ਅਕਾਲੀਆਂ ਨੇ ਵਿਸਾਰਿਆ ਸ੍ਰੀ ਅਕਾਲ ਤਖ਼ਤ ਸਾਹਿਬ!
Published : Sep 15, 2018, 9:55 am IST
Updated : Sep 15, 2018, 9:55 am IST
SHARE ARTICLE
Balwinder Singh Bhunder
Balwinder Singh Bhunder

ਕੀ ਅਕਾਲੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵਿਸਾਰ ਦਿਤਾ ਹੈ?...........

ਤਰਨਤਾਰਨ : ਕੀ ਅਕਾਲੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵਿਸਾਰ ਦਿਤਾ ਹੈ? ਇਹ ਸਵਾਲ ਪੰਥਕ ਹਲਕਿਆਂ ਵਿਚ ਚਟਖਾਰੇ ਲੈ ਲੈ ਕੇ ਪੁਛਿਆ ਜਾ ਰਿਹਾ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਦੁਆਰਾ ਪ੍ਰਕਾਸ਼ ਸਿੰਘ ਬਾਦਲ ਨੂੰ ਭਰੀ ਸਭਾ ਵਿਚ ਬਾਦਸ਼ਾਹ ਦਰਵੇਸ਼ ਕਹਿ ਦੇਣਾ ਤੇ ਫਿਰ ਆਪ ਹੀ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪੇਸ਼ ਹੋ ਜਾਣਾ ਸੰਕੇਤ ਕਰਦਾ ਹੈ ਕਿ ਅਕਾਲੀਆਂ ਨੇ ਚੁਪ ਚਪੀਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਾਤਾ ਤੋੜ ਲਿਆ ਹੈ। 

ਪ੍ਰਤੱਖ ਦਰਸ਼ੀਆਂ ਮੁਤਾਬਿਕ ਉਪਰੋਂ ਆਏ ਆਦੇਸ਼ ਮੁਤਾਬਿਕ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਤਖ਼ਤ ਸਾਹਿਬ ਤੇ ਅੰਮ੍ਰਿਤ ਸੰਚਾਰ ਕਰਦੇ ਚਾਰ ਸਿੰਘ ਲੈ ਕੇ ਸ. ਭੂੰਦੜ ਨੂੰ ਉਨ੍ਹਾਂ ਦੀ ਗਲਤੀ ਕਾਰਨ ਤਿੰਨ ਦਿਨ ਦੀ ਸੇਵਾ ਲਗਾਈ ਹੈ ਜਿਸ ਵਿਚ ਬਾਣੀ ਸੁਣਨੀ, ਬਰਤਨ ਸਾਫ ਕਰਨ ਦੀ ਸੇਵਾ ਕਰਨੀ ਅਤੇ 1100 ਰੁਪਏ ਗੋਲਕ ਵਿਚ ਪਾਉਣੇ ਹਨ। ਜਿਥੋਂ ਤਕ ਤਖ਼ਤ ਸਾਹਿਬਾਨ ਦਾ ਸਵਾਲ ਹੈ ਤਾਂ ਸਿੱਖ ਰਹਿਤ ਮਰਯਾਦਾ ਮੁਤਾਬਿਕ ਕੌਮੀ ਸਮਲੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੀ ਵਿਚਾਰੇ ਜਾ ਸਕਦੇ ਹਨ। ਸਥਾਨਕ ਮਸਲਿਆਂ ਬਾਰੇ ਬਾਕੀ ਤਖਤ ਸਾਹਿਬਾਨ 'ਤੇ ਵਿਚਾਰ ਹੋ ਸਕਦੀ ਹੈ।

Jathedar Giani Harpreet SinghJathedar Giani Harpreet Singh

ਪ੍ਰਤਖ ਦਰਸ਼ੀਆਂ ਮੁਤਾਬਿਕ ਸ. ਭੂੰਦੜ ਜਿਸ ਤਰ੍ਹਾਂ ਨਾਲ ਤਖ਼ਤ ਦਮਦਮਾ ਸਾਹਿਬ ਵਿਖੇ ਪੇਸ਼ ਹੋਏ ਸਨ ਉਸ ਨੂੰ ਦੇਖ ਕੇ ਲੱਗ ਨਹੀਂ ਸੀ ਰਿਹਾ ਕਿ ਉਹ ਗਲਤੀ ਦਾ ਅਹਿਸਾਸ ਕਰਕੇ ਤਖ਼ਤ ਸਾਹਿਬ 'ਤੇ ਪੇਸ਼ ਹੋਏ ਹਨ। ਜਾਣਕਾਰ ਦੱਸਦੇ ਹਨ ਕਿ ਸ. ਭੂੰਦੜ ਦੀ ਅਗਵਾਈ ਲਈ 4 ਦੇ ਕਰੀਬ ਸ਼੍ਰੋਮਣੀ ਕਮੇਟੀ ਮੈਂਬਰ ਵੀ ਤਖਤ ਸਾਹਿਬ 'ਤੇ ਮੌਜੂਦ ਸਨ।

ਚਾਹੀਦਾ ਤਾਂ ਇਹ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਹੀ ਇਹ ਮਾਮਲਾ ਸੁਣਨ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਭੇਜ ਦਿੰਦੇ ਤਾਂ ਕਿ ਇਹ ਮਾਮਲਾ ਪੰਜ ਜਥੇਦਾਰਾਂ ਵਲੋਂ ਵਿਚਾਰਿਆ ਜਾਂਦਾ। ਦਸਿਆ ਜਾਂਦਾ ਹੈ ਕਿ ਭੂੰਦੜ ਸੇਵਾ ਲਗਵਾਉਣ ਲਈ ਵੀ ਜੇਤੂ ਅੰਦਾਜ਼ ਵਿਚ ਆਇਆ ਤੇ ਸੇਵਾ ਵੀ ਪੂਰੇ ਜਾਹੋ ਜਲਾਲ ਨਾਲ ਸੁਣੀ, ਜਿਸ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਬਾਦਲ ਦਲ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵਿਸਾਰ ਚੁੱਕਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement