
ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨਾਲ ਮਤਰੇਈ ਮਾਂ ਤੋਂ ਅੱਗੇ ਲੰਘ ਕੇ ਦੁਸ਼ਮਣਾਂ ਵਾਲਾ ਰਵੱਈਆ ਅਪਣਾ ਰਹੀ ਹੈ,
ਚੰਡੀਗੜ੍ਹ , ਹਰਦੀਪ ਸਿੰਘ ਭੋਗਲ: ਮੁਖ ਮੰਤਰੀ ਨਾਲ ਕਿਸਾਨਾਂ ਦੀ ਮੀਟਿੰਗ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕੀਤੀ ਹੈ। ਸੁਨੀਲ ਜਾਖੜ ਨੇ ਕਿਸਾਨਾਂ ਦੇ ਸੰਘਰਸ਼ ਨੂੰ ਮਹੱਤਵਪੂਰਨ ਦੱਸਦਿਆਂ ਕਿਹਾ ਕਿ ਪੂਰੇ ਦੇਸ਼ ਦੇ ਕਿਸਾਨੀ ਸੰਘਰਸ਼ ਦਾ ਭਾਰ ਪੰਜਾਬ ਦੇ ਕਿਸਾਨੀ ਸੰਘਰਸ਼ ‘ਤੇ ਹੈ, ਦੂਸਰੇ ਪਾਸੇ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਨਾਲ ਪੰਜਾਬ ਦਾ ਨੁਕਸਾਨ ਹੋ ਰਿਹਾ ਹੈ । ਕੇਂਦਰ ਸਰਕਾਰ ਪੰਜਾਬ ਨਾਲ ਫਿਰੌਤੀ ਦੀ ਤਰ੍ਹਾਂ ਵਰਤਾਓ ਕਰ ਰਹੀ ਹੈ । ਕੇਂਦਰ ਦਾ ਅੜੀਅਲ ਰਵੱਈਆ ਕਿਸਾਨਾਂ ਨੂੰ ਗੋਡੇ ਟੇਕਣ ਲਈ ਮਜ਼ਬੂਰ ਕਰ ਰਿਹਾ ਹੈ ।
sunil jakharਇਸ ਦੇ ਨਾਲ ਹੀ ਜਾਖੜ ਨੇ ਖੇਤੀ ਦੇ ਮੁੱਦੇ 'ਤੇ ਪੰਜਾਬ ਵਿਚ ਰਿਫਰੈਂਡਮ ਕਰਵਾਉਣ ਦੀ ਮੰਗ ਉਠਾਈ ਹੈ। ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨਾਲ ਮਤਰੇਈ ਮਾਂ ਤੋਂ ਅੱਗੇ ਲੰਘ ਕੇ ਦੁਸ਼ਮਣਾਂ ਵਾਲਾ ਰਵੱਈਆ ਅਪਣਾ ਰਹੀ ਹੈ, ਜਿਵੇਂ ਅਮਰੀਕਾ ਨੇ ਈਰਾਨ, ਕਿਊਬਾ ਅਤੇ ਹੋਰ ਦੇਸ਼ਾਂ ਉੱਤੇ ਆਰਥਿਕ ਪਾਬੰਦੀਆਂ ਲਾਈਆਂ ਸਨ ਉਸੇ ਤਰ੍ਹਾਂ ਹੁਣ ਕੇਂਦਰ ਸਰਕਾਰ ਵੀ ਪੰਜਾਬ ‘ਤੇ ਆਰਥਿਕ ਪਾਬੰਦੀਆਂ ਲਾ ਰਹੀ ਹੈ । ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਵਿਚ ਫੁੱਟਪਾਊ ਅਤੇ ਰਾਜ ਕਰੋ ਦੀ ਨੀਤੀ‘ਤੇ ਚੱਲ ਰਹੀ ਹੈ । ਜਿਸ ਕਾਰਨ ਬੀਜੇਪੀ ਪੰਜਾਬ ਵਿੱਚ ਕਿਸਾਨਾਂ ਦੀ ਏਕਤਾ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
Captain Amarinder Singh- Farmer- PM Modiਅਜਿਹੇ ਸਮੇਂ ਕਿਸਾਨ ਜਥੇਬੰਦੀਆਂ ਨੂੰ ਵੀ ਪੂਰੇ ਪੰਜਾਬ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ। ਕਿਸਾਨਾਂ ਨੂੰ ਵੀ ਕੇਂਦਰ ਦੀ ਤਰ੍ਹਾਂ ਅੜੀਅਲ ਰਵੱਈਆ ਨਹੀਂ ਅਪਣਾਉਣਾ ਚਾਹੀਦਾ । ਸੁਨੀਲ ਜਾਖੜ ਦਾ ਕਹਿਣਾ ਹੈ ਕਿ ਕਿਸਾਨ ਜਥੇਬੰਦੀਆਂ ਨੂੰ ਆਪਣੇ ਹੀ ਘਰ ਜਲਾ ਕੇ ਹੱਥ ਨਹੀਂ ਸੇਕਣੇ ਚਾਹੀਦੇ। ਸਾਰਾ ਪੰਜਾਬ ਕਿਸਾਨਾਂ ਦੇ ਨਾਲ ਖੜ੍ਹਾ ਹੈ, ਪਰ ਸਭ ਨੂੰ ਨਾਲ ਲੈਣ ਦੀ ਜ਼ਿੰਮੇਵਾਰੀ ਵੀ ਕਿਸਾਨ ਜਥੇਬੰਦੀਆਂ ਦੀ ਹੈ। ਜਾਖੜ ਨੇ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ‘ਤੇ ਬੋਲਦਿਆਂ ਕਿਹਾ ਕਿ ਕੇਂਦਰ ਨੂੰ ਆਪਣਾ ਹੰਕਾਰ ਛੱਡਣਾ ਚਾਹੀਦਾ ਹੈ। ਪਹਿਲਕਦਮੀ ਕਰਦੇ ਹੇਏ ਕੇਂਦਰ ਨੂੰ ਵੀ ਮਾਲ ਗੱਡੀਆਂ ਤੁਰੰਤ ਚਲਾਉਣੀਆਂ ਚਾਹੀਦੀਆਂ ਹਨ, ਕਿਉਂਕਿ ਪੰਜਾਬ ਵਿਚ ਯੂਰੀਆ ਦੀ ਕਮੀ ਆ ਗਈ ਹੈ। ਇਸ ਦਾ ਅਸਰ ਕਿਸਾਨਾਂ 'ਤੇ ਹੀ ਪਵੇਗਾ।
Farmers protestਉਨ੍ਹਾਂ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਨਾਲ ਗੱਲਬਾਤ ਕਰਨ ਦੀ ਥਾਂ ‘ਤੇ ਕਿਸਾਨਾਂ ਨਾਲ ਬੈਠ ਕੇ ਗੱਲ ਕਰਨੀ ਚਾਹੀਦੀ ਹੈ । ਖੇਤੀ ਬਿੱਲਾਂ ਉਤੇ ਜਾਖੜ ਨੇ ਬੋਲਦਿਆਂ ਕਿਹਾ ਕਿ ਬੀਜੇਪੀ ਨੇ ਕਦੇ ਆਪਣੀ ਪਾਰਟੀ ਨੂੰ ਕਿਸਾਨਾਂ ਦੀ ਪਾਰਟੀ ਨਹੀਂ ਮੰਨਿਆ। ਕਿਸਾਨ ਬੀਜੇਪੀ ਦੀਆਂ ਗੱਲਾਂ ਵਿਚ ਨਹੀਂ ਆਉਣਗੇ। ਕਿਸਾਨੀ ਸੰਘਰਸ਼ ਲੰਮਾ ਚੱਲੇਗਾ, ਤਕਰੀਬਨ ਤਿੰਨ ਚਾਰ ਸਾਲਾਂ ਵਿੱਚ ਇਸ ਦਾ ਫ਼ੈਸਲਾ ਹੋਵੇਗਾ। ਪੰਜਾਬ ਦੇ ਲੋਕ ਆਉਣ ਵਾਲੀਆਂ ਚੋਣਾਂ ਦੇ ਵਿੱਚ ਬੀਜੇਪੀ ਨੂੰ ਇਸ ਦਾ ਜੁਆਬ ਦੇਣਗੇ।