
ਏਜੀ ਦਫ਼ਤਰ ਵਿਚ ਫੇਰਬਦਲ ਬਾਰੇ ਗੱਲ ਕਰਦਿਆਂ ਦੀਪਇੰਦਰ ਸਿੰਘ ਪਟਵਾਲੀਆ ਨੇ ਕਿਹਾ ਕਿ ਉਹ ਦਫਤਰ ਵਿਚ ਕੋਈ ਫੇਰਬਦਲ ਨਹੀਂ ਕਰਨਗੇ
ਚੰਡੀਗੜ੍ਹ (ਅਮਨਪ੍ਰੀਤ ਕੌਰ): ਪੰਜਾਬ ਦੇ ਐਡਵੋਕੇਟ ਜਨਰਲ ਦੀ ਨਿਯੁਕਤੀ ਨੂੰ ਲੈ ਲੰਬੇ ਸਮੇਂ ਤੋਂ ਚੱਲ ਰਹੇ ਵਿਵਾਦ ਵਿਚਾਲੇ ਪੰਜਾਬ ਸਰਕਾਰ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਦੀਪਇੰਦਰ ਸਿੰਘ ਪਟਵਾਲੀਆ ਨੂੰ ਪੰਜਾਬ ਦਾ ਨਵਾਂ ਏਜੀ ਨਿਯੁਕਤ ਕੀਤਾ ਹੈ।
Deepinder Singh Patwalia
ਹੋਰ ਪੜ੍ਹੋ: ਕੇਂਦਰ ਦੇ ਫੈਸਲੇ ਤੋਂ ਬਾਅਦ ਹਰਕਤ ‘ਚ BSF, 50 ਕਿਲੋਮੀਟਰ ਅਧਿਕਾਰ ਖੇਤਰ ‘ਚ ਚੈਕਿੰਗ ਸ਼ੁਰੂ
ਏਜੀ ਦਾ ਅਹੁਦਾ ਮਿਲਣ ਤੋਂ ਬਾਅਦ ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਦੀਪਇੰਦਰ ਸਿੰਘ ਪਟਵਾਲੀਆ ਨੇ ਕਿਹਾ ਕਿ ਪੰਜਾਬ ਦੇ ਐਡਵੋਕਟ ਜਨਰਲ ਵਜੋਂ ਮੇਰੀ ਤਰਜੀਹ ਹੈ ਕਿ ਮੈਂ ਪੰਜਾਬ ਲਈ ਸਾਰੇ ਕੇਸਾਂ ਵਿਚ ਜਿੱਤ ਹਾਸਲ ਕਰਾਂ। ਉਹਨਾਂ ਕਿਹਾ ਕਿ ਮੇਰੇ ਲਈ ਕੋਈ ਵੀ ਕੇਸ ਛੋਟਾ ਜਾਂ ਵੱਡਾ ਨਹੀਂ ਹੈ। ਦੀਪਇੰਦਰ ਸਿੰਘ ਨੇ ਕਿਹਾ ਕਿ ਉਹਨਾਂ ਦੀ ਕੋਸ਼ਿਸ਼ ਰਹੇਗੀ ਕਿ ਜਿਹੜਾ ਵੀ ਕੇਸ ਉਹਨਾਂ ਨੂੰ ਮਿਲਦਾ ਹੈ, ਉਸ ਵਿਚ ਉਹ ਪੰਜਾਬ ਨੂੰ ਰਾਹਤ ਦਿਵਾਉਣ ਲਈ ਸਖ਼ਤ ਮਿਹਨਤ ਕਰਨਗੇ।
Deepinder Patwalia
ਹੋਰ ਪੜ੍ਹੋ: ਅੰਦੋਲਨਜੀਵੀਆਂ ਦੀ ਜਿੱਤ ਹੋਈ, 750 ਕਿਸਾਨਾਂ ਦੀ ਸ਼ਹਾਦਤ ਨੂੰ ਕਦੇ ਨਹੀਂ ਭੁੱਲਾਂਗੇ- Zeba Khan
ਡਰੱਗ ਮਾਮਲੇ ਵਿਚ ਐਸਟੀਐਫ ਰਿਪੋਰਟ ਜਨਤਕ ਕਰਨ ਸਬੰਧੀ ਪੰਜਾਬ ਦੇ ਏਜੀ ਨੇ ਕਿਹਾ ਕਿ ਇਹ ਕੇਸ ਦਾ ਮਾਮਲਾ ਹੈ ਅਤੇ ਇਸ ਬਾਰੇ ਉਹ ਅਦਾਲਤ ਵਿਚ ਹੀ ਜਵਾਬ ਦੇ ਸਕਦੇ ਹਨ। ਅਹਿਮ ਮਾਮਲਿਆਂ ਦੀ ਸੁਣਵਾਈ ਲਈ ਬਾਹਰੋਂ ਸੀਨੀਅਰ ਵਕੀਲ ਲਿਆਉਣ ਸਬੰਧੀ ਸਵਾਲ ਦਾ ਜਵਾਬ ਦਿੰਦਿਆਂ ਦੀਪਇੰਦਰ ਸਿੰਘ ਨੇ ਕਿਹਾ ਕਿ ਸਾਡੀ ਕੋਸ਼ਿਸ਼ ਇਹੀ ਰਹੇਗੀ ਕਿ ਅਪਣੇ ਦਫਤਰ ਦੇ ਸਟਾਫ ਦੀ ਮਦਦ ਨਾਲ ਹੀ ਕੰਮ ਕੀਤਾ ਜਾਵੇ।
Deepinder Singh Patwalia
ਹੋਰ ਪੜ੍ਹੋ: ਨੈਨੀ ਕੋਰਸ ਤੋਂ ਬਾਅਦ ਕੈਨੇਡਾ ਦੀ PR ਲੈਣਾ ਹੋਇਆ ਆਸਾਨ, ਤੁਸੀਂ ਵੀ ਪੂਰਾ ਕਰ ਸਕਦੇ ਹੋ ਅਪਣਾ ਸੁਪਨਾ
ਏਜੀ ਦਫ਼ਤਰ ਵਿਚ ਫੇਰਬਦਲ ਬਾਰੇ ਗੱਲ ਕਰਦਿਆਂ ਦੀਪਇੰਦਰ ਸਿੰਘ ਪਟਵਾਲੀਆ ਨੇ ਕਿਹਾ ਕਿ ਉਹ ਦਫਤਰ ਵਿਚ ਕੋਈ ਫੇਰਬਦਲ ਨਹੀਂ ਕਰਨਗੇ, ਪੁਰਾਣੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਹੈ, ਹਾਲਾਂਕਿ ਲੋੜ ਪੈਣ ’ਤੇ ਜੇਕਰ ਇਕ ਦੋ ਅਧਿਕਾਰੀਆਂ ਨੂੰ ਬਦਲਣਾ ਪਿਆ ਤਾਂ ਜ਼ਰੂਰ ਬਦਲਾਂਗੇ। ਉਹਨਾਂ ਕਿਹਾ ਕਿ ਸਰਕਾਰ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਹੈ ਜਿਸ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗੇ।