
ਸ਼ਹੀਦ ਦੇ ਦੋ ਬੱਚੇ ਹਨ ਜਿਨ੍ਹਾਂ ਵਿਚੋਂ ਇਕ ਚਾਰ ਸਾਲ ਅਤੇ ਦੂਜਾ 40 ਦਿਨ ਦਾ ਹੈ।
ਕਿਹਾ,ਸ਼ਹੀਦ ਦੀ ਯਾਦ ਵਿਚ ਬਣਵਾਇਆ ਜਾਵੇਗਾ ਯਾਦਗਾਰੀ ਗੇਟ
ਗੁਰਦਾਸਪੁਰ : ਬੀਤੇ ਦਿਨੀ ਜੰਮੂ ਕਸ਼ਮੀਰ ਵਿਚ ਸ਼ਹੀਦ ਹੋਏ ਨਾਇਕ ਮਨਦੀਪ ਸਿੰਘ ਬਾਜਵਾ ਦੇ ਪਰਵਾਰਿਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਨ੍ਹਾਂ ਦੇ ਘਰ ਪਹੁੰਚੇ। ਇਸ ਮੌਕੇ ਉਨ੍ਹਾਂ ਨਾਲ ਵਿਧਾਨ ਸਭਾ ਸਪੀਕਰ ਰਾਣਾ ਕੇ ਪੀ ਸਿੰਘ ਅਤੇ ਵਿਧਾਇਕ ਤ੍ਰਿਪਤ ਰਾਜਿੰਦਰ ਬਾਜਵਾ ਵੀ ਹਾਜ਼ਰ ਸਨ।
ਮੁੱਖ ਮੰਤਰੀ ਚੰਨੀ ਨੇ ਗੱਲ ਕਰਦਿਆਂ ਦੱਸਿਆ ਕਿ ਸ਼ਹੀਦ ਦੇ ਦੋ ਬੱਚੇ ਹਨ ਜਿਨ੍ਹਾਂ ਵਿਚੋਂ ਇਕ ਚਾਰ ਸਾਲ ਅਤੇ ਦੂਜਾ 40 ਦਿਨ ਦਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਦੀ ਕੁਰਬਾਨੀ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ ਅਤੇ ਉਨ੍ਹਾਂ ਦੀ ਯਾਦ ਵਿਚ ਪਿੰਡ 'ਚ ਫ਼ੁਟਬਾਲ ਸਟੇਡੀਅਮ ਬਣਾਇਆ ਜਾਵੇਗਾ। ਦੱਸ ਦਈਏ ਕਿ ਸ਼ਹੀਦ ਮਨਦੀਪ ਸਿੰਘ ਬਾਜਵਾ ਫ਼ੁੱਟਬਾਲ ਦੇ ਖਿਡਾਰੀ ਸਨ।
cm charanjit singh channi
ਮੁੱਖ ਮੰਤਰੀ ਚੰਨੀ ਨੇ ਦੱਸਿਆ ਕਿ ਸ਼ਹੀਦ ਦੇ ਨਾਮ 'ਤੇ ਪਿੰਡ ਦਾ ਯਾਦਗਾਰੀ ਗੇਟ ਬਣਵਾਇਆ ਜਾਵੇਗਾ ਜਿਸ ਲਈ ਪੰਜਾਬ ਸਰਕਾਰ ਵਲੋਂ ਅੱਜ 10 ਲੱਖ ਰੁਪਏ ਪਿੰਡ ਦੀ ਪੰਚਾਇਤ ਨੂੰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਅਨਿਲ ਜੋਸ਼ੀ ਦੇ ਮਾਨਸਾ ਪਹੁੰਚਣ ਤੋਂ ਪਹਿਲਾਂ ਹੀ ਕਿਸਾਨ ਜਥੇਵਾਂਦੀਆਂ ਵਲੋਂ ਡਟਵਾਂ ਵਿਰੋਧ
ਦੱਸ ਦਈਏ ਕਿ ਪੰਜਾਬ ਸਰਕਾਰ ਵਲੋਂ ਸ਼ਹੀਦ ਦੀ ਪਤਨੀ ਨੂੰ ਸਰਕਾਰੀ ਨੌਕਰੀ ਅਤੇ ਪਰਵਾਰ ਨੂੰ 50 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਵੀ ਦਿੱਤੀ ਜਾਵੇਗੀ
ਉਨ੍ਹਾਂ ਕਿਹਾ ਕਿ ਜਿਹੜਾ ਫ਼ੌਜ ਫਿਰ ਭਰਤੀ ਹੁੰਦਾ ਹੈ ਉਹ ਆਪਣੀ ਜਾਨ ਤਲੀ 'ਤੇ ਧਰ ਕੇ ਫ਼ੌਜ ਵਿਚ ਜਾਂਦਾ ਹੈ। ਇਮਾਨਦਾਰ ਅਤੇ ਯੋਗ ਜਜ਼ਬੇ ਵਾਲਾ ਨੌਜਵਾਨ ਹੀ ਫ਼ੌਜ ਦਾ ਹਿੱਸਾ ਬਣ ਸਕਦਾ ਹੈ।
Punjab CM Charanjit Channi
ਇਹ ਵੀ ਪੜ੍ਹੋ : ਚੱਲਦੇ ਪ੍ਰੋਗਰਾਮ 'ਚ ਸਵਾਲ ਪੁੱਛਣ 'ਤੇ ਭੜਕੇ ਕਾਂਗਰਸੀ ਵਿਧਾਇਕ, ਲੜਕੇ ਨੂੰ ਮਾਰਿਆ ਥੱਪੜ
ਇਸ ਮੌਕੇ ਸਮੂਹ ਫ਼ੌਜੀ ਜਵਾਨਾਂ ਦੀ ਅਣਥੱਕ ਘਾਲਣਾ ਨੂੰ ਸਜਦਾ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਵਾਲੇ ਸਾਰੇ ਜਵਾਨਾਂ ਨੂੰ ਮੈਂ ਨਮਨ ਕਰਦਾ ਹਾਂ।