
ਕੇਰਲਾ ਵਿਚ ਆਈ ਕੁਦਰਤੀ ਕਰੋਪੀ ਤੋਂ ਬਾਅਦ ਲੋਕਾਂ ਵਲੋਂ ਕੇਰਲਾ ਲਈ ਮਦਦ ਦੇਣੀ ਸ਼ੁਰੂ ਕਰ ਦਿਤੀ ਹੈ..............
ਨੰਗਲ : ਕੇਰਲਾ ਵਿਚ ਆਈ ਕੁਦਰਤੀ ਕਰੋਪੀ ਤੋਂ ਬਾਅਦ ਲੋਕਾਂ ਵਲੋਂ ਕੇਰਲਾ ਲਈ ਮਦਦ ਦੇਣੀ ਸ਼ੁਰੂ ਕਰ ਦਿਤੀ ਹੈ। ਇਸੇ ਲੜੀ ਤਹਿਤ ਅਜ ਇਥੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਕੌਂਸਲਰ ਸ਼ਿਵਾਨੀ ਜਸਵਾਲ ਨੇ ਦਸਿਆ ਕਿ ਉਨ੍ਹਾਂ ਦੀ ਇਕ ਤਨਖ਼ਾਹ ਉਨ੍ਹਾਂ ਵਲੋਂ ਕੇਰਲਾ ਦੀ ਮਦਦ ਲਈ ਪ੍ਰਧਾਨ ਮੰਤਰੀ ਰਾਹਤ ਕੋਸ਼ ਵਿਚ ਭੇਜੀ ਗਈ ਹੈ। ਇਥੇ ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾ ਵੀ ਕਈ ਵਾਰ ਉਨ੍ਹਾਂ ਵਲੋਂ ਪ੍ਰਧਾਨ ਮੰਤਰੀ ਰਾਹਤ ਕੋਸ਼ ਲਈ ਪੈਸੇ ਭੇਜੇ ਗਏ ਹਨ।