
CCTV ਦੇ ਅਧਾਰ 'ਤੇ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ
ਅੰਮ੍ਰਿਤਸਰ : ਅੰਮ੍ਰਿਤਸਰ 'ਚ ਤਿੰਨ ਹਥਿਆਰਬੰਦ ਲੁਟੇਰਿਆਂ ਨੇ ਇਕ ਮੈਡੀਕਲ ਸਟੋਰ 'ਚ ਦਾਖਲ ਹੋ ਕੇ ਬੰਦੂਕ ਦੀ ਨੋਕ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿਤਾ ਹੈ। ਇਹ ਸਾਰੀ ਘਟਨਾ ਮੈਡੀਕਲ ਸਟੋਰ ਦੇ ਅੰਦਰ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਇਸ ਘਟਨਾ ਦੀ ਵੀਡੀਉ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵੀਡੀਉ 'ਚ ਦੇਖਿਆ ਜਾ ਸਕਦਾ ਹੈ ਕਿ ਤਿੰਨ ਹਥਿਆਰਬੰਦ ਨੌਜਵਾਨ ਸਟੋਰ 'ਚ ਦਾਖਲ ਹੋਏ ਅਤੇ ਬੰਦੂਕ ਦੀ ਨੋਕ 'ਤੇ ਸਟੋਰ ਨੂੰ ਲੁੱਟ ਲਿਆ। ਇਸ ਦੌਰਾਨ ਉਨ੍ਹਾਂ ਨੂੰ ਜੋ ਵੀ ਮਿਲਿਆ, ਉਹ ਅਪਣੇ ਨਾਲ ਲੈ ਗਏ।
ਇਹ ਘਟਨਾ ਅੰਮ੍ਰਿਤਸਰ ਦੇ ਇਕ ਮੈਡੀਕਲ ਸਟੋਰ ਦੀ ਹੈ। ਵੀਡੀਉ 'ਚ ਦੇਖਿਆ ਜਾ ਸਕਦਾ ਹੈ ਕਿ ਮਾਸਕ ਨਾਲ ਮੂੰਹ ਢੱਕੇ ਤਿੰਨ ਨੌਜਵਾਨ ਸਟੋਰ 'ਚ ਦਾਖਲ ਹੋਏ ਅਤੇ ਸਟੋਰ 'ਤੇ ਕੰਮ ਕਰ ਰਹੇ ਮੁਲਾਜ਼ਮਾਂ 'ਤੇ ਬੰਦੂਕ ਤਾਣ ਦਿਤੀ। ਲੁੱਟ ਦੇ ਸਮੇਂ ਸਟੋਰ ਦੇ ਅੰਦਰ ਦੋ ਵਿਅਕਤੀ ਮੌਜੂਦ ਸਨ। ਲੁਟੇਰਿਆਂ ਨੂੰ ਦੇਖ ਕੇ ਉਹ ਘਬਰਾ।
ਲੁਟੇਰਿਆਂ ਨੇ ਸਟੋਰ 'ਤੇ ਮੌਜੂਦ ਵਿਅਕਤੀਆਂ ਨੂੰ ਕਿਹਾ ਕਿ ਉਨ੍ਹਾਂ ਕੋਲ ਜੋ ਵੀ ਨਕਦੀ ਹੈ, ਉਹ ਕੈਸ਼ ਕਾਊਂਟਰ 'ਚ ਦੇਣ। ਲੁਟੇਰਿਆਂ ਨੇ ਰਾਤ ਤਕਰੀਬਨ 9 ਵਜੇ ਦੇ ਕਰੀਬ ਲੁੱਟ ਦੀ ਘਟਨਾ ਨੂੰ ਅੰਜਾਮ ਦਿਤਾ ਹੈ। ਇਸ ਦੌਰਾਨ ਉਹ ਮਾਊਥ ਫਰੈਸ਼ਨਰ, ਫੇਸਵਾਸ਼ ਅਤੇ ਮਹਿੰਗੀਆਂ ਦਵਾਈਆਂ ਆਦਿ ਦੇ ਪੈਕਟ ਵੀ ਅਪਣੇ ਨਾਲ ਲੈ ਗਏ। ਫਿਲਹਾਲ ਪੁਲਿਸ ਵਲੋਂ CCTV ਦੇ ਅਧਾਰ 'ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।