
ਅੰਮ੍ਰਿਤਸਰ ਦੇ ਨੇੜੇ ਸ਼ੁਕਰਵਾਰ ਸ਼ਾਮ ਨੂੰ ਰਾਵਣ ਨੂੰ ਜਲਦੇ ਹੋਏ ਦੇਖਣ ਲਈ ਰੇਲ ਪਟੜੀ ‘ਤੇ ਖੜ੍ਹੇ ਲੋਕਾਂ ਨੂੰ ਰੇਲ ਦੀ ਲਪੇਟ ਵਿਚ....
ਅੰਮ੍ਰਿਤਸਰ (ਸ.ਸ.ਸ) : ਅੰਮ੍ਰਿਤਸਰ ਦੇ ਨੇੜੇ ਸ਼ੁਕਰਵਾਰ ਸ਼ਾਮ ਨੂੰ ਰਾਵਣ ਨੂੰ ਜਲਦੇ ਹੋਏ ਦੇਖਣ ਲਈ ਰੇਲ ਪਟੜੀ ‘ਤੇ ਖੜ੍ਹੇ ਲੋਕਾਂ ਨੂੰ ਰੇਲ ਦੀ ਲਪੇਟ ਵਿਚ ਆਉਣ ਨਾਲ ਘੱਟੋ-ਘੱਟ 61 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 72 ਹੋਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਹਨ। ਰੇਲ ਜਲੰਧਰ ਤੋਂ ਅਮ੍ਰਿਤਸਰ ਆ ਰਹੀ ਸੀ। ਉਦੋਂ ਜੋੜਾ ਫਾਟਕ ਉਤੇ ਇਹ ਦਰਦਨਾਕ ਹਾਦਸਾ ਹੋਇਆ। ਮੌਕੇ ‘ਤੇ ਘੱਟੋ-ਘੱਟ 400 ਲੋਕ ਮੌਜੂਦ ਸੀ। ਜਿਹੜੇ ਪਟੜੀ ਦੇ ਨੇੜੇ ਇਕ ਮੈਦਾਨ ਵਿਚ ਰਾਵਣ ਜਲਦਾ ਹੋਇਆ ਦੇਖ ਰਹੇ ਸੀ। ਹਾਦਸੇ ਨੂੰ ਲੈ ਕੇ ਰੇਲਵੇ ਦਾ ਕਿਹਾ ਹੈ ਕਿ ਪ੍ਰੋਗਰਾਮ ਲਈ ਰੇਲਵੇ ਵੱਲੋਂ ਕੋਈ ਮੰਨਜ਼ੂਰੀ ਨਹੀਂ ਦਿੱਤੀ ਗਈ ਸੀ।
Amritsar Police Commissioner
ਉੱਧਰ, ਅੰਮ੍ਰਿਤਸਰ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਧੋਬੀ ਘਾਟ ਗ੍ਰਾਉਂਡ ਉਤੇ ਦੁਸ਼ਿਹਰੇ ਦੇ ਤਿਉਹਾਰ ਲਈ ਆਗਿਆ ਦਿਤੀ ਸੀ ਪਰ ਪ੍ਰੋਗਰਾਮ ਦੇ ਪ੍ਰਬੰਧਕਾਂ ਨੇ ਨਗਰ ਨਿਗਮ ਦੀਆਂ ਹੋਰ ਜ਼ਰੂਰਤਾਂ ਨੂੰ ਪੂਰਾ ਨਹੀਂ ਕੀਤਾ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਐਸਐਸ ਸ਼੍ਰੀਵਾਸਤਵ ਨੇ ਦੱਸਿਆ, ਪ੍ਰੋਗਰਾਮ ਦਾ ਪ੍ਰਬੰਧ ਮਿਠੂ ਮਦਾਨ ਫੈਮਲੀ, ਵੱਲੋਂ ਕੀਤਾ ਗਿਆ ਸੀ। ਮਿਠੂ ਕੀ ਮਾਂ ਵਿਜੈ ਮੈਦਾਨ ਇਸ ਖੇਤਰ ਦੀ ਕੌਂਸਲਰ ਹੈ। ਅੰਮ੍ਰਿਤਸਰ ਡਿਪਟੀ ਕਮਿਸ਼ਨਰ ਕੇਐਸ ਸੰਘਾ ਨੇ ਕਿਹਾ ਕਿ ਪੁਲਿਸ ਕਮਿਸ਼ਨਰ ਹੀ ਆਗਿਆ ਬਾਰੇ ਦੱਸ ਸਕਦੇ ਹਨ। ਜਦੋਂ ਕਿ ਪੁਲਿਸ ਕਮਿਸ਼ਨਰ ਦਾ ਕਹਿਣਾ ਹੈ ਕਿ ਪ੍ਰੋਗਰਾਮ ਲਈ ਆਗਿਆ ਦਿਤੀ ਗਈ ਸੀ।
Amritsar Train Accident
ਜਿਸ ਗ੍ਰਾਉਂਡ ਉਤੇ ਰਾਵਣ ਜਲਾਉਣ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ ਉਹ ਨਗਰ ਨਿਗਮ ਦਾ ਹੈ। ਉਧਰ, ਅੰਮ੍ਰਿਤਸਰ ਨਗਰ ਨਿਗਮ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਨਗਰ ਨਿਗਮ ਤੋਂ ਕੋਈ ਆਗਿਆ ਨਹੀਂ ਲਈ ਗਈ ਸੀ ਅਤੇ ਸਾਡੇ ਵੱਲੋਂ ਕੋਈ ਆਗਿਆ ਨਹੀਂ ਦਿਤੀ ਗਈ ਸੀ। ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਹਾਦਸੇ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣ ਹੈ ਕਿ ਰੇਲ ਡ੍ਰਾਇਵਰ, ਰੇਲਵੇ ਅਧਿਕਾਰੀਆਂ ਅਤੇ ਸਥਾਨਿਕ ਪ੍ਰਸ਼ਾਸ਼ਨ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ਨਿਚਰਵਾਰ ਸਵੇਰੇ ਵੱਡੀ ਸੰਖਿਆ ਵਿਚ ਲੋਕਾਂ ਨੂੰ ਘਟਨਾ ਸਥਾਨ ਉਤੇ ਘੁੰਮਦੇ ਦੇਖਿਆ ਗਿਆ।
Amritsar Train Accident
ਅੰਮ੍ਰਿਤਸਰ ਪੁਲਿਸ ਕਮਿਸ਼ਨਰ ਐਸਐਸ ਸ਼੍ਰੀ ਵਾਸਤਵ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸ਼ੁਕਰਵਾਰ ਦੇਰ ਰਾਤ ਬਚਾਅ ਕਾਰਜ਼ ਪੂਰਾ ਹੋ ਜਾਣ ਤੋਂ ਬਾਅਦ ਪੁਲਿਸ ਨੇ ਪੂਰੀ ਸਥਿਤੀ ਦਾ ਜ਼ਾਇਜ਼ਾ ਲਿਆ ਹੈ।