
"ਕਰੋੜਾਂ ਦੀ ਗੱਡੀ ਚੋਰੀ ਹੋਣ ਤੋਂ ਬਚਾਉਂਦਾ 3000 ਦਾ ਪੁਰਜਾ"
ਹੁਣ ਨਹੀਂ ਹੋ ਸਕਦੇ ਲੋਕਾਂ ਦੇ ਮੋਟਰ ਸਾਈਕਲ ਜਾਂ ਕੋਈ ਵਾਹਨ ਚੋਰੀ ਜੇ ਤੁਸੀਂ ਇਹ ਉਪਰਾਲਾ ਕਰ ਲੈਂਦੇ ਹੋ ਤਾਂ। ਜੀ ਹਾਂ ਤੁਸੀਂ ਬਿਲਕੁਲ ਠੀਕ ਸੁਣ ਰਹੇ ਹੋ। ਇਹ ਅਸੀਂ ਨਹੀਂ ਬਲਕਿ ਗੁਰੂ ਹਰਸਹਾਏ ਦਾ ਇਹ ਬੰਦਾ ਕਹਿ ਰਿਹਾ ਹੈ ਜਿਸ ਨੇ ਨਵੀਂ ਕਾਢ ਕੱਢੀ ਹੈ। ਇਸ ਬੰਦੇ ਦਾ ਕਹਿਣਾ ਹੈ ਕਿ ਇਹ ਪੁਰਜ਼ਾ ਵਾਹਨ ਵਿਚ ਲਗਵਾਉਣ ਨਾਲ ਤੁਸੀਂ ਰਿਮੋਟ ਨਾਲ ਵਾਹਨ ਨੂੰ ਓਨ ਓਫ ਕੰਟਰੋਲ ਕਰ ਸਕਦੇ ਹੋ।
Photo
ਚੋਰ ਮਾਰੇ ਚਾਹੇ ਸੈਲਫਾਂ, ਚਾਹੇ ਮਾਰੇ ਕਿੱਕਾਂ ਵਾਹਨ ਸਟਾਰਟ ਨਹੀਂ ਹੋਣਾ। ਜਿਸ ਕਾਰਨ ਥੱਕੇ ਟੁੱਟੇ ਚੋਰ ਨੂੰ ਵਾਹਨ ਛੱਡ ਕੇ ਹੀ ਜਾਣਾ ਪੈਣਾ। ਇਹ ਪੁਰਜ਼ਾ ਵਾਕਿਆ ਹੀ ਕੰਮ ਕਰਦਾ ਹੈ ਤਾਂ ਸੱਚ ਵਿਚ ਕਈ ਚੋਰਾਂ ਨੂੰ ਤਾਂ ਹੱਥਾਂ ਪੈਰਾਂ ਦੀ ਪੈ ਜਾਣੀ ਹੈ। ਸੂਬੇ ’ਚ ਚੋਰੀ ਦੀਆਂ ਵਾਰਦਾਤਾਂ ਨੂੰ ਸੱਚ ਮੁੱਚ ਠੱਲ ਪੈ ਸਕਦੀ ਹੈ ਅਤੇ ਜੇ ਦੇਖਿਆ ਜਾਵੇ ਮਹਿੰਗੇ ਵਾਹਨਾਂ ਨੂੰ ਚੋਰੀ ਹੋਣ ਤੋਂ ਬਚਾਉਣ ਲਈ 3000 ਰੁਪਏ ਕੋਈ ਵੱਡੀ ਰਕਮ ਨਹੀਂ।
MoterCylce
ਇਸ ਵਿਅਕਤੀ ਦੇ ਅਨੁਸਾਰ ਇਹ ਪੁਰਜ਼ਾ ਵਾਹਨਾਂ ਨੂੰ ਚੋਰੀ ਹੋਣ ਤੋਂ ਬਚਾਉਂਦਾ ਇਕ ਸਸਤਾ ਢੰਗ ਹੈ। ਇਸ ਆਦਮੀ ਦਾ ਕਹਿਣਾ ਹੈ ਕਿ ਉਸ ਕੋਲ ਇਕ ਡਿਵਾਇਸ ਹੈ। ਇਹ ਹਰ ਸਾਧਨ ਤੇ ਫਿਟ ਹੋ ਜਾਂਦੀ ਹੈ। ਟ੍ਰੇਨ ਦੇ ਇੰਜਨ ਨੂੰ ਵੀ ਇਹੀ ਲਗਾਇਆ ਜਾਂਦੀ ਹੈ। ਇਹ ਮੋਟਰਸਾਈਕਲ ਦੀ ਤੇਲ ਵਾਲੀ ਟੈਂਕੀ ਹੇਠ ਫਿੱਟ ਕੀਤੀ ਜਾਂਦੀ ਹੈ। ਇਸ ਦਾ ਰਿਮੋਟ ਅਪਣੇ ਕੋਲ ਰੱਖਣਾ ਪੈਂਦਾ ਹੈ।
ਜੇ ਕਿਤੇ ਮੋਟਰਸਾਈਕਲ ਦੀ ਚਾਬੀ ਮੋਟਰਸਾਈਕਲ ਵਿਚ ਹੀ ਰਹਿ ਜਾਂਦੀ ਹੈ ਤਾਂ ਵੀ ਕੋਈ ਇਸ ਨੂੰ ਸਟਾਰਟ ਨਹੀਂ ਕਰ ਸਕਦਾ। ਰਿਮੋਰਟ ਕੰਟਰੋਲ ਨੂੰ ਆਨ ਕਰੇ ਤੇ ਹੀ ਬਾਈਕ ਸਟਾਰਟ ਹੋਵੇਗੀ। ਜੇ ਕੋਈ ਖੋਹ ਕੇ ਵੀ ਲੈ ਕੇ ਜਾਂਦਾ ਹੈ ਤਾਂ ਇਸ ਦੇ ਰਿਮੋਰਟ ਤੋਂ ਇਸ ਨੂੰ ਆਫ ਕੀਤਾ ਜਾ ਸਕਦਾ ਹੈ। ਜਿੰਨਾ ਇਸ ਪੁਰਜ਼ੇ ਬਾਰੇ ਦੱਸਿਆ ਗਿਆ ਹੈ। ਕੀ ਇਹ ਸੱਚ ਮੁੱਚ ਐਨਾ ਕਾਰਗਰ ਹੈ ਇਹ ਤਾਂ ਹੁਣ ਇਹਨੂੰ ਵਰਤਣ ਵਾਲੇ ਹੀ ਦੱਸ ਸਕਣਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।