
ਅੱਜ ਚੰਡੀਗੜ੍ਹ 'ਚ 22 ਜ਼ਿਲ੍ਹਾ ਪ੍ਰੀਸ਼ਦਾਂ 'ਤੇ 150 ਬਲਾਕ ਸੰਮਤੀਆਂ ਦੀ ਚੋਣਾਂ 'ਚ ਵੱਡੀ ਪੱਧਰ 'ਤੇ ਸੱਤਾਧਾਰੀ ਕਾਂਗਰਸ ਵਲੋਂ ਕੀਤੀਆਂ ਧਾਂਦਲੀਆਂ ਤੇ ਬੂਥਾਂ 'ਤੇ........
ਚੰਡੀਗੜ੍ਹ : ਅੱਜ ਚੰਡੀਗੜ੍ਹ 'ਚ 22 ਜ਼ਿਲ੍ਹਾ ਪ੍ਰੀਸ਼ਦਾਂ 'ਤੇ 150 ਬਲਾਕ ਸੰਮਤੀਆਂ ਦੀ ਚੋਣਾਂ 'ਚ ਵੱਡੀ ਪੱਧਰ 'ਤੇ ਸੱਤਾਧਾਰੀ ਕਾਂਗਰਸ ਵਲੋਂ ਕੀਤੀਆਂ ਧਾਂਦਲੀਆਂ ਤੇ ਬੂਥਾਂ 'ਤੇ ਕੀਤੇ ਕਬਜ਼ੇ ਦੀ ਗਾਥਾ ਸੁਣਾਉਂਦੇ ਹੋਏ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾਵਾਂ ਡਾ.ਦਲਜੀਤ ਸਿੰਘ ਚੀਮਾ ਤੇ ਸ.ਬਿਕਰਮ ਮਜੀਠੀਆ ਨੇ ਕਿਹਾ ਕਿ ਪਹਿਲੇ ਦਿਨ ਤੋਂ ਹੀ ਕਾਂਗਰਸ ਸਰਕਾਰ ਨੇ ਲੋਕਤੰਤਰ ਦਾ ਘਾਣ ਕਰਨਾ ਸ਼ੁਰੂ ਕੀਤਾ ਹੋਇਆ।
ਅੱਜ ਇਥੇ ਦਲ ਦੇ ਸੈਕਟਰ 28 ਦੇ ਦਫ਼ਤਰ 'ਚ ਭਰਵੀਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਇੰਨ੍ਹਾਂ ਨੇਤਾਵਾਂ ਨੇ ਮੁਕਤਸਰ, ਫ਼ਰੀਦਕੋਟ, ਪਠਾਨਕੋਟ, ਗੁਰਦਾਸਪੁਰ, ਮਾਨਸਾ, ਬਠਿੰਡਾ ਤੇ ਹੋਰ ਜ਼ਿਲ੍ਹਿਆ ਦੀਆਂ 65 ਥਾਵਾਂ ਦਾ ਜ਼ਿਕਰ ਕੀਤਾ ਜਿਥੇ ਬੂਥਾਂ 'ਤੇ ਕਬਜ਼ਾ ਕੀਤਾ, ਹਿੰਸਕ ਘਟਨਾਵਾਂ ਵਾਪਰੀਆਂ, ਜਾਹਲੀ ਵੋਟਾਂ
ਪਾਈਆਂ ਗਈਆਂ, ਅਕਾਲੀ ਵਰਕਰਾਂ ਨੂੰ ਕੁੱਟਿਆ ਗਿਆ ਅਤੇ ਡਿਊਟੀ 'ਤੇ ਤੈਨਾਤ ਸਟਾਫ਼ ਨੂੰ ਡਰਾਇਆ ਧਮਕਾਇਆ ਗਿਆ।
ਉਨ੍ਹਾਂ ਕਿਹਾ ਕਿੱਲਿਆਂਵਾਲੀ ਦੇ ਲੋਕਾਂ ਨੇ ਵੱਡੇ ਬਾਦਲ ਤੇ ਸੁਖਬੀਰ ਬਾਦਲ ਕੋਲ ਜਾ ਕੇ ਇਸ ਧਾਂਦਲੀ ਦੀ ਸ਼ਿਕਾਇਤ ਕੀਤੀ, ਸਾਬਕਾ ਮੁੱਖ ਮੰਤਰੀ ਤੇ ਸਾਬਕਾ ਡਿਪਟੀ ਮੁੱਖ ਮੰਤਰੀ ਮੌਕੇ 'ਤੇ ਪਹੁੰਚੇ, ਉੱਥੇ ਵੀ ਕੁਝ ਸ਼ਰਾਰਤੀ ਅਨਸਰਾਂ ਨੇ ਬਦਤਮੀਜ਼ੀ ਕੀਤੀ, ਸੁਰੱਖਿਆ ਅਮਲੇ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਚੀਮਾ ਤੇ ਮਜੀਠੀਆ ਨੇ ਗੰਭੀਰ ਦੋਸ਼ ਲਾਏ ਕਿ ਸਰਕਾਰ, ਕਾਂਗਰਸ ਪਾਰਟੀ, ਚੋਣ ਕਮਿਸ਼ਨਰ, ਚੋਣ ਉਬਜ਼ਰਵਰ ਤੇ ਹੋ ਅਧਿਕਾਰੀਆਂ ਦੀ ਮਿਲੀ-ਭੁਗਤ ਨਾਲ ਹੀ ਅਜ ਇਹ ਵੱਡੇ ਪੱਧਰ 'ਤੇ ਹੇਰਾ ਫੇਰੀ ਕੀਤੀ ਗਈ।
ਬੀਤੇ ਕਲ੍ਹ ਇਕ ਉੱਚ-ਪੱਧਰੀ ਵਫ਼ਦ ਨੇ ਵੀ ਰਾਜਪਾਲ ਨਾਲ ਮੁਲਾਕਾਤ ਕਰਕੇ, ਇਸ ਹਾਲਾਤ ਤੋਂ ਉਨ੍ਹਾਂ ਨੂੰ ਜਾਣੂੰ ਕਰਾਇਆ ਸੀ। ਸ. ਮਜੀਠੀਆ ਨੇ ਕਿਹਾ ਕਿ 28 ਅਗਸਤ ਨੂੰ ਵਿਧਾਨ ਸਭਾ ਸੈਸ਼ਨ ਖ਼ਤਮ ਕਰਨ ਉਪਰੰਤ ਹੀ ਅਗਲੀ ਸਵੇਰ ਚੋਣ ਕਮਿਸ਼ਨਰ ਨੇ ਇੰਨ੍ਹਾਂ ਚੋਣਾਂ ਦਾ ਐਲਾਨ ਕਰ ਦਿਤਾ, ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਜ਼ਰੂਰੀ ਦਸਤਾਵੇਜ਼ ਪ੍ਰਾਪਤ ਨਹੀਂ ਕਰਨ ਦਿਤੇ, ਨਾਮਜ਼ਦਗੀਆਂ ਭਰਨ ਮੌਕੇ ਅਕਾਲੀ ਉਮੀਦਵਾਰਾਂ ਨੂੰ ਵੀ ਭਜਾ ਦਿਤਾ ਅਤੇ ਸੈਂਕੜੇ ਕਾਗਜ਼ ਰੱਦ ਕਰ ਦਿਤੇ ਅਤੇ ਲੋਕਤੰਤਰ ਦਾ ਸ਼ਰੇਆਮ ਘਾਣ ਕੀਤਾ।
ਡਾ.ਚੀਮਾ ਤੇ ਸ. ਮਜੀਠੀਆ ਨੇ ਇਹ ਵੀ ਗੰਭੀਰ ਦੋਸ਼ ਲਾਇਆ ਕਿ ਪੰਜਾਬ 'ਜ ਕਾਨੂੰਨ ਵਿਵਸਥਾ ਇੰਨ੍ਹੀ ਖ਼ਰਾਬ ੋ ਗਈ ਹੈ ਕਿ ਵੋਟਰ ਦੇ ਮਨ 'ਚ ਡਰ ਬੈਠ ਗਿਆ, ਅਕਾਲੀ-ਬੀ.ਜੇ.ਪੀ ਮੰਗ 'ਤੇ ਪੈਰਾ-ਮਿਲਟਰੀ ਤੈਨਾਤ ਨਹੀਂ ਕੀਤੀ, ਚੋਣ ਕਮਿਸ਼ਨਰ ਨੇ ਵੀਡੀਓਗ੍ਰਾਫ਼ੀ ਕਰਨ ਤੋਂ ਨਾਂਹ ਕਰ ਦਿਤੀ ਅਤੇ ਡਿਊਟੀ 'ਤੇ ਲਗੇ ਸਟਾਫ਼ ਨੂੰ ਧਮਕਾ ਕੇ ਸੱਤਾਧਾਰੀ ਪਾਰਟੀ ਦੇ ਗੁੰਡਿਆਂ ਨੇ ਜਾਹਲੀ ਠੱਪੇ ਲਾਏ ਅਤੇ ਕਈ ਚੋਣ ਅਧਿਕਾਰੀਆਂ ਨੇ ਮੀਡੀਆ ਸਾਹਮਣੇ ਸਪੱਸ਼ਟ ਕੀਤਾ ਕਿ ਗੁੰਡਾ ਅਨਸਰਾਂ ਨੇ ਬੂਥਾਂ 'ਤੇ ਕਬਜ਼ਾ ਕਰਨ ਉਪਰੰਤ ਵੋਟਾਂ ਦੇ ਜਾਹਲੀ ਠੱਪੇ ਲਾਏ।