
ਕੋਰੋਨਾ ਰਿਕਵਰੀ ਦੇ ਮਾਮਲੇ 'ਚ ਭਾਰਤ ਪਹਿਲੇ ਨੰਬਰ 'ਤੇ ਪੁੱਜਾ
ਨਵੀਂ ਦਿੱਲੀ, 19 ਸਤੰਬਰ : ਨਵੀਂ ਦਿੱਲੀ, 19 ਸਤੰਬਰ : ਕੋਰੋਨਾ ਵਾਇਰਸ ਮਹਾਂਮਾਰੀ ਦਾ ਕਹਿਰ ਭਾਰਤ 'ਤੇ ਸਭ ਤੋਂ ਜ਼ਿਆਦਾ ਪਿਆ ਹੈ। ਭਾਰਤ ਇਸ ਮਹਾਮਾਰੀ ਵਿਰੁਧ ਡਟ ਕੇ ਮੁਕਾਬਲਾ ਕਰ ਰਿਹਾ ਹੈ। ਭਾਰਤ 'ਚ ਹੁਣ ਰੋਜ਼ਾਨਾ 90 ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ ਪਰ ਇਸ ਦੌਰਾਨ ਭਾਰਤ 'ਚ ਕੋਰੋਨਾ ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦਾ ਅੰਕੜਾ ਵੀ ਤੇਜ਼ੀ ਨਾਲ ਵਧਿਆ ਹੈ। ਦੁਨੀਆ 'ਚ ਕੋਰੋਨਾ ਵਾਇਰਸ ਤੋਂ ਠੀਕ ਹੋਏ ਮਰੀਜ਼ਾਂ ਦੇ ਮਾਮਲੇ 'ਚ ਹੁਣ ਭਾਰਤ ਪਹਿਲੇ ਨੰਬਰ 'ਤੇ ਪਹੁੰਚ ਗਿਆ ਹੈ। ਭਾਰਤ ਨੇ ਅਮਰੀਕਾ ਨੂੰ ਵੀ ਪਛਾੜ ਦਿਤਾ।
ਸਿਹਤ ਮੰਤਰਾਲੇ ਮੁਤਾਬਿਕ ਦੇਸ਼ ਵਿਚ ਹੁਣ ਤਕ 42 ਲੱਖ ਤੋਂ ਜ਼ਿਆਦਾ ਲੋਕ ਕੋਰੋਨਾ ਤੋਂ ਠੀਕ ਹੋ ਕੇ ਅਪਣੇ ਘਰ ਜਾ ਚੁਕੇ ਹਨ। ਸਿਹਤ ਮੰਤਰਾਲੇ ਨੇ ਇਕ ਟਵੀਟ ਰਾਹੀਂ ਇਸ ਦੀ ਜਾਣਕਾਰੀ ਦਿੰਦਿਆਂ ਲਿਖਿਆ- 'ਭਾਰਤ ਦੁਨੀਆ 'ਚ ਕੋਰੋਨਾ ਤੋਂ ਠੀਕ ਹੋਏ ਮਰੀਜ਼ਾਂ ਦੇ ਮਾਮਲੇ 'ਚ ਪਹਿਲੇ ਨੰਬਰ 'ਤੇ ਪਹੁੰਚ ਗਿਆ ਹੈ। ਭਾਰਤ ਨੇ ਅਮਰੀਕਾ ਨੂੰ ਇਸ ਮਾਮਲੇ 'ਚ ਪਛਾੜ ਦਿਤਾ ਹੈ। ਭਾਰਤ 'ਚ ਹੁਣ ਤਕ ਕੁਲ ਰਿਕਾਰਡ 42 ਲੱਖ ਤੋਂ ਜ਼ਿਆਦਾ ਮਰੀਜ਼ ਕੋਰੋਨਾ ਨੂੰ ਮਾਤ ਪਾ ਕੇ ਠੀਕ ਹੋ ਚੁੱਕੇ ਹਨ।ਮੰਤਰਾਲੇ ਨੇ ਅੱਗੇ ਕਿਹਾ ਕਿ ਵਾਇਰਸ ਦਾ ਪਤਾ ਲਾਉਣ ਲਈ ਸਰਕਾਰ ਵਲੋਂ ਸਮੇਂ ਸਿਰ ਉਠਾਏ ਗਏ ਕਦਮਾਂ ਦੇ ਨਤੀਜੇ ਵਜੋਂ ਇਹ ਆਲਮੀ ਉਪਲਬਧੀ ਹੈ।ਦੇਸ਼ 'ਚ ਅੱਜ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗੱਲ ਕਰੀਏ ਤਾਂ ਪਿਛਲੇ 24 ਘੰਟਿਆਂ 'ਚ ਦੇਸ਼ ਦੇ ਸਾਰੇ ਸੂਬਿਆਂ ਨੂੰ ਮਿਲਾ ਕੇ ਕੁੱਲ 93,337 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਦੇਸ਼ ਵਿਚ ਮੌਤਾਂ ਦਾ ਅੰਕੜਾ 1,247 ਰਿਹਾ। ਦੇਸ਼ ਵਿਚ ਇਸ ਨੂੰ ਮਿਲਾ ਕੇ ਹੁਣ ਤਕ 53 ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ। ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ, ਪਿਛਲੇ 24 ਘੰਟਿਆਂ 'ਚ ਰਿਕਾਰਡ, 95image,880 ਕੋਰੋਨਾ ਵਾਇਰਸ ਮਰੀਜ਼ ਠੀਕ ਵੀ ਹੋਏ ਹਨ। (ਏਜੰਸੀ)