
ਕਿਸ਼ੋਰ ਨਗਰ ਇਲਾਕੇ ਵਿਚ ਦਿਨ ਦਿਹਾੜੇ ਆਪਣੀ ਭੈਣ ਅਤੇ ਉਸਦੇ ਦੋਹਤਾ - ਦੋਹਤੀ ਨੂੰ ਮੌਤ ਦੇ ਘਾਟ ਉਤਾਰਣ ਵਾਲਾ ਆਰੋਪੀ ਦੋ ਸਾਲ ਤੋਂ ਆਪਣੀ ਭੈਣ ਅਤੇ ਜੀਜੇ ਨੂੰ ਨਿਸ਼ਾਨੇ ਤੇ..
ਲੁਧਿਆਣਾ: ਕਿਸ਼ੋਰ ਨਗਰ ਇਲਾਕੇ ਵਿਚ ਦਿਨ ਦਿਹਾੜੇ ਆਪਣੀ ਭੈਣ ਅਤੇ ਉਸਦੇ ਦੋਹਤਾ - ਦੋਹਤੀ ਨੂੰ ਮੌਤ ਦੇ ਘਾਟ ਉਤਾਰਣ ਵਾਲਾ ਆਰੋਪੀ ਦੋ ਸਾਲ ਤੋਂ ਆਪਣੀ ਭੈਣ ਅਤੇ ਜੀਜੇ ਨੂੰ ਨਿਸ਼ਾਨੇ ਤੇ ਰੱਖੀ ਫਿਰਦਾ ਸੀ। ਆਰੋਪੀ ਪਤੀ-ਪਤਨੀ ਨੂੰ ਮੌਤ ਦੇ ਘਾਟ ਉਤਾਰਨ ਲਈ ਇੰਨੀ ਜਲਦੀ ਵਿਚ ਸੀ ਕਿ ਪਿਛਲੇ ਚਾਰ ਮਹੀਨੇ ਤੋਂ ਲਗਾਤਾਰ ਆਪਣੇ ਕੋਲ ਹਥਿਆਰ ਵੀ ਰੱਖੇ ਹੋਏ ਸੀ। 3 ਅਗਸਤ ਨੂੰ ਆਰੋਪੀ ਨੂੰ ਮੌਕਾ ਮਿਲਿਆ, ਪਰ ਉਸ ਦਾ ਜੀਜਾ ਘਰ ਤੋਂ ਚਲਾ ਗਿਆ ਅਤੇ ਆਰੋਪੀ ਨੇ ਭੈਣ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪਰ ਘਰ ਤੋਂ ਜਾਣ ਦੇ ਕਾਰਨ ਉਸ ਦਾ ਜੀਜਾ ਬਾਲ ਬਾਲ ਬਚ ਗਿਆ।
Murderਉਸ ਨੇ ਦੋਵੇਂ ਬੱਚਿਆਂ ਨੂੰ ਵੀ ਮਾਰ ਦਿੱਤਾ। ਦੋਸ਼ੀ ਨੇ ਤਿੰਨਾਂ ਦੀ ਹੱਤਿਆ ਕਰਨ ਲਈ ਤਿੰਨ ਵੱਖ ਵੱਖ ਹਥਿਆਰਾਂ ਦਾ ਇਸਤੇਮਾਲ ਕੀਤਾ। ਜਿਸ ਵਿਚ ਹਥੌੜਾ, ਛੁਰਾ ਅਤੇ ਰਾਡ ਸ਼ਾਮਿਲ ਹੈ। ਪੁਲਿਸ ਦੋਸ਼ੀ ਤੋਂ ਪੁੱਛਗਿਛ ਕਰਨ ਵਿਚ ਜੁਟੀ ਹੋਈ ਹੈ। ਉਂਮੀਦ ਹੈ ਕਿ ਦੋਸ਼ੀ ਤੋਂ ਕਈ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।
Murderਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਆਰੋਪੀ ਰਾਜਵਿੰਦਰ ਸਿੰਘ ਦਾ ਅਸਲੀ ਨਾਮ ਰਵਿੰਦਰ ਸਿੰਘ ਬਕਸ਼ੀ ਸੀ। ਉਹ ਆਪਣੇ ਪਿਤਾ ਦੇ ਨਾਲ ਪਹਿਲਾਂ ਹਰਚਰਨ ਨਗਰ ਵਿਚ ਫਿਰ ਬਾਅਦ ਵਿਚ ਗੁਰੂ ਅਰਜੁਨ ਦੇਵ ਨਗਰ ਇਲਾਕੇ ਵਿਚ ਰਹਿਣ ਲੱਗਿਆ ਸੀ। ਉਸ ਦਾ 1997 ਵਿਚ ਵਿਆਹ ਹੋਇਆ ਅਤੇ ਪਤਨੀ ਨੂੰ ਤੰਗ ਪ੍ਰੇਸ਼ਾਨ ਕਰਨ ਅਤੇ ਦਹੇਜ ਦੀ ਮੰਗ ਨੂੰ ਲੈ ਕੇ ਉਸ ਦੇ ਖਿਲਾਫ ਸਾਲ 2000 ਵਿਚ ਮਾਮਲਾ ਦਰਜ ਹੋਇਆ ਸੀ। ਪੇਸ਼ੀ ਉੱਤੇ ਨਾ ਜਾਣ ਦੀ ਵਜ੍ਹਾ ਨਾਲ ਦੋਸ਼ੀ ਨੂੰ ਅਦਾਲਤ ਵਲੋਂ ਭਗੌੜਾ ਕਰਾਰ ਦਿੱਤਾ ਗਿਆ ਸੀ।
Murderਦੱਸ ਦਈਏ ਕਿ ਉਹ ਫਰਾਰ ਹੋਕੇ ਅਮ੍ਰਿਤਸਰ ਵਿਚ ਰਹਿਣ ਲਗਾ। ਉੱਥੇ ਉਸ ਨੇ ਆਪਣਾ ਨਾਮ ਰਵਿੰਦਰ ਸਿੰਘ ਬਕਸ਼ੀ ਤੋਂ ਬਦਲ ਕੇ ਰਾਜਵਿੰਦਰ ਸਿੰਘ ਰੱਖ ਲਿਆ। ਰਾਜਵਿੰਦਰ ਰੱਖਣ ਤੋਂ ਬਾਅਦ ਉਸ ਨੇ ਆਪਣੇ ਪਛਾਣ ਪੱਤਰ ਵੀ ਰਾਜਵਿੰਦਰ ਦੇ ਨਾਮ ਤੋਂ ਬਣਵਾ ਲਏ। ਜਿਸ ਤੋਂ ਬਾਅਦ ਉਹ ਕਾਫ਼ੀ ਸਮੇਂ ਤੱਕ ਅਮ੍ਰਿਤਸਰ ਵਿਚ ਹੀ ਰਿਹਾ ਅਤੇ ਕਿਸੇ ਨੂੰ ਕੁੱਝ ਪਤਾ ਨਹੀਂ ਚਲਿਆ। ਨਾਮ ਬਦਲਣ ਤੋਂ ਬਾਅਦ ਦੋਸ਼ੀ ਰਾਜਵਿੰਦਰ ਸਿੰਘ ਕਾਫ਼ੀ ਸਮੇਂ ਤੱਕ ਅਮ੍ਰਿਤਸਰ ਵਿਚ ਰਿਹਾ ਅਤੇ ਉਸ ਨੇ ਉਥੇ ਵਿਆਹ ਕਰਵਾ ਲਿਆ।
Murderਵਿਆਹ ਤੋਂ ਬਾਅਦ ਕੁੱਝ ਸਮਾਂ ਅਮ੍ਰਿਤਸਰ ਵਿਚ ਰਹਿਣ ਤੋਂ ਬਾਅਦ ਉਹ ਦੂਜੀ ਪਤਨੀ ਨੂੰ ਲੈ ਕੇ ਦਿੱਲੀ ਚਲੇ ਗਿਆ। ਦਿੱਲੀ ਤੋਂ ਉਹ ਮੁੰਬਈ ਰਹਿਣ ਲਈ ਚਲਾ ਗਿਆ। ਇਸ ਦੌਰਾਨ ਉਸ ਦੀ ਦੂਜੀ ਪਤਨੀ ਨੂੰ ਪਤਾ ਲੱਗਿਆ ਕਿ ਉਹ ਸ਼ਾਦੀਸ਼ੁਦਾ ਹੈ ਅਤੇ ਉਸ ਨੇ ਕਿਸੇ ਨੂੰ ਦੱਸਿਆ ਨਹੀਂ। ਇਸ ਤੋਂ ਉਹ ਨਰਾਜ਼ ਹੋਕੇ ਉਸ ਨੂੰ ਛੱਡਕੇ ਪੇਕੇ ਰਹਿਣ ਲੱਗੀ। ਜਿਸ ਤੋਂ ਬਾਅਦ ਉਹ ਕਾਫ਼ੀ ਪ੍ਰੇਸ਼ਾਨ ਹੋ ਗਿਆ। ਕਰੀਬ ਅੱਠ ਸਾਲ ਭਟਕਣ ਤੋਂ ਬਾਅਦ ਉਹ ਫਿਰ ਲੁਧਿਆਣਾ ਆਇਆ ਅਤੇ ਸਿੱਧੇ ਭੈਣ ਗੁਰਵਿੰਦਰ ਕੌਰ ਦੇ ਕੋਲ ਗਿਆ ਅਤੇ ਉਥੇ ਹੀ ਰਹਿਣ ਲੱਗਿਆ।
Murderਪੁਲਿਸ ਦੇ ਅਨੁਸਾਰ ਆਰੋਪੀ ਰਾਜਵਿੰਦਰ ਸਿੰਘ ਆਪਣਾ ਘਰ ਖ਼ਰਾਬ ਟੁੱਟਣ ਦੇ ਪਿੱਛੇ ਆਪਣੇ ਜੀਜੇ ਦਵਿੰਦਰ ਸਿੰਘ ਨੂੰ ਜਿੰਮੇਵਾਰ ਮੰਨਦਾ ਸੀ। ਉਹ ਸੋਚਦਾ ਸੀ ਕਿ ਦਵਿੰਦਰ ਸਿੰਘ ਨੇ ਹੀ ਉਸ ਦੀ ਦੂਜੀ ਪਤਨੀ ਨੂੰ ਉਸ ਦੇ ਪਹਿਲੇ ਵਿਆਹ ਅਤੇ ਉਸ ਦੇ ਖਿਲਾਫ ਦਰਜ ਹੋਈ ਦਹੇਜ ਦੀ ਸ਼ਿਕਾਇਤ ਬਾਰੇ ਦੱਸਿਆ। ਜਿਸ ਕਾਰਨ ਉਸ ਦੀ ਦੂਜੀ ਪਤਨੀ ਉਸ ਨੂੰ ਛੱਡਕੇ ਚਲੀ ਗਈ। ਉਸ ਨੇ ਆਪਣੇ ਜੀਜੇ ਦਵਿੰਦਰ ਅਤੇ ਭੈਣ ਗੁਰਵਿੰਦਰ ਕੌਰ ਦੀ ਹੱਤਿਆ ਕਰਨ ਦੀ ਠਾਣ ਲਈ।
Murderਜਿਸ ਤੋਂ ਬਾਅਦ ਉਹ ਦੋ ਸਾਲ ਪਹਿਲਾਂ ਉਨ੍ਹਾਂ ਦੇ ਘਰ ਆ ਗਿਆ। ਉਹ ਉਥੇ ਰਹਿ ਕੇ ਚੌੜਾ ਬਜ਼ਾਰ ਕੰਮ ਕਰਨ ਲੱਗਿਆ। ਇਸ ਤੋਂ ਬਾਅਦ ਉਸ ਨੇ ਦਵਿੰਦਰ ਦੇ ਘਰ ਦੇ ਪਿੱਛੇ ਵਾਲੀ ਗਲੀ ਵਿਚ ਕਮਰਾ ਕਿਰਾਏ ਉੱਤੇ ਲੈ ਲਿਆ। ਚੌੜਾ ਬਜ਼ਾਰ ਵਿਚੋਂ ਉਸਦੀ ਨੌਕਰੀ ਵੀ ਚਲੀ ਗਈ। ਮਕਾਨ ਮਾਲਕ ਨੇ ਵੀ ਕਿਰਾਇਆ ਨਾ ਦੇਣ 'ਤੇ ਮਕਾਨ ਖਾਲੀ ਕਰਨ ਨੂੰ ਕਹਿ ਦਿੱਤਾ ਸੀ। ਜਿਸ ਕਾਰਨ ਉਹ ਆਪਣੇ ਜੀਜੇ ਦੇ ਪਿੱਛੇ ਹੱਥ ਧੋਕੇ ਪੈ ਗਿਆ।
Triple murder accused arrestedਪਿਛਲੇ ਚਾਰ ਮਹੀਨੇ ਤੋਂ ਤਾਂ ਉਹ ਹਮੇਸ਼ਾ ਹਥੌੜਾ ਆਪਣੇ ਨਾਲ ਹੀ ਰੱਖ ਰਿਹਾ ਸੀ, ਤਾਂਕਿ ਜਦੋਂ ਵੀ ਮੌਕਾ ਮਿਲੇ ਤਾਂ ਦੋਵਾਂ ਨੂੰ ਮੌਤ ਦੇ ਘਾਟ ਉਤਾਰ ਦੇਵੇ। ਵਾਰਦਾਤ ਦੇ ਦਿਨ ਉਸ ਨੇ ਦਵਿੰਦਰ ਦੇ ਜੁਆਈ ਨੂੰ ਕਿਸੇ ਜਗ੍ਹਾ ਕੰਮ ਲਈ ਭੇਜ ਦਿੱਤਾ, ਜਦੋਂ ਕਿ ਉਸ ਦੀ ਬੇਟੀ ਨੂੰ ਦੂਜੀ ਜਗ੍ਹਾ ਭੇਜ ਦਿੱਤਾ। ਪਿੱਛੇ ਤੋਂ ਦਵਿੰਦਰ ਸਿੰਘ ਅਤੇ ਉਸ ਦੀ ਪਤਨੀ ਘਰ ਵਿਚ ਇਕੱਲੀ ਸੀ। ਜਦੋਂ ਉਹ ਹਥਿਆਰ ਲੈ ਕੇ ਘਰ ਪਹੁੰਚਿਆ ਤਾਂ ਦਵਿੰਦਰ ਸਿੰਘ ਕੰਮ ਲਈ ਜਾ ਚੁੱਕਿਆ ਸੀ।
Murderਘਰ ਵਿਚ ਗੁਰਵਿੰਦਰ ਇਕੱਲੀ ਸੀ। ਉਸ ਨੇ ਆਪਣੀ ਭੈਣ ਦੇ ਸਿਰ 'ਤੇ ਹਥੌੜਾ ਮਾਰਿਆ। ਉਸ ਨੇ ਸਮਝਿਆ ਦੀ ਗੁਰਵਿੰਦਰ ਮਰ ਚੁੱਕੀ ਹੈ, ਪਰ ਕੁੱਝ ਸਮਾਂ ਰੁਕਣ ਤੋਂ ਬਾਅਦ ਉਹ ਹੋਸ਼ ਵਿਚ ਆ ਗਈ। ਦੋਸ਼ੀ ਨੇ ਗੁਰਵਿੰਦਰ ਦੇ ਹੱਥ ਬੰਨ੍ਹੇ ਅਤੇ ਉਸ ਨੂੰ ਘਸੀਟਦੇ ਹੋਏ ਹੇਠਾਂ ਵਾਲੇ ਕਮਰੇ ਵਿਚ ਲੈ ਆਇਆ ਅਤੇ ਉਸ ਦੀ ਹੱਤਿਆ ਕਰ ਦਿੱਤੀ। ਆਰੋਪੀ ਨੇ ਪੌੜੀਆਂ ਉੱਤੋਂ ਸਾਰਾ ਖੂਨ ਸਾਫ਼ ਕੀਤਾ ਅਤੇ ਦਵਿੰਦਰ ਸਿੰਘ ਦਾ ਇੰਤਜ਼ਾਰ ਕਰਨ ਲੱਗਿਆ ਤਾਂਕਿ ਉਸ ਨੂੰ ਵੀ ਮੌਤ ਦੇ ਘਾਟ ਉਤਾਰ ਸਕੇ।
murder kniefਇਸ ਦੌਰਾਨ ਦਵਿੰਦਰ ਦਾ ਦੋਹਤਾ ਆ ਗਿਆ ਤਾਂ ਉਸ ਨੇ ਖੂਨ ਦੇਖ ਲਿਆ। ਇਸ ਤੋਂ ਪਹਿਲਾਂ ਉਹ ਚੀਕਦਾ ਆਰੋਪੀ ਨੇ ਛੁਰੇ ਨਾਲ ਉਸ ਦਾ ਗਲਾ ਚੀਰ ਦਿੱਤਾ ਅਤੇ ਉਸਦੀ ਲਾਸ਼ ਵੀ ਕਮਰੇ ਵਿਚ ਰੱਖ ਦਿੱਤੀ। ਇਹ ਸਾਰੀ ਘਟਨਾ ਦੇਖ ਕੇ ਛੋਟੀ ਬੱਚੀ ਰੌਲਾ ਪਾਉਂਦੀ ਉਸ ਮਾਸੂਮ ਦਾ ਵੀ ਖੂਨ ਕਰ ਦਿੱਤਾ ਗਿਆ। ਕਾਫ਼ੀ ਸਮਾਂ ਤੱਕ ਦਵਿੰਦਰ ਨਹੀਂ ਆਇਆ ਤਾਂ ਦੋਸ਼ੀ ਬਾਹਰ ਤੋਂ ਦਰਵਾਜ਼ਾ ਬੰਦ ਕਰਕੇ ਫਰਾਰ ਹੋ ਗਿਆ। ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਨੇ ਦੱਸਿਆ ਕਿ ਹੱਤਿਆ ਤੋਂ ਬਾਅਦ ਆਰੋਪੀ ਅਮ੍ਰਿਤਸਰ ਫਰਾਰ ਹੋ ਗਿਆ।
Murderਉੱਥੇ ਕੁੱਝ ਸਮਾਂ ਰਹਿਣ ਤੋਂ ਬਾਅਦ ਬੱਸਾਂ ਬਦਲਕੇ ਉਹ ਹਨੂੰਮਾਨਗੜ੍ਹ ਪਹੁੰਚ ਗਿਆ। ਉੱਥੇ ਕੁੱਝ ਸਮਾਂ ਰਹਿਣ ਤੋਂ ਬਾਅਦ ਉਹ ਸੰਗਰੂਰ ਆ ਗਿਆ। ਉਸ ਦੇ ਦਿਮਾਗ ਵਿਚ ਆਇਆ ਕਿ ਦਵਿੰਦਰ ਸਿੰਘ ਨੂੰ ਮੌਤ ਦੇ ਘਾਟ ਉਤਾਰ ਨਹੀਂ ਸਕਿਆ ਤਾਂ ਉਸ ਨੇ ਦਵਿੰਦਰ ਨੂੰ ਫੋਨ ਕਰਕੇ ਧਮਕੀਆਂ ਦਿੱਤੀਆਂ ਕਿ ਉਹ ਉਸ ਨੂੰ ਵੀ ਮੌਤ ਦੇ ਘਾਟ ਉਤਾਰ ਦੇਵੇਗਾ। ਜਿਸ ਤੋਂ ਬਾਅਦ ਪੁਲਿਸ ਨੇ ਨੰਬਰ ਦੀ ਜਾਂਚ ਕੀਤੀ ਅਤੇ ਆਰੋਪੀ ਨੂੰ ਸੰਗਰੂਰ ਦੀ ਧਰਮਸ਼ਾਲਾ ਤੋਂ ਗਿਰਫਤਾਰ ਕੀਤਾ।