਮੋਹਕਮ ਸਿੰਘ ਮੁਤਾਬਕ ਅਸੀ ਗੁਰੂ ਬਿਨਾ ਕਿਸੇ ਕੰਮ ਨਹੀ, ਜੇਕਰ ਅਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਿਫਾਜ਼ਤ ਨਹੀ ਕਰ ਸਕਦੇ ਤਾਂ ਸਾਨੂੰ ਪੰਥਕ ਬਾਣਾ ਪਾਉਣ ਦਾ ਵੀ ਕੋਈ ਹੱਕ ਨਹੀ। ਉਨਾ ਸਪੱਸ਼ਟ ਕੀਤਾ ਕਿ ਸਾਡੀ ਪਾਰਟੀ ਅਜੇ ਇੰਨੀ ਜੋਗੀ ਨਹੀ ਕਿ ਅਸੀ ਦੋਸ਼ੀ ਜੇਲ ਭੇਜ ਸਕੀਏ। ਸਾਡਾ ਜਨਤਕ ਅਧਾਰ ਵੀ ਅਜੇ ਬਣਿਆ ਨਹੀ। ਉਨਾ ਅਨੁਸਾਰ ਇਸ ਸਮਾਗਮ ਚ ਸਿਹਤ ਵਿਭਾਗ ਦੀਆਂ ਕਰੋਨਾ ਸਬੰਧੀ ਹਦਾਇਤਾਂ ਤੇ ਅਮਲ ਕਰਦਿਆਂ ਕੇਵਲ ਅਹੁਦੇਦਾਰ ਹੀ ਸੱਦੇ ਜਾਣਗੇ ਅਤੇ ਢੀਡਸਾ ਸਾਹਿਬ ਹਮਾਇਤ ਦੇ ਕੇ ਉਨਾ ਸਾਥ ਦਿਨ-ਰਾਤ ਕੀਤਾ ਜਾਵੇਗਾ ਤਾਂ ਜੋ ਮਜ਼ਬੂਤੀ ਨਾਲ ਦੁਸ਼ਮਣ ਦਾ ਮੁਕਾਬਲਾ ਜਮਹੂਰੀਅਤ ਢੰਗ ਨਾਲ ਕਰ ਸਕੀਏ। ਉਨਾ ਮੁਤਾਬਕ ਗੁਰੂ ਦੀ ਬੇਅਦਬੀ ਕਿਉ ਕੀਤੀ, ਕਿਸ ਦੇ ਇਸ਼ਾਰੇ ਤੇ ਕਰਵਾਈ ਅਤੇ ਕਿਸ ਸਿਆਸੀ ਦਬਾਅ ਹੇਠ ਦੋਸ਼ੀਆਂ ਨੂੰ ਪਨਾਹ ਦਿੱਤੀ ਗਈ।