ਕੇਰਲਾ 'ਚ ਹੜ੍ਹਾਂ ਨਾਲ ਭਾਰੀ ਤਬਾਹੀ
Published : Aug 20, 2018, 9:53 am IST
Updated : Aug 20, 2018, 9:53 am IST
SHARE ARTICLE
Relieving save victims
Relieving save victims

ਕੇਰਲ ਦੇ ਹੜ੍ਹਾਂ ਕਾਰਨ ਆਉਣ ਵਾਲੇ ਦਿਨਾਂ 'ਚ ਚਾਹ ਦੀ ਚੁਸਕੀ ਦੇ ਨਾਲ-ਨਾਲ ਰਸੋਈ ਦਾ ਸੁਆਦ ਵੀ ਵਿਗਾੜ ਸਕਦਾ ਹੈ.............

ਨਵੀਂ ਦਿੱਲੀ : ਕੇਰਲ ਦੇ ਹੜ੍ਹਾਂ ਕਾਰਨ ਆਉਣ ਵਾਲੇ ਦਿਨਾਂ 'ਚ ਚਾਹ ਦੀ ਚੁਸਕੀ ਦੇ ਨਾਲ-ਨਾਲ ਰਸੋਈ ਦਾ ਸੁਆਦ ਵੀ ਵਿਗਾੜ ਸਕਦਾ ਹੈ। ਕੇਰਲ ਵਿਚ ਹੋ ਰਹੀ ਲਗਾਤਾਰ ਬਾਰਿਸ਼ ਅਤੇ ਹੜ੍ਹ ਨਾਲ ਆਈ ਤਬਾਹੀ ਦੇ ਕਾਰਨ ਚਾਹ, ਕਾਫ਼ੀ, ਮਸਾਲੇ ਅਤੇ ਰਬੜ੍ਹ ਦੀ ਪੈਦਾਵਾਰ 'ਤੇ ਬੁਰਾ ਅਸਰ ਪੈਣਾ ਤੈਅ ਹੈ। ਜਾਣਕਾਰੀ ਮੁਤਾਬਕ ਫ਼ਸਲਾਂ ਬਰਬਾਦ ਹੋਣ ਨਾਲ ਇਸ ਦਾ ਸਿੱਧਾ ਅਸਰ ਮਹਿੰਗਾਈ 'ਤੇ ਵੀ ਪੈ ਸਕਦਾ ਹੈ। ਇੰਡਸਟਰੀ ਚੈਂਬਰ ਐਸੋਚੈਮ ਨੇ ਅਨੁਮਾਨ ਲਗਾਇਆ ਹੈ ਕਿ ਹੜ੍ਹ ਨਾਲ ਆਈ  ਤਬਾਹੀ ਦੀ ਵਜ੍ਹਾ ਨਾਲ ਪੂਰੀ ਇੰਡਸਟਰੀ ਨੂੰ 20 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋ ਸਕਦਾ ਹੈ।

ਐਸੋਚੈਮ ਦੀ ਰਿਪੋਰਟ ਅਨੁਸਾਰ ਕੇਰਲ ਵਿਚ ਤਬਾਹੀ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਨਾਰੀਅਲ, ਰਬੜ੍ਹ, ਚਾਹ ਅਤੇ ਮਸਾਲਿਆਂ ਦੀ ਫ਼ਸਲ ਨੂੰ ਹੋਇਆ ਹੈ। ਇਸ ਤੋਂ ਇਲਾਵਾ ਏਅਰਪੋਰਟ ਦੇ ਬੰਦ ਹੋਣ ਕਰਕੇ ਉਥੇ ਆਯਾਤ-ਨਿਰਯਾਤ ਅਤੇ ਟੂਰਿਜ਼ਮ ਉਦਯੋਗ ਵੀ ਬੁਰੀ ਤਰ੍ਹਾਂ ਪ੍ਰਭਾਵਤ ਹੋ ਰਿਹਾ ਹੈ। ਕੌਂਸਲ ਫ਼ਾਰ ਸੋਸ਼ਲ ਡਿਵੈਲਪਮੈਂਟ ਵਿਚ ਖੇਤੀ ਮਾਮਲਿਆਂ ਦੇ ਜਾਣਕਾਰ ਟੀ ਹੱਕ ਦੇ ਮੁਤਾਬਕ ਇਹ ਹੜ੍ਹ ਕੇਰਲ ਨੂੰ ਤਾਂ ਪ੍ਰਭਾਵਤ ਕਰੇਗਾ ਹੀ, ਨਾਲ ਹੀ ਦੇਸ਼ 'ਤੇ ਵੀ ਇਸ ਦਾ ਅਸਰ ਹੋਵੇਗਾ। ਉਨ੍ਹਾਂ ਦਸਿਆ ਕਿ ਕੇਰਲ ਨਾਰੀਅਲ, ਮਸਾਲਿਆਂ ਅਤੇ ਰਬੜ੍ਹ ਦੇ ਉਤਪਾਦਨ ਦੇ ਨਾਲ-ਨਾਲ ਸਾਰੀਆਂ ਇਨ੍ਹਾਂ ਚੀਜ਼ਾਂ ਦੇ ਨਿਰਯਾਤ ਦਾ ਵੀ ਵੱਡਾ ਕੇਂਦਰ ਹੈ।

ਇਸ ਹੜ੍ਹ ਨਾਲ ਨਵੀਂ ਫ਼ਸਲ ਦੇ ਨਾਲ-ਨਾਲ ਨਿਰਯਾਤ ਦੇ ਲਈ ਗੋਦਾਮਾਂ ਵਿਚ ਪਿਆ ਮਾਲ ਵੀ ਖ਼ਰਾਬ ਹੋ ਗਿਆ ਹੈ। ਆਉਣ ਵਾਲੇ ਦਿਨਾਂ ਵਿਚ ਸਾਰੀਆਂ ਦੇ ਚੀਜ਼ਾਂ ਦੇ ਭਾਅ 'ਤੇ ਇਸ ਦਾ ਅਸਰ ਹੋਣਾ ਤੈਅ ਹੈ। ਜਾਣਕਾਰੀ ਮੁਤਾਬਕ ਕਾਫ਼ੀ, ਮਸਾਲਿਆਂ ਅਤੇ ਰਬੜ੍ਹ ਦੀ ਪੈਦਾਵਾਰ ਵਿਚ 20-40 ਫ਼ੀ ਸਦੀ ਦੀ ਗਿਰਾਵਟ ਦਾ ਸ਼ੱਕ ਹੈ। ਸਭ ਤੋਂ ਜ਼ਿਆਦਾ ਅਸਰ ਦਸੰਬਰ ਵਿਚ ਤਿਆਰ ਹੋਣ ਵਾਲੀ ਫ਼ਸਲ 'ਤੇ ਪਵੇਗਾ। ਪਿਛਲੇ ਸਾਲ ਬਾਰਿਸ਼ ਘੱਟ ਹੋਣ ਨਾਲ ਕਈ ਇਲਾਕਿਆਂ ਵਿਚ ਸੋਕੇ ਵਰਗੇ ਹਾਲਾਤ ਬਣ ਗਏ ਸਨ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement