ਸਾਡੇ ਕੋਲੋਂ ਸਪਸ਼ਟੀਕਰਨ ਤੋਂ ਪਹਿਲਾਂ ਕੌਮ ਨੂੰ ਸਪਸ਼ਟ ਕਰੋ, ਬਾਦਲ ਪਰਵਾਰ ਵਿਰੁਧ ਕਾਰਵਾਈ ਕਿਉਂ ਨਹੀਂ?
Published : Dec 20, 2018, 2:04 pm IST
Updated : Dec 20, 2018, 2:04 pm IST
SHARE ARTICLE
Giani Harpreet Singh
Giani Harpreet Singh

ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋਫ਼ੈਸਰ ਦਰਸ਼ਨ ਸਿੰਘ ਦਾ ਕੀਰਤਨ ਕਰਵਾਉਣ ਕਾਰਨ ਮੌਜੂਦਾ ਜਥੇਦਾਰ ਨੇ ਜੰਮੂ ਦੀ ਸੰਗਤ ਦੇ ਨਾਮ ਫ਼ਤਵਾ ਜਾਰੀ ਕੀਤਾ...........

ਤਰਨਤਾਰਨ : ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋਫ਼ੈਸਰ ਦਰਸ਼ਨ ਸਿੰਘ ਦਾ ਕੀਰਤਨ ਕਰਵਾਉਣ ਕਾਰਨ ਮੌਜੂਦਾ ਜਥੇਦਾਰ ਨੇ ਜੰਮੂ ਦੀ ਸੰਗਤ ਦੇ ਨਾਮ ਫ਼ਤਵਾ ਜਾਰੀ ਕੀਤਾ ਹੈ। ਅਪਣੇ ਜਾਰੀ ਫ਼ਤਵੇਂ ਵਿਚ ਸੰਗਤ ਤੋਂ ਗਿਆਨੀ ਹਰਪ੍ਰੀਤ ਸਿੰਘ 15 ਦਿਨ ਵਿਚ ਸਪਸ਼ਟੀਕਰਨ ਮੰਗਿਆ ਜਦਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਮੋੜਵਾ ਉਤਰ ਦਿੰਦੇ ਹੋਏ ਸ੍ਰੀ ਗੁਰੂ ਸਿੰੰਘ ਸਭਾ ਨਾਨਕ ਨਗਰ ਜੰਮੂ ਦੇ ਜਰਨਲ ਸਕੱਤਰ ਗੁਰਮੀਤ ਸਿੰਘ ਨੇ ਕਿਹਾ ਕਿ ਸਾਡੇ ਤੋਂ ਸਪਸ਼ਟੀਕਰਨ ਲੈਣ ਤੋ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਪੰਥ ਨੂੰ ਸਪਸ਼ਟ ਕਰਨ ਕਿ ਜਦ ਸੌਦਾ ਸਾਧ ਨੂੰ ਅਕਾਲੀ ਦਲ ਨੇ 100 ਕਰੋੜ ਰੁਪਏ ਲੈ ਕੇ ਮਾਫ਼ੀ ਦਿਤੀ,

ਉਸ ਬਾਰੇ ਉਨ੍ਹਾਂ ਕੋਈ ਕਾਰਵਾਈ ਕੀਤੀ? ਜਾਣੇ ਅਣਜਾਣੇ ਵਿਚ ਕੀਤੀਆਂ ਭੁੱਲਾਂ ਦੀ ਮਾਫ਼ੀ ਮੰਗਣ ਆਏ ਬਾਦਲ ਪਰਵਾਰ ਨੂੰ ਕਲੀਨ ਚਿੱਟ ਕਿਸ ਆਧਾਰ 'ਤੇ ਦਿਤੀ ਗਈ? ਪ੍ਰਪਾਤ ਜਾਣਕਾਰੀ ਮੁਤਾਬਕ 2 ਦਸੰਬਰ 2018 ਨੂੰ ਜੰਮੂ ਦੀਆਂ ਸੰਗਤਾਂ ਵਲੋਂ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਦਾ ਇਕ ਕੀਰਤਨ ਸਮਾਗਮ ਰਖਿਆ ਗਿਆ ਸੀ। ਇਸ ਸਮਾਗਮ ਤੋਂ ਬਾਅਦ ਜੰਮੂ ਦੀ ਸੰਗਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਲੈਟਰਪੈਡ 'ਤੇ ਇਕ ਪੱਤਰ ਜੋ ਕਿ 'ਜਥੇਦਾਰ' ਦੇ ਨਿਜੀ ਸਹਾਇਕ ਰਣਜੀਤ ਸਿੰਘ ਵਲੋਂ ਜਾਰੀ ਕਰ ਕੇ 15 ਦਿਨਾਂ ਵਿਚ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਸੀ।

ਇਸ ਪੱਤਰ ਵਿਚ ਰਣਜੀਤ ਸਿੰਘ ਨੇ ਜੰਮੂ ਵਿਚ ਕੀਰਤਨ ਕਰਵਾਉਣ ਵਾਲੇ ਜਗਪਾਲ ਸਿੰਘ ਪ੍ਰਧਾਨ ਸ੍ਰੀ ਗੁਰੂ ਸਿੰਘ ਸਭਾ ਨਾਨਕ ਨਗਰ, ਗੁਰਮੀਤ ਸਿੰਘ ਸਕੱਤਰ, ਜਗਜੀਤ ਸਿੰਘ ਪ੍ਰਧਾਨ ਡਿਸਟਿਕ ਗੁਰਦਵਾਰਾ ਪ੍ਰਬੰਧਕ ਕਮੇਟੀ ਦਫ਼ਤਰ ਬਾਬਾ ਫ਼ਤਿਹ ਸਿੰਘ ਗਾਂਧੀ ਨਗਰ ਜੰਮੂ ਅਤੇ ਕੁਲਦੀਪ ਸਿੰਘ ਮੀਤ ਪ੍ਰਧਾਨ ਦੇ ਨਾਮ ਜਾਰੀ ਕਰ ਕੇ ਸਪਸ਼ਟੀਕਰਨ ਮੰਗਿਆ ਸੀ।

ਉਧਰ ਗੁਰਮੀਤ ਸਿੰਘ ਨੇ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਮੁਤਾਬਕ ਬਾਦਲ ਦਲ ਦੇ ਨਾਲ ਨਾਲ ਬਾਦਲ ਪ੍ਰਵਾਰ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਦੋਸ਼ੀ ਹੈ ਉਹ ਆਪ ਹੀ ਸ੍ਰੀ ਦਰਬਾਰ ਸਾਹਿਬ ਆਏ ਤੇ ਸੇਵਾ ਕਰ ਕੇ ਚਲਦੇ ਬਣੇ। ਕੀ ਜਥੇਦਾਰ ਨੇ ਕੋਈ ਕਾਰਵਾਈ ਕੀਤੀ? ਉਨ੍ਹਾਂ ਕਿਹਾ ਕਿ ਜੰਮੂ ਦੀਆਂ ਸੰਗਤਾਂ ਨੇ ਫ਼ੈਸਲਾ ਲਿਆ ਹੈ ਕਿ ਅਸੀ ਅਪਣੇ ਦਿਨ ਤਿਉਹਾਰ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਮਨਾਵਾਂਗੇ। ਉਨ੍ਹਾਂ ਕਿਹਾ ਕਿ ਸਾਡੇ ਕੋਲੋਂ ਸਪਸ਼ਟੀਕਰਨ ਲੈਣ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਕੌਮ ਨੂੰ ਸਪਸ਼ਟੀਕਰਨ ਦੇਣ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement