
ਅੰਮ੍ਰਿਤਸਰ ਨੂੰ ਜੋੜਾ ਫਾਟਕ 'ਤੇ ਸ਼ੁਕਰਵਾਰ ਨੂੰ ਰਾਵਣ ਦਹਿਣ ਦੇ ਦੌਰਾਨ ਟ੍ਰੇਨ ਨਾਲ ਕਟ ਕੇ 60 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਹੁਣ ਇਹ ਸਵਾਲ ਖ...
ਅੰਮ੍ਰਿਤਸਰ : (ਭਾਸ਼ਾ) ਅੰਮ੍ਰਿਤਸਰ ਨੂੰ ਜੋੜਾ ਫਾਟਕ 'ਤੇ ਸ਼ੁਕਰਵਾਰ ਨੂੰ ਰਾਵਣ ਦਹਿਣ ਦੇ ਦੌਰਾਨ ਟ੍ਰੇਨ ਨਾਲ ਕਟ ਕੇ 60 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਹੁਣ ਇਹ ਸਵਾਲ ਖਡ਼ਾ ਹੋਇਆ ਹੈ ਕਿ ਇਸ ਦਰਦਨਾਕ ਹਾਦਸੇ ਦਾ ਜ਼ਿੰਮੇਵਾਰ ਕੌਣ ਹੈ। ਜਿੱਥੇ ਪ੍ਰਸ਼ਾਸਨ ਨੇ ਇਸ ਤੋਂ ਪੱਲਾ ਝਾੜਿਆ ਹੈ ਉਥੇ ਹੀ ਪ੍ਰਬੰਧਕ ਨੇ ਵੀ ਮਨਜ਼ੂਰੀ ਹੋਣ ਦੀ ਗੱਲ ਕਹੀ ਹੈ। ਇਸ ਵਿਚ ਹੁਣ ਰੇਲਵੇ ਬੋਰਡ ਦੇ ਚੇਅਰਮੈਨ ਅਸ਼ਵਨੀ ਲੋਹਾਨੀ ਦਾ ਬਿਆਨ ਆਇਆ ਹੈ। ਲੋਹਾਨੀ ਨੇ ਹਾਦਸੇ ਲਈ ਰੇਲਵੇ ਨੂੰ ਜ਼ਿੰਮੇਵਾਰ ਠਹਿਰਾਉਣ ਤੋਂ ਇਨਕਾਰ ਕਰ ਦਿਤਾ ਹੈ।
Ashwani Lohani
ਉਨ੍ਹਾਂ ਨੇ ਕਿਹਾ ਕਿ ਇਸ ਹਾਦਸੇ ਵਿਚ ਰੇਲਵੇ ਦੀ ਕੋਈ ਗਲਤੀ ਨਹੀਂ। ਸਥਾਨਕ ਪ੍ਰਸ਼ਾਸਨ ਜ਼ਿੰਮੇਵਾਰ ਹੈ। ਡ੍ਰਾਈਵਰ ਨੇ ਬ੍ਰੇਕ ਲਗਾਏ ਸਨ ਪਰ ਟ੍ਰੇਨ ਅਪਣੀ ਨਿਰਧਾਰਤ ਸਪੀਡ ਨਾਲ ਥੋੜ੍ਹਾ ਹੌਲੀ ਹੋਈ। ਕਾਨੂੰਨ ਸਪਸ਼ਟ ਹੈ ਕਿ ਟ੍ਰੈਕ 'ਤੇ ਕਿਸੇ ਦੀ ਹਾਜ਼ਰੀ ਲਈ ਉਹ ਵਿਅਕਤੀ ਅਪਣੇ ਆਪ ਜ਼ਿੰਮੇਵਾਰ ਹੁੰਦਾ ਹੈ। ਪ੍ਰਬੰਧ ਨੂੰ ਲੈ ਕੇ ਰੇਲਵੇ ਨੂੰ ਪ੍ਰਸ਼ਾਸਨ ਵਲੋਂ ਕੋਈ ਸੂਚਨਾ ਨਹੀਂ ਦਿਤੀ ਗਈ ਸੀ। ਉਨ੍ਹਾਂ ਨੇ ਅੱਗੇ ਕਿਹਾ ਕਿ ਡ੍ਰਾਈਵਰ ਨੇ ਸਪੀਡ ਘੱਟ ਕੀਤੀ ਸੀ, ਜੇਕਰ ਐਮਰਜੈਂਸੀ ਬ੍ਰੇਕ ਲਗਾਉਂਦਾ ਤਾਂ ਬਹੁਤ ਹਾਦਸਾ ਹੋ ਸਕਦਾ ਸੀ।
Train Accident Amritsar
ਦੁਰਘਟਨਾ ਥਾਂ 'ਤੇ ਹਨ੍ਹੇਰਾ ਸੀ, ਟ੍ਰੈਕ ਥੋੜ੍ਹਾ ਮੁੜਾਅ 'ਚ ਸੀ ਇਸ ਲਈ ਡ੍ਰਾਈਵਰ ਨੂੰ ਟ੍ਰੈਕ 'ਤੇ ਬੈਠੇ ਲੋਕ ਨਜ਼ਰ ਨਹੀਂ ਆਏ। ਉਥੇ ਹੀ ਗੇਟਮੈਨ ਦੀ ਜ਼ਿੰਮੇਵਾਰੀ ਸਿਰਫ ਗੇਟ ਦੀ ਹੁੰਦੀ ਹੈ। ਹਾਦਸਾ ਇੰਟਰਮੀਡਿਏਟ ਸੈਕਸ਼ਨ 'ਤੇ ਹੋਇਆ ਹੈ ਜੋ ਕਿ ਇਕ ਗੇਟ ਤੋਂ 400 ਮੀਟਰ ਦੂਰ ਹੈ, ਉਥੇ ਹੀ ਦੂਜੇ ਗੇਟ ਤੋਂ 1 ਕਿਲੋਮੀਟਰ ਦੂਰ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਉਤਰ ਰੇਲਵੇ ਦੇ ਜੀਐਮ ਵੀ ਚੌਬੇ, ਚੇਅਰਮੈਨ ਅਸ਼ਵਨੀ ਲੋਹਾਨੀ ਨੇ ਘਟਨਾ ਥਾਂ ਦਾ ਦੌਰਾ ਕੀਤਾ ਸੀ ਅਤੇ ਹਾਦਸੇ 'ਤੇ ਦੁੱਖ ਜਤਾਇਆ ਸੀ।
Amritsar Train Accident
ਇਸ ਦੌਰਾਨ ਜੀਐਮ ਚੌਬੇ ਨੇ ਵੀ ਕਿਹਾ ਸੀ ਕਿ ਦਸ਼ਹਿਰੇ ਦੀ ਕੋਈ ਜਾਣਕਾਰੀ ਰੇਲਵੇ ਦੇ ਕੋਲ ਨਹੀਂ ਸੀ ਅਤੇ ਨਾ ਹੀ ਪਤਾ ਸੀ ਕਿ ਟ੍ਰੈਕ 'ਤੇ ਇਨ੍ਹੇ ਲੋਕ ਮੌਜੂਦ ਹਨ। ਇਸ ਦੀ ਜਾਂਚ ਕੀਤੀ ਜਾਵੇਗੀ।