ਉੱਤਰ ਪ੍ਰਦੇਸ਼ 'ਚ ਲਗਾਤਾਰ ਦੂਜੇ ਦਿਨ ਰੇਲ ਹਾਦਸਾ, ਗੋਰਖਪੁਰ 'ਚ ਪਟੜੀ ਤੋਂ ਉਤਰੀ 'ਬਾਘ' ਐਕਸਪ੍ਰੈਸ
Published : Oct 11, 2018, 5:20 pm IST
Updated : Oct 11, 2018, 5:20 pm IST
SHARE ARTICLE
Train Accident
Train Accident

ਉੱਤਰ ਪ੍ਰਦੇਸ਼ 'ਚ ਲਗਾਤਾਰ ਦੂਜੇ ਦਿਨ ਰੇਲ ਹਾਦਸਾ ਹੋਇਆ ਹੈ। ਬਾਘ ਐਕਸਪ੍ਰੈਸ ਗੋਰਖਪੁਰ ਦੇ ਕੋਲ ਡਿਰੇਲ ਹੋ ਗਈ ਹੈ। ਰਿਪੋਰਟ ਦੇ ਮੁਤਾਬਿਕ ਟ੍ਰੇਨ ਨੰਬਰ...

ਉੱਤਰ ਪ੍ਰਦੇਸ਼ (ਭਾਸ਼ਾ) : ਉੱਤਰ ਪ੍ਰਦੇਸ਼ 'ਚ ਲਗਾਤਾਰ ਦੂਜੇ ਦਿਨ ਰੇਲ ਹਾਦਸਾ ਹੋਇਆ ਹੈ। 'ਬਾਘ' ਐਕਸਪ੍ਰੈਸ ਗੋਰਖਪੁਰ ਦੇ ਕੋਲ ਡਿਰੇਲ ਹੋ ਗਈ ਹੈ। ਰਿਪੋਰਟ ਦੇ ਮੁਤਾਬਿਕ ਟ੍ਰੇਨ ਨੰਬਰ 13020 ਕਾਠਗੋਦਾਮ ਤੋਂ ਹਾਵੜਾ ਜਾ ਰਹੀ ਸੀ। ਇਸ ਵਿੱਚ ਗੋਰਖਪੁਰ ਦੇ ਕੋਲ ਇਹ ਹਾਦਸਾ ਹੋਇਆ ਹੈ। ਅਸਲੀਅਤ, ਬਾਘ ਸਟੇਸ਼ਨ ਪਹੁੰਚਣ ਤੋਂ ਪਹਿਲਾਂ ਹੀ ਟ੍ਰੇਨ ਡੋਮਿਨਗੜ੍ਹ ਰੇਲਵੇ ਸਟੇਸ਼ਨ ਤੋਂ ਲਗਭਗ ਸੌ ਮੀਟਰ ਡਿਰੇਲ ਹੋ ਗਈ। ਜਾਣਕਾਰੀ ਦੇ ਮੁਤਾਬਿਕ ਬਾਘ ਐਕਸਪ੍ਰੈਸ ਦੀ ਫਰੰਟ ਐਸਐਲਆਰ ਬੋਗੀ ਦੇ ਪਿਛਲੀ ਟ੍ਰਾਲੀ ਦੇ ਚਾਰ ਪਹੀਏ ਪਟਰੀ ਤੋਂ ਉਤਰ ਗਏ। ਇਸ ਦੁਰਘਟਨਾ 'ਚ ਹੁਣ ਤਕ ਜਾਨੀ-ਮਾਲੀ ਨੁਕਸਾਨ ਦੇ ਨੁਕਸਾਨ ਦੀ ਖ਼ਬਰ ਨਹੀਂ ਹੈ। ਹਾਦਸਾ ਲਗਭਗ ਇਕ ਵਜੇ ਹੋਇਆ ਹੈ।

Train AccidentTrain Accident

ਹਾਦਸੇ ਦੀ ਵਜ੍ਹਾ ਤੋਂ ਇਸ ਲਾਈਨ ਤੋਂ ਹੋ ਕੇ ਗੁਜਰਣ ਵਾਲੀਆਂ ਦੂਜੀਆਂ ਟ੍ਰੇਨਾਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ। ਰੇਲਵੇ ਨੇ ਜਗਤਬੇਲਾ ਅਤੇ ਡੋਮਿਨਗੜ੍ਹ ਰੇਲ ਲਾਈਨ ਦੇ ਵਿਚ ਰੂਟ ਨੂੰ ਚਾਲੂ ਕਰਨ ਲਈ ਰੇਸਕਿਉ ਆਪਰੇਸ਼ਨ ਸ਼ੁਰੂ ਕਰ ਦਿੱਤਾ ਹੈ। ਇਸ ਵਿਚ ਉਤਰ ਪ੍ਰਦੇਸ਼ ਦੇ ਸੀਐਮ ਯੋਗੀ ਆਦਿਤਅਨਾਥ ਯੋਗੀ ਨੇ ਹਾਦਸੇ ਦੀ ਖ਼ਬਰ ਲਈ ਹੈ। ਉਹਨਾਂ ਨੇ ਡੀਐਮ ਅਤੇ ਐਸਐਸਪੀ ਨੂੰ ਘਟਨਾ ਵਾਲੇ ਸਥਾਨ 'ਤੇ ਜਾਣ ਦਾ ਨਿਰਦੇਸ਼ ਦਿਤਾ ਹੈ। ਦੱਸ ਦਈਏ ਕਿ ਉਤਰ ਪ੍ਰਦੇਸ਼ ਵਿਚ ਇਹ ਲਗਾਤਾਰ ਦੂਜੇ ਦਿਨ ਰੇਲ ਹਾਦਸਾ ਹੋਇਆ ਹੈ। ਬੁੱਧਵਾਰ ਨੂੰ ਵੀ ਰਾਏਬਰੇਲੀ 'ਚ ਨਉ ਫਰਕਾ ਐਕਸਪ੍ਰੈਸ ਦੁਰਘਟਨਾਗ੍ਰਸਤ ਹੋ ਗਈ ਸੀ।

Train AccidentTrain Accident

ਹਾਦਸੇ 'ਚ ਇਸ ਟ੍ਰੇਨ ਦੀ 9 ਬੋਗੀਆਂ ਪਟੜੀ ਤੋਂ ਉਤਰ ਗਈਆਂ ਹਨ। ਦੁਰਘਟਨਾ 'ਚ 7 ਲੋਕਾਂ ਦੀ ਮੌਤ ਹੋ ਗਈ ਸੀ। ਇਸ ਘਟਨਾ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਸੀਐਮ ਯੋਗੀ ਆਦਿਤਅਨਾਥ ਯੋਗੀ ਨੇ 2 ਲੱਖ ਰੁਪਏ ਦਾ ਮੁਆਵਜਾ ਦੇਣ ਦਾ ਐਲਾਨ ਕੀਤਾ ਹੈ। ਜਦੋਂ ਕਿ ਜਖ਼ਮੀਆਂ ਨੂੰ 50 ਹਜਾਰ ਰੁਪਏ ਦੇਣ ਦਾ ਐਲਾਨ ਕੀਤਾ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement